‘ਦ ਖ਼ਾਲਸ ਬਿਊਰੋ : ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਹਰਿਆਣਾ ਦੇ ਨੂਹ ਵਿੱਚ ਡੀਐਸਪੀ ਨੂੰ ਰੇਤ ਮਾ ਫੀਆਂ ਕਥਿਤ ਤੌਰ ‘ਤੇ ਗੱਡੀ ਹੇਠ ਦੇ ਦਰ ੜ ਦਿੱਤਾ ਹੈ । ਨਾਜਾਇਜ਼ ਮਾਈਨਿੰਗ ਰੋਕਣ ਲਈ ਸਾਹਮਣੇ ਆਏ ਡੀ.ਐੱਸ.ਪੀ. ਦਾ ਹਰਿਆਣਾ ਵਿੱਚ ਸ਼ਰੇ ਆਮ ਕੀਤਾ ਗਿਆ ਪਹਿਲਾ ਕਤ ਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਤਾਵੜੂ ਮਾਈਨਿੰਗ ਵਾਲੀ ਥਾਂ ‘ਤੇ ਪੱਥਰਾਂ ਨਾਲ ਭਰੇ ਹੋਂਏ ਇੱਕ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਰੇਤ ਮਾਫੀਆ ਨਾਲ ਸਬੰਧਿਤ ਲੋਕਾਂ ਨੇ ਡੀ.ਐੱਸ.ਪੀ. ਨੂੰ ਡੰਪਰ ਨਾਲ ਕੁਚਲ ਦਿੱਤਾ, ਜਿਸ ਨਾਲ ਡੀ.ਐੱਸ.ਪੀ. ਦੀ ਮੌਕੇ ‘ਤੇ ਮੌ ਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋ ਸ਼ੀ ਮੌਕੇ ਤੋਂ ਫਰਾਰ ਹੋ ਗਏ ਦੱਸੇ ਜਾਂਦੇ ਹਨ।
ਘਟ ਨਾ ਤੋਂ ਬਾਅਦ ਪੁਲਿਸ ਮਹਿਕਮੇ ਨੂੰ ਭਾਜੜਾਂ ਪੈ ਗਈਆਂ। ਦੋ ਸ਼ੀਆਂ ਦੀ ਗ੍ਰਿਫ ਤਾਰੀ ਲਈ ਪੁਲਿਸ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਦੋ ਸ਼ੀਆਂ ਦੀ ਜਾਣਕਾਰੀ ਹੈ ਤੇ ਹੋਰਾਂ ਦਾ ਪਤਾ ਲਾਇਆ ਜਾ ਰਿਹਾ ਹੈ। ਡੀ.ਐੱਸ.ਪੀ. ਸੁਰਿੰਦਰ ਸਿੰਘ ਦੀ ਇਸੇ ਸਾਲ ਸੇਵਾਮੁਕਤੀ ਹੋਣੀ ਸੀ। ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿਚ ਪੂਰੀ ਜਾਣਕਾਰੀ ਮੰਗੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਜਾਂਚ ਦੇ ਹੁਕਮ ਦਿੱਤੇ ਹਨ।
ਨੂਹ ‘ਚ ਡੀਐਸਪੀ ਦੇ ਕਤਲ ਤੋਂ ਬਾਅਦ ਹਰਿਆਣਾ ਪੁਲਿਸ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਲਿਖਿਆ ਗਿਆ ਕਿ ਡੀਐਸਪੀ ਤੋਰੂ ਸੁਰਿੰਦਰ ਸਿੰਘ ਨੇ ਅੱਜ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਹਰਿਆਣਾ ਪੁਲਿਸ ਨੇ ਬਹਾਦਰ ਅਧਿਕਾਰੀ ਦੇ ਦੁਖੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੋ ਸ਼ੀਆਂ ਨੂੰ ਸ ਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦੱਸ ਦੇਈਏ ਕਿ ਮਾਈਨਿੰਗ ਮਾ ਫੀ ਆ ਦੇ ਹ ਮਲੇ ਹਰਿਆਣਾ ਵਿੱਚ ਕੋਈ ਪਹਿਲੀ ਘ ਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸੋਨੀਪਤ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਧੜੇ ਨੇ ਸਪੈਸਲ਼ ਇਨਫੋਰਸਮੈਂਟ ਟੀਮ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਉਨ੍ਹਾਂ ਇੱਕ ਸਿਪਾਹੀ ਨੂੰ ਕੁੱਟ ਕੇ ਜ਼ਖਮੀ ਕਰ ਦਿੱਤਾ ਸੀ ਤੇ ਏ.ਐੱਸ.ਆਈ. ਦੀ ਵਰਦੀ ਫਾੜ ਦਿੱਤੀ ਸੀ।