India

ਅੱਜ ਤੋਂ ਮਹਿੰਗਾਈ ਹੋਰ ਕੱਢੇਗੀ ਵੱਟ ! ਦੁੱਧ,ਦਹੀਂ,ਅਨਾਜ,ਇਲਾਜ ਸਮੇਤ 50 ਚੀਜ਼ਾ ਮਹਿੰਗੀਆਂ,ਵੇਖੋ ਪੂਰੀ ਲਿਸਟ

GST ਕੌਂਸਲ ਦੀਆਂ 47ਵੀਂ ਮੀਟਿੰਗ ਵਿੱਚ ਰੋਜ਼ਾਨਾ ਜੁੜੀਆਂ ਕਈ ਚੀਜ਼ਾ ‘ਤੇ GST ਵਧਾ ਦਿੱਤੀ ਗਈ ਸੀ

ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਚ 47ਵੀਂ GST COUNCIL ਦੀ ਮੀਟਿੰਗ ਦੌਰਾਨ ਰੋਜ਼ਾਨਾ ਜਨਤਾ ਨਾਲ ਜੁੜੀਆਂ 50 ਤੋਂ ਵੱਧ ਚੀਜ਼ਾ ‘ਤੇ GST ਵਧਾਉਣ ਦਾ ਫੈਸਲਾ ਲਿਆ ਗਿਆ ਸੀ ਜੋ 18 ਜੁਲਾਈ ਤੋਂ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਜਿਹੜੀਆਂ ਖਾਣ-ਪੀਣ ਦੀਆਂ ਚੀਜ਼ਾ ਦੀ ਕੀਮਤ ਵਧੀ ਹੈ । ਉਸ ਵਿੱਚ ਬਿਨਾਂ ਬਰੈਂਡ ਵਾਲਾ ਦਹੀਂ,ਮੱਖਣ, ਅਨਾਜ, ਲੱਸੀ ਹੈ, ਇਸ ਤੋਂ ਇਲਾਵਾ ਪੈਕ ਸਮਾਨ ‘ਤੇ ਹੁਣ ਪਹਿਲਾਂ ਤੋਂ ਵਧ GST ਭਰਨੀ ਹੋਵੇਗੀ,ਅੱਜ ਤੋਂ ਹਸਪਤਾਲ ਵਿੱਚ ਇਲਾਜ ਲਈ ਮਿਲਣ ਵਾਲੇ ਕਮਰੇ ਅਤੇ ਹੋਟਲ ਦੇ ਕਮਰਿਆਂ ‘ਤੇ ਵੀ ਹੁਣ ਵੱਧ GST ਲੱਗੇਗੀ।

ਇੰਨਾਂ ਚੀਜ਼ਾਂ ‘ਤੇ GST ਵਿੱਚ ਵਾਧਾ ਕੀਤਾ ਗਿਆ

ਹਸਪਤਾਲਾਂ ਵਿੱਚ 5 ਹਜ਼ਾਰ ਤੋਂ ਵੱਧ ਕਮਰਾ ਲੈਂਦੇ ਹੋ ਤਾਂ ਤੁਹਾਨੂੰ ਹੁਣ 5 ਫੀਸਦ GST ਦੇਣੀ ਹੋਵੇਗੀ। ਇਸ ਤੋਂ ਇਲਾਵਾ ਹੋਟਲ ਵਿੱਚ 1 ਹਜ਼ਾਰ ਰੁਪਏ ਦੇ ਕਮਰੇ ‘ਤੇ ਹੁਣ 12 ਫੀਸਦੀ GST ਵਸੂਲੀ ਜਾਵੇਗੀ। ਪਹਿਲਾਂ ਇਸ’ਤੇ ਛੋਟ ਸੀ,ਇੱਟਾ ਬਣਾਉਣ ਦੇ ਕੰਮ ‘ਤੇ ਵੀ 12 ਫੀਸਦੀ GST ਲੱਗੇਗੀ। ਸਿਰਫ਼ ਇੰਨਾਂ ਹੀ ਨਹੀਂ ਚੈੱਕ ਲੈਣ ‘ਤੇ ਵੀ GST ਦੇਣੀ ਹੋਵੇਗੀ। ਵੱਖ-ਵੱਖ ਡਾਕ ਸੇਵਾਵਾਂ ‘ਤੇ ਵੀ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ, ਇਸ ਤੋਂ ਇਲਾਵਾ ਕੱਟਣ ਵਾਲੇ ਬਲੇਡ,ਕੇਕ ਸਰਵਰ, LED ਲੈਂਪ, ਲਾਈਟ, ਵਿੰਡ ਮਿਲ,ਸੋਲਰ ਵਾਟਰ ਹੀਟਰ,ਸਬਜ਼ੀਆਂ,ਦੁੱਧ ਸਾਫ ਕਰਨ ਵਾਲੀ ਮਸ਼ੀਨ, ਫਰੂਟ ਤੇ ਵੀ 18 ਫੀਸਦੀ ਜੀਐੱਸਟੀ ਦੇਣੀ ਹੋਵੇਗੀ।

ਮਹਿੰਗਾ ਹੋ ਜਾਵੇਗਾ ਬਿਜਨੈਸ ਕਲਾਸ ਦਾ ਸਫਰ

ਅਰੁਣਾਚਲ ਪ੍ਰਦੇਸ਼,ਆਸਾਮ, ਮਣੀਪੁਰ,ਮੇਘਾਲਿਆ, ਮਿਜੋਰਮ,ਸਿਕਿਮ, ਤ੍ਰਿਪੁਰਾ ਦੀਆਂ ਫਲਾਇਟਾਂ ਜੋ ਹੁਣ ਤੱਕ ਟੈਕਸ ਫ੍ਰੀ ਸੀ ਉਸ ਵਿੱਚ ਹੁਣ ਸਿਰਫ਼ ECONOMIC CLASS ਵਿੱਚ ਹੀ GST ਵਿੱਚ ਛੋਟ ਮਿਲੇਗੀ, ਬਿਜਨੈਸ ਕਲਾਸ ਦੇ ਲਈ 18 ਫੀਸਦੀ GST ਦੇਣਾ ਹੋਵੇਗਾ

ਇੰਨਾ ਚੀਜ਼ਾ ‘ਤੇ ਮਿਲੀ ਰਾਹਤ

47ਵੀਂ GST COUNCIL ਦੀ ਮੀਟਿੰਗ ਵਿੱਚ ਕਈ ਚੀਜ਼ਾ ‘ਤੇ GST ਘਟਾਈ ਵੀ ਗਈ ਹੈ, ਮਲੇਰੀਆ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਦਵਾਈ ‘ਤੇ ਹੁਣ ਕੋਈ IGST ਨਹੀਂ ਲੱਗੇਗਾ,ਜ਼ਰੂਰੀ ਦਵਾਈਆਂ ਦੀਆਂ GST ਦਰਾਂ ਵਿੱਚ ਰਾਹਤ ਦਿੱਤੀ ਗਈ ਹੈ, ਰੋਪਵੇਅ ਰਾਹੀਂ ਆਉਣ ਜਾਣ ‘ਤੇ ਹੁਣ 18 ਦੀ ਥਾਂ 5 ਫੀਸਦੀ GST ਦੇਣੀ ਹੋਵੇਗੀ।