International

ਅਮਰੀਕਾ ‘ਚ ਚਾਰ ਹੋਰ ਗਏ ਬੇਵਕਤੀ ਮੌ ਤੇ

ਅਮਰੀਕਾ ਦੇ ਇੱਕ ਮਾਲ ਵਿੱਚ ਗੋ ਲੀਬਾਰੀ,4 ਵਿਅਕਤੀਆਂ ਦੀ ਮੌ ਤ ,ਦੋ ਜ਼ਖ਼ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਗੋ ਲੀ ਬਾ ਰੀ ਦੀਆਂ ਘਟਨਾ ਵਾਂ ਲਗਾਤਰ ਵੱਧਦੀਆਂ ਜਾ ਰਹੀਆਂ ਹਨ।  ਇੰਡੀਆਨਾ ‘ਚ ਐਤਵਾਰ ਸ਼ਾਮ ਨੂੰ ਗੋ ਲੀਬਾਰੀ ਦੀ ਘਟ ਨਾ ਸਾਹਮਣੇ ਆਈ ਹੈ। ਜਿਸ ‘ਚ ਘੱਟੋ-ਘੱਟ 4 ਲੋਕਾਂ ਦੀ ਮੌ ਤ ਦੱਸੀ ਜਾ ਰਹੀ ਹੈ। ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਇਸ ਘਟ ਨਾ ‘ਚ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਘਟ ਨਾ ਗ੍ਰੀਨਵੁੱਡ ਪਾਰਕ ਮਾਲ ਦੀ ਹੈ ਜਿੱਥੇ ਰਾਈਫਲ ਨਾਲ ਲੈਸ ਇਕ ਬੰ ਦੂਕ ਧਾਰੀ ਫੂਡ ਕੋਰਟ ਵਿਚ ਦਾਖਲ ਹੋਇਆ ਅਤੇ ਗੋ ਲੀਬਾਰੀ ਸ਼ੁਰੂ ਕਰ ਦਿੱਤੀ।

ਘਟ ਨਾ ਦੇ ਸਮੇਂ ਕੁਝ ਲੋਕਾਂ ਨੇ ਦੋ ਸ਼ੀ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਫੜ ਲਿਆ। ਜਾਣਕਾਰੀ ਅਨੁਸਾਰ ਦੋ ਸ਼ੀ ਦੀ ਹੱ ਤਿਆ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਘ ਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਗ੍ਰੀਨਵੁੱਡ ਪੁਲਿਸ ਵਿਭਾਗ ਦੇ ਮੁਖੀ ਜਿਮ ਆਈਸਨ ਨੇ ਕਿਹਾ ਕਿ ਇੱਕ ਅਣਪਛਾਤਾ ਵਿਅਕਤੀ ਮਾਲ ਦੇ ਫੂਡ ਕੋਰਟ ਵਿੱਚ ਦਾਖਲ ਹੋਇਆ। ਉਸ ਨੇ ਅੰਨ੍ਹੇਵਾਹ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਮਾਲ ‘ਚ ਮੌਜੂਦ ਇਕ ਹੋਰ ਨਾਗਰਿਕ ਨੇ ਹਮ ਲਾਵਰ ‘ਤੇ ਗੋ ਲੀਆਂ ਚਲਾ ਦਿੱਤੀਆਂ। ਜਿਸ ਕਾਰਨ ਹਮ ਲਾ ਵਰ ਦੀ ਮੌ ਤ ਹੋ ਗਈ।ਆਈਸਨ ਨੇ ਦੱਸਿਆ ਕਿ ਇਹ ਮਾਲ ਇੰਡੀਆਨਾਪੋਲਿਸ ਤੋਂ ਲਗਭਗ 16 ਕਿਲੋਮੀਟਰ ਦੂਰ ਹੈ। ਇੱਥੇ 130 ਤੋਂ ਵੱਧ ਇਨਡੋਰ ਅਤੇ ਆਊਟਡੋਰ ਰੈਸਟੋਰੈਂਟ ਅਤੇ ਦੁਕਾਨਾਂ ਹਨ।

ਇਸ ਗੋ ਲੀਬਾਰੀ ਦੀ ਘ ਟਨਾ ਵਿੱਚ 4 ਲੋਕਾਂ ਦੀ ਮੌ ਤ ਹੋ ਗਈ ਹੈ। 2 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਫੂਡ ਕੋਰਟ ਦੇ ਕੋਲ ਟਾਇਲਟ ਤੋਂ ਇੱਕ ਸ਼ੱਕੀ ਬੈਗ ਵੀ ਮਿਲਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗ੍ਰੀਨਵੁੱਡ ਦੇ ਮੇਅਰ ਮਾਰਕ ਮਾਇਰਸ ਮੁਤਾਬਕ ਮ੍ਰਿਤ ਕਾਂ ‘ਚ ਸ਼ੱਕੀ ਸ਼ੂਟਰ ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਬੰਦੂਕਧਾਰੀ ਨੂੰ ਗੋ ਲੀ ਮਾ ਰ ਦਿੱਤੀ ਗਈ। ਮੇਅਰ ਮਾਰਕ ਮਾਇਰਸ ਨੇ ਟਵੀਟ ਕੀਤਾ, ‘ਇਹ ਦੁਖਾਂਤ ਸਾਡੇ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਾਉਂਦਾ ਹੈ। ਕਿਰਪਾ ਕਰਕੇ ਪੀੜਤਾਂ ਅਤੇ ਮ੍ਰਿ ਤਕਾਂ ਦੇ ਪਰਿਵਾਰਾਂ ਲਈ ਅਰਦਾਸ ਕਰੋ। ਗ੍ਰੀਨਵੁੱਡ ਦੇ ਮੇਅਰ ਮਾਰਕ ਮਾਇਰਸ ਨੇ ਕਿਹਾ, “ਗ੍ਰੀਨਵੁੱਡ ਪੁਲਿਸ ਵਿਭਾਗ ਨੇ ਮਾਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੈਂ ਕਮਾਂਡ ਪੋਸਟ ਦੇ ਸਿੱਧੇ ਸੰਪਰਕ ਵਿੱਚ ਹਾਂ ਅਤੇ ਹੋਰ ਕੋਈ ਖਤਰਾ ਨਹੀਂ ਹੈ।” ਉਨ੍ਹਾਂ ਨੇ ਲੋਕਾਂ ਨੂੰ ਫਿਲਹਾਲ ਇਸ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।