Punjab

ਸਿੱਧੂ ਮੂਸੇਵਾਲਾ ਦੇ ਮੈਨੇਜਰ ਨੂੰ ਇਸ ਕ ਤ ਲ ਕਾਂ ਡ ‘ਚ ਹਾਈਕੋਰਟ ਤੋਂ ਝਟਕਾ !

ਆਸਟ੍ਰੇਲੀਆ ਤੋਂ ਭਾਰਤ ਆਉਣ ਦੇ ਲਈ ਮੰਗੀ ਸੀ ਸੁਰੱਖਿਆ

ਦ ਖ਼ਾਲਸ ਬਿਊਰੋ : ਵਿੱਕੀ ਮਿੱਡੂਖੇੜਾ ਕਤ ਲ ਮਾਮ ਲੇ ਵਿੱਚ ਸਿੱਧੂ ਮੂਸੇਵਾਾਲ ਦੇ ਮੈਨੇਜਰ ਸ਼ਗਨਪ੍ਰੀਤ ਦੀ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ। ਸ਼ਗਨਪ੍ਰੀਤ ਆਸਟ੍ਰੇਲੀਆ ਵਿੱਚ ਹੈ ਉਸ ਨੇ ਭਾਰਤ ਆਉਣ ਦੇ ਲਈ ਸੁਰੱਖਿਆ ਮੰਗੀ ਸੀ। ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਪਹਿਲਾਂ ਹੀ ਸ਼ਗਨਪ੍ਰੀਤ ਫਰਾਰ ਹੋ ਗਿਆ ਸੀ ਉਸ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਜਾਨ ਦਾ ਖ਼ਤਰਾ ਸੀ।

ਸ਼ਗਨਪ੍ਰੀਤ ‘ਤੇ ਇਲ ਜ਼ਾਮ

ਮੁਹਾਲੀ ਵਿੱਚ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਕਤ ਲ ਕਰ ਦਿੱਤਾ ਗਿਆ ਸੀ,ਕਾਫੀ ਮਹੀਨਿਆਂ ਬਾਅਦ ਪੁਲਿਸ ਨੇ ਸ਼ਗਨਪ੍ਰੀਤ ਨੂੰ ਇਸ ਮਾਮ ਲੇ ਵਿੱਚ ਮੁਲ ਜ਼ਮ ਬਣਾਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਸ਼ਗਨਪ੍ਰੀਤ ਨੇ ਵੀ ਮਿੱਡੂਖੇੜਾ ਦੇ ਸ਼ਾਰਪ ਸ਼ੂਟਰਾ ਨੂੰ ਪਨਾਹ ਦਿੱਤੀ ਸੀ ਉਸ ਦੀ ਪਛਾਣ ਕਰਵਾਈ ਅਤੇ ਆਪਣੀ ਗੱਡੀ ਵੀ ਦਿੱਤੀ।ਹਾਲਾਂਕਿ ਸ਼ਗਨਪ੍ਰੀਤ ਨੇ ਆਪਣੇ ‘ਤੇ ਲੱਗੇ ਇਲ ਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਲਾਰੈਂਸ ਬਿਸ਼ਨੋਈ ਦੇ ਡਰ ਤੋਂ ਆਸਟ੍ਰੇਲੀਆ ਭੱਜ ਗਿਆ ਸੀ।

ਲਾਰੈਂਸ ਗੈਂ ਗ ਨੇ ਪੁਲਿਸ ਦੀ ਜਾਂਚ ਵਿੱਚ ਦੱਸਿਆ ਸੀ ਕਿ ਵਿੱਕੀ ਮਿੱਡੂਖੇੜਾ ਦੇ ਕਤ ਲ ਵਿੱਚ ਸਿੱਧੂ ਮੂਸੇਵਾਾਲ ਦਾ ਅਸਿੱਧੇ ਤੌਰ ‘ਤੇ ਹੱਥ ਸੀ ਇਸੇ ਲਈ ਮੂਸੇਵਾਲਾ ਦਾ ਕ ਤਲ ਕੀਤਾ ਗਿਆ, ਮਿੱਡੂਖੇੜਾ ਲਾਰੈਂਸ ਬਿਸ਼ਨੋਈ ਦਾ ਦੋਸਤ ਸੀ ਉਹ ਆਪਣੇ ਮਿੱਤਰ ਦੇ ਕਤਲ ਦਾ ਬਦਲਾ ਲੈਣਾ ਚਾਉਂਦਾ ਸੀ।