Punjab

ਮਾਨ ਆਪਣੇ ਨਾਨਾ ਰੂੜ ਸਿੰਘ ਲਈ ਢਾਲ ਬਣ ਕੇ ਖੜ੍ਹੇ

ਦ ਖ਼ਾਲਸ ਬਿਊਰੋ : ਸੰਗਰੂਰ ਤੋਂ ਵਿਧਾਨ ਸਭਾ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਨਾ ਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਰੋਪਾ ਦੇ ਕੇ ਸਨਮਾਨ ਕਰਨ ਨੂੰ ਜ਼ਾਇਜ਼ ਠਹਿਰਾਂਦਿਆਂ ਉਨ੍ਹਾਂ ਦੇ ਹੱਕ ਵਿੱਚ ਡੱਟ ਕੇ ਖੜ੍ਹ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਾਨਾ ਰੂੜ ਸਿੰਘ ਨੇ ਜਨਰਲ ਡਾਇਰ ਦਾ ਗੁੱਸਾ ਠੰਡਾ ਕਰਨ ਅਤੇ ਦਰਬਾਰ ਸਾਹਿਬ ਨੂੰ ਬਚਾਉਣ ਲਈ ਸਿਰੋਪਾ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਨਾ ਨੇ ਜਨਰਲ ਡਾਇਰ ਨੂੰ ਸਨਮਾਨਤ ਕਰਨ ਦਾ ਫੈਸਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਉਸ ਵੇਲੇ ਦੇ ਅੰਗਰੇਜ਼ ਪ੍ਰਿੰਸੀਪਲ ਦੇ ਕਹਿਣ ਦੇ ਦਿੱਤਾ ਸੀ। ਉਹ ਅੱਜ ਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਦੇ ਪਹਿਲੇ ਦਿਨ ਸ਼ਾਮਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਅੱਜ ਪਾਰਲੀਮੈਂਟ ਮੈਂਬਰ ਵਜੋਂ ਅਹੁਦੇ ਦੀ ਸਹੁੰ ਵੀ ਚੁੱਕੀ ਹੈ।

ਗਰਮ ਖਿਆਲੀ ਵਜੋਂ ਜਾਣੇ ਜਾਂਦੇ ਸਾਬਕਾ ਆਈਪੀਐਸ ਅਧਿਕਾਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਉਨ੍ਹਾਂ ਦੇ ਨਾਨਾ ਜਨਰਲ ਡਾਇਰ ਨੂੰ ਸ਼ਾਂਤ ਨਾ ਕਰਦੇ ਤਾਂ ਉਸਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦੇਣਾ ਸੀ ਜਿਹੜਾ ਕਿ ਪਿੱਛੋਂ ਸਿੱਖਾਂ ਲਈ ਆਫਤ ਬਣ ਕੇ ਨਿਬੜਨਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਸਮਿਆਂ ਵਿੱਚ ਬੰਬ ਤਾਂ ਚਲਾਏ ਜਾਂਦੇ ਸਨ ਪਰ ਨਿਸ਼ਾਨੇ ਸਿਰ ਡੇਗਣ ਦੀ ਮੁਹਾਰਤ ਹਾਸਿਲ ਨਹੀਂ ਸੀ।

ਸਿਮਰਨਜੀਤ ਸਿੰਘ ਮਾਨ ਨੇ ਇਸ ਤੋਂ ਅੱਗੇ ਜਾਂਦੇ ਹੋਏ ਇਹ ਵੀ ਕਹਿ ਦਿੱਤਾ ਕਿ ਜਿਲ੍ਹਿਆਂ ਵਾਲੇ ਬਾਗ ‘ਤੇ ਹਮ ਲੇ ਗੋਰਖਾ ਰੈਜ਼ੀਮੈਂਟ ਨੇ ਕੀਤਾ ਸੀ ਜਿਹੜੀ ਕਿ ਹਿੰਦੂ ਸਾਮਰਜ ਦੇ ਮਤਾਹਿਤ ਸੀ। ਉਨ੍ਹਾਂ ਨੇ ਸ਼ਹੀ ਦ ਭਗਤ ਸਿੰਘ ਨੂੰ ਅੱ ਤਵਾਦੀ ਗਰਦਾਨਣ ਦਾ ਦਿੱਤਾ ਬਿਆਨ ਵਾਪਸ ਲੈਣ   ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਉਲਟ ਮੀਡੀਆ ਨੂੰ ਸਵਾਲ ਕੀਤਾ ਕਿ ਕੀ ਕਦੇ ਕੋਈ ਸੱਚ ਤੋਂ ਪਿੱਛੇ ਹੱਟਦਾ ਦੇਖਿਆ ਹੈ।

ਉਨ੍ਹਾਂ ਨੇ ਪਿਛਲੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਾਂਡਰਸ ਕਤ ਲ ਕੇਸ ਦਾ ਹਵਾਲਾ ਦਿੰਦਿਆਂ, ਭਗਤ ਸਿੰਘ ਨੂੰ ਅਤੱ ਵਾਦੀ ਆਖਿਆ ਸੀ ਕਿਉਂਕਿ ਉਸਨੇ ਇੱਕ ਅੰਮ੍ਰਿਤਧਾਰੀ ਸਿੱਖ ਪੁਲੀਸ ਕਾਂਸਟੇਬਲ ਨੂੰ ਮਾ ਰ ਦਿੱਤਾ ਸੀ ਅਤੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਮਾਨ ਨੇ ਕਿਹਾ ਸੀ ਕਿ ਹੁਣ ਤੁਸੀਂ ਹੀ ਦੱਸੋ ਕਿ ਭਗਤ ਸਿੰਘ ਅੱ ਤ ਵਾ ਦੀ ਸੀ ਜਾਂ ਦੇਸ਼ ਭਗਤ। ਸਿਮਰਨਜੀਤ ਸਿੰਘ ਮਾਨ ਦੇ ਦੋਨਾਂ ਬਿਆਨਾਂ ਨਾਲ ਪੂਰੇ ਮੁਲਕ ਦੀ ਸਿਆਸਤ ਗਰਮਾ ਗਈ ਹੈ।

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ