ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ ਦੇ ਲਈ ਵੋਟ ਕੀਤੀ
‘ਦ ਖ਼ਾਲਸ ਬਿਊਰੋ : ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਲਈ ਵੋਟਿੰਗ ਜਾਰੀ ਹੈ, ਸਵੇਰ 10 ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਮੁਕਾਬਲਾ NDA ਉਮੀਦਵਾਰ ਦ੍ਰੌਪਤੀ ਮੁਰਮੂ ਅਤੇ ਵਿਰੋਧੀ ਧਿਰਾਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਵਿੱਚਾਲੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਪਹੁੰਚ ਕੇ ਆਪਣਾ ਵੋਟ ਪਾਇਆ। ਪੰਜਾਬ ਵਿਧਾਨ ਸਭਾ ਵਿੱਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕ ਵੋਟਿੰਗ ਕਰਨ ਪਹੁੰਚ ਗਏ ਹਨ। ਰਾਸ਼ਟਰਪਤੀ ਚੋਣ ਦੇ ਲਈ ਕੁੱਲ 4800 ਐੱਮਪੀ ਅਤੇ ਵਿਧਾਇਕ ਵੋਟ ਪਾਉਣਗੇ, 21 ਜੁਲਾਈ ਨੂੰ ਵੋਟਾਂ ਦਾ ਗਿਣਤੀ ਹੋਵੇਗੀ ਅਤੇ 25 ਜੁਲਾਈ ਨੂੰ ਰਾਸ਼ਟਰਪਤੀ ਸਹੁੰ ਚੁੱਕਣਗੇ ।
ਯਸ਼ਵੰਤ ਸਿਨਹਾ ਨੂੰ ਨਹੀਂ ਮਿਲੇਗਾ ਪੁੱਤਰ ਦਾ ਵੋਟ
ਵੋਟਿੰਗ ਤੋਂ ਠੀਕ ਪਹਿਲਾਂ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਯਸ਼ਵੰਤ ਸਿਨਹਾ ਕਿਹਾ ਮੈਂ ਵੀ ਬੀਜੇਪੀ ਵਿੱਚ ਰਿਹਾ ਹਾਂ ਸਾਰੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਵੋਟ ਪਾਉਣ। ਵੈਸੇ ਯਸ਼ਵੰਤ ਸਿਨਹਾ ਭਾਵੇ ਸਾਰੀਆਂ ਨੂੰ ਅੰਤਰ ਆਤਮਾ ਨਾਲ ਵੋਟ ਕਰਨ ਦੀ ਅਪੀਲ ਕਰ ਰਹੇ ਹਨ ਪਰ ਹਜ਼ਾਰੀ ਬਾਗ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਉਨ੍ਹਾਂ ਦੇ ਪੁੱਤਰ ਜਯੰਤ ਸਿਨਹਾ ਨੇ ਆਪਣੇ ਪਿਤਾ ਨੂੰ ਵੋਟ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ । ਉਨ੍ਹਾਂ ਨੇ ਕਿਹਾ ਉਹ ਬੀਜੇਪੀ ਦੇ ਐੱਮਪੀ ਨੇ ਅਤੇ NDA ਉਮੀਦਵਾਰ ਨੂੰ ਹੀ ਵੋਟ ਕਰਨਗੇ।
NDA ਉਮੀਦਵਾਰ ਮੁਰਮੂ ਦੀ ਜਿੱਤ ਤੈਅ
ਰਾਸ਼ਟਰਪਤੀ ਚੋਣਾਂ ਵਿੱਚ NDA ਉਮੀਦਵਾਰ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ, NDA ਕੋਲ 5,63,825 ਵੋਟਾਂ ਨੇ ਯਾਨੀ 52%, ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਕੋਲ 4,80,748 ਯਾਨੀ 44% ਵੋਟ, 27 ਦਿਨਾਂ ਵਿੱਚ NDA ਨੇ ਮੁਰਮੂ ਦੇ ਪੱਖ ਵਿੱਚ ਹੋਰ ਹਿਮਾਇਤ ਹਾਸਲ ਕੀਤੀ ਹੈ।
ਜੇਕਰ ਵਿਰੋਧੀ ਧਿਰਾਂ ਦੇ 10,86,431 ਵੋਟ ਵੀ ਮਰਮੂ ਨੂੰ ਪੈਂਦੇ ਹਨ ਤਾਂ 6.67 ਲੱਖ ਯਾਨੀ 61% ਵੋਟ ਪੈਣਗੇ ਜਦਕਿ ਸਿਨਹਾ ਨੂੰ 4.19 ਲੱਖ ਪੈਣਗੇ ਜਿੱਤ ਦੇ ਲਈ 5,40,065 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਦੀਆਂ 117 ਸੀਟਾਂ ਨੇ ਜਿੰਨਾਂ ਵਿੱਚ ਯਸ਼ਵੰਤ ਸਿਨਹਾ ਨੂੰ 95 ਫੀਸਦੀ ਵੋਟ ਮਿਲ ਸਕਦੇ ਹਨ।
ਪੰਜਾਬ ਵਿੱਚ ਯਸ਼ਵੰਤ ਸਿਨਹਾ ਅੱਗੇ
ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 92 ਅਤੇ ਕਾਂਗਰਸ ਦੇ 18 ਵਿਧਾਇਕ ਨੇ, ਦੋਵਾਂ ਨੇ ਹੀ ਯਸ਼ਵੰਤ ਸਿਨਹਾ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ ਜਦਕਿ ਅਕਾਲੀ ਦਲ ਦੇ 3, ਬੀਜੇਪੀ ਦੇ 2 ਅਤੇ 1 ਬੀਐੱਸਪੀ ਦੇ ਵਿਧਾਇਕ ਦਾ ਵੋਟ NDA ਉਮੀਦਵਾਰ ਦ੍ਰੌਪਤੀ ਮੁਰਮੂ ਜਾਵੇਗਾ।