ਖਾਲਸਾ ਏਡ ਦੇ ਮੁਖੀ ਨੇ ਰਵੀ ਸਿੰਘ ਲੰਮੇ ਵਕਤ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ
‘ਦ ਖ਼ਾਲਸ ਬਿਊਰੋ : Khalsa aid ਦੇ ਮੁਖੀ ਰਵੀ ਸਿੰਘ ਦੀ ਕਿਡਨੀ ਬਿਮਾਰੀ ਨਾਲ ਜੁੜੀ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਸਫਲ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਹੋ ਗਿਆ ਹੈ। ਰਵੀ ਸਿੰਘ ਦੇ Facebook ਪੇਜ ‘ਤੇ ਖਾਲਸਾ ਏਡ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਕਰਦੇ ਹੋਏ ਲਿਖਿਆ ਕਿ ਅਸੀ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਡਨੀ ਦੇਣ ਵਾਲੀ ਮਹਿਲਾ ਦਕਸ਼ਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਦਕਸ਼ਾ ਭੈਣ ਨੇ ਆਪਣੀ ਕਿਡਨੀ ਦੇ ਕੇ ਮੇਰੇ ‘ਤੇ ਵੱਡਾ ਪਰਉਪਕਾਰ ਕੀਤਾ ਹੈ,ਪਿਛਲੇ ਕਾਫ਼ੀ ਮਹੀਨੇ ਤੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਚੱਲ ਰਹੇ ਸਨ । ਉਸ ਸਾਰੇ ਸਮੇਂ ਦੌਰਾਨ ਵੀ ਭੈਣ ਦਕਸ਼ਾ ਨੇ ਹਰ ਤਰ੍ਹਾਂ ਨਾਲ ਸਹਿਯੋਗ ਕਰ ਕੇ ਮੇਰੇ operation ਨੂੰ ਸਫਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ ਹੈ। ਮੈਂ ਇੰਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦੀ ਹਾਂ। ਲੰਮੇ ਵਕਤ ਤੋਂ ਰਵੀ ਸਿੰਘ ਦਾ ਕਿਡਨੀ ਆਪਰੇਸ਼ਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੁਲਤਵੀ ਹੋ ਰਿਹਾ ਸੀ ਪਰ ਅਖੀਰ ਵਿੱਚ ਸਫਲ ਆਪਰੇਸ਼ਨ ਨਾ ਸਿਰਫ਼ ਰਵੀ ਸਿੰਘ ਦੇ ਪਰਿਵਾਰ ਲਈ ਬਲਕਿ ਪੂਰੇ ਸਿੱਖ ਜਗਤ ਲਈ ਇਹ ਚੰਗੀ ਖ਼ਬਰ ਹੈ, ਇਸ ਦੇ ਨਾਲ ਖਾਲਸਾ ਏਡ ਵੱਲੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।
ਖਾਲਸਾ ਏਡ ਵੱਲੋਂ ਅਪੀਲ
ਖਾਲਸਾ ਏਡ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਰਵੀ ਸਿੰਘ ਜੀ ਦੀ ਸਿਹਤ ਨਾਲ ਜੁੜੀ ਅਪਡੇਟ ਉਹ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿਣਗੇ ਅਤੇ ਇਸ ਨੂੰ ਲੈ ਕੇ ਸੰਗਤ ਕਿਸੇ ਤਰ੍ਹਾਂ ਪਰੇਸ਼ਾਨ ਨਾ ਹੋਵੇ। ਉਧਰ ਕੁਝ ਦਿਨ ਪਹਿਲਾਂ ਹੀ ਟਵਿੱਟਰ ਵੱਲੋਂ ਉਨ੍ਹਾਂ ਦਾ ਸੋਸ਼ਲ ਮੀਡੀਆ ਐਕਾਉਂਟ ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ ਸਸਪੈਂਡ ਕਰ ਦਿੱਤਾ ਗਿਆ ਸੀ, ਕਾਨੂੰਨ ਨੋਟਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਟਵਿੱਟਰ ਐਕਾਉਂਟ ਮੁੜ ਤੋਂ ਸ਼ੁਰੂ ਹੋ ਗਿਆ। ਉਧਰ ਅਸਾਮ,ਗੁਜਰਾਤ ਜਿੱਥੇ ਤੇਜ਼ ਮੀਂਹ ਦੀ ਵਜ੍ਹਾ ਕਰਕੇ ਹੜ੍ਹ ਆਇਆ ਹੋਇਆ ਹੈ ਖਾਲਸਾ ਏਡ ਦੇ ਵਲੰਟੀਅਰ ਪੂਰੀ ਮਿਹਨਤ ਨਾਲ ਸੇਵਾ ਵਿੱਚ ਲੱਗੇ ਹੋਏ ਹਨ। ਹਾਲਾਂਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਟਵਿਟਰ ਐਕਾਉਂਟ ਬੰਦ ਕਰਨ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਵਿੱਚ ਆਪਣੀ ਸੇਵਾਵਾਂ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਪਰ ਉਨ੍ਹਾਂ ਨੇ ਬੜੀ ਹੀ ਹਲੀਮੀ ਨਾਲ ਲੋਕਾਂ ਨੂੰ ਸਮਝਾਇਆ ।