Punjab

ਮੂਸੇਵਾਲਾ ਦੇ ਪਿਤਾ ਦੀ ਗੱਲ ਸੱਚ ਸਾਬਿਤ ! CCTV ‘ਚ ਹੋਇਆ ਵੱਡਾ ਖ਼ੁਲਾਸਾ,ਸਵਾਲਾਂ ‘ਚ ਪੁਲਿਸ

ਮੂਸੇਵਾਲਾ ਦੇ ਕਤਲ ਵਿੱਚ ਸ਼ਾਰਪ ਸ਼ੂਟਰ 24 ਦਿਨ ਤੱਕ ਪੰਜਾਬ ਵਿੱਚ ਘੁੰਮ ਦੇ ਰਹੇ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇ ਲਜ਼ਾਮ ਸੱਚ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਿੱਧੂ ਦੇ ਕਾਤ ਲ ਖੁੱਲੇਆਮ ਘੁੰਮ ਰਹੇ ਹਨ। CCTV ਫੁਟੇਜ ਪਿਤਾ ਬਲਕੌਰ ਸਿੰਘ ਦੇ ਇਲ ਜ਼ਾਮ ਦੀ ਤਸਦੀਕ ਕਰ ਰਹੀ ਹੈ। 21 ਜੂਨ ਦੀ CCTV ਫੁੱਟੇਜ ਸਾਹਮਮਣੇ ਆਈ ਹੈ। ਜਿਸ ਵਿੱਚ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਫਰਾਰ ਸ਼ਾ ਰਪ ਸ਼ੂਟ ਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਮੋਗਾ ਦੇ ਸਮਾਲਸਰ ਵਿੱਚ ਨਜ਼ਰ ਆਏ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਮੂਸੇਵਾਲਾ ਦਾ ਕ ਤਲ 29 ਮਈ ਨੂੰ ਹੋਇਆ ਸੀ ਯਾਨੀ ਕਤ ਲ ਦੇ 24 ਦਿਨ ਤੱਕ ਸ਼ਾਰਪ ਸ਼ੂਟਰ ਪੰਜਾਬ ਵਿੱਚ ਹੀ ਘੁੰਮ ਰਹੇ ਸਨ ਪਰ ਪੰਜਾਬ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਸਕੀ । ਇਹ ਪੰਜਾਬ ਪੁਲਿਸ ਦਾ ਵੱਡਾ ਇੰਟੈਲੀਜੈਂਸ ਫੇਲੀਅਰ ਵੀ ਹੈ। CCTV ਵਿੱਚ ਜਿਸ ਬਾਈਕ ‘ਤੇ ਸਵਾਰ ਮਨੂੰ ਅਤੇ ਜਗਰੂਪ ਨਜ਼ਰ ਆਏ ਨੇ ਉਹ ਬਾਈਕ ਤਰਨਤਾਰਨ ਤੋਂ ਚੋਰੀ ਕੀਤੀ ਗਈ ਸੀ।

ਕਤ ਲ ਦੇ ਬਾਅਦ ਪੰਜਾਬ ‘ਚ ਹੀ ਰੁੱਕੇ ਰੂਪਾ ਤੇ ਮਨੂੰ

ਮੂਸੇਵਾਲਾ ਕ ਤ ਲ ਕਾਂਡ ਵਿੱਚ ਗ੍ਰਿਫਤਾਰ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਪੁਲਿਸ ਨੂੰ ਖੁਲਾਸਾ ਕੀਤਾ ਹੈ ਕਿ ਮਨੂੰ ਅਤੇ ਰੂਪਾ ਉਨ੍ਹਾਂ ਦੇ ਨਾਲ ਨਹੀਂ ਭੱਜੇ ਸਨ, ਉਹ ਪੰਜਾਬ ਵਿੱਚ ਹੀ ਲੁੱਕੇ ਹੋ ਸਨ,ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਨੇ ਤਲਾਸ਼ ਦੇ ਲਈ CCTV ਖੰਗਾਲਨੇ ਸ਼ੁਰੂ ਕੀਤੇ ਤਾਂ ਮੋਗਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਮਨੂੰ ਅਤੇ ਰੂਪਾ ਬਾਈਕ ‘ਤੇ ਸਵਾਰ ਨਜ਼ਰ ਆਏ।

ਪੰਜਾਬ ਪੁਲਿਸ ਨੇ ਇੱਕ ਵੀ ਸ਼ਾ ਰਪ ਸ਼ੂਟ ਰ ਨੂੰ ਨਹੀਂ ਫੜਿਆ ਹੈ

ਪੰਜਾਬ ਪੁਲਿਸ ਭਾਵੇ ਸਿੱਧੂ ਮੂ੍ਸੇਵਾਲਾ ਦੇ ਕਾ ਤਲਾਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ ਪਰ 6 ਸ਼ਾਰਪ ਸ਼ੂਟਰਾਂ ਵਿੱਚੋਂ ਇੱਕ ਨੂੰ ਵੀ ਪੰਜਾਬ ਪੁਲਿਸ ਨੇ ਨਹੀਂ ਫੜਿਆ ਹੈ। ਫੜੇ ਗਏ ਤਿੰਨੋ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਅੰਨਿਕ ਸੇਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਗਰੂਪ ਰੂਪਾ, ਮਨਪ੍ਰੀਤ ਮਨੂੰ ਅਤੇ ਦੀਪਕ ਮੁੰਡੀ ਹੁਣ ਵੀ ਫਰਾਰ ਨੇ, ਹਾਲਾਂਕਿ ਪੰਜਾਬ ਪੁਲਿਸ ਨੇ ਸ਼ਾਰਪ ਸ਼ੂਟਰਾਂ ਦੀ ਮਦਦ ਕਰਨ ਵਾਲੇ 18 ਮੁਲਜ਼ਮਾਂ ਨੂੰ ਹੁਣ ਤੱਕ ਜ਼ਰੂਰ ਗ੍ਰਿਫਤਾਰ ਕੀਤਾ ਹੈ।