Punjab

ਲਾਰੈਂਸ ਬਿਸ਼ਨੋਈ ਨੂੰ ਹਾਲੇ ਹੋਰ ਰਿੜਕੇਗੀ ਹੁਸ਼ਿਆਰਪੁਰ ਪੁਲਿ ਸ

ਲਾਰੈਂਸ ਬਿਸ਼ਨੋਈ ਦਾ ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ 3 ਦਿਨ ਦਾ ਹੋਰ ਰਿਮਾਂਡ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਮਾਮਲੇ ਵਿੱਚ ਮਾਸਟਰਾਮਈਂਡ ਮੰਨੇ ਜਾ ਰਹੇ ਲਾਰੈਂਸ ਬਿਸ਼ਨੋਈ ਹੁਸ਼ਿਆਰਪੁਰ ਪੁਲਿਸ ਨੇ 3 ਦਿਨ ਦਾ ਹੋਰ ਰਿਮਾਂਡ ਲੈ ਲਿਆ ਹੈ।ਲਾਰੈਂਸ ਦਾ ਅੱਜ 8 ਦਿਨ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਸੀ ,ਜਿਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਪੁਲਿਸ ਨੇ ਅਦਾਲਤ ਵਿੱਚ ਇਹ ਤਰਕ ਰੱਖਿਆ ਸੀ ਕਿ ਸਬੰਧਤ ਕੇਸ ਵਿੱਚ ਲਾਰੈਂਸ ਦੀ ਆਵਾਜ਼ ਦਾ ਸੈਂਪਲ ਚਾਹਿਦਾ ਹੈ।ਜਿਸ ਨੂੰ ਦੇਖਦਿਆਂ ਅਦਾਲਤ ਨੇ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਦਾ 3 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਾਲ 2019 ਵਿੱਚ ਇੱਕ ਸ਼ਰਾਬ ਕਾਰੋਬਾਰੀ ਤੇ ਹੋਈ ਫਾ ਇਰਿੰ ਗ ਨਾਲ ਜੁੜਿਆ ਹੋਇਆ ਹੈ ਤੇ ਲਾਰੈਂਸ ਤੇ ਇਹ ਇਲ ਜ਼ਾਮ ਹੈ ਕਿ ਉਸ ਨੇ ਰੰਗਦਾਰੀ ਨਾ ਦੇਣ ‘ਤੇ ਉਪਰੋਕਤ ਸ਼ਰਾਬ ਕਾਰੋਬਾਰੀ ਤੇ ਆਪਣੀ ਗੈਂ ਗ ਰਾਹੀਂ ਹ ਮਲਾ ਕਰਵਾਇਆ ਸੀ।
ਲਾਰੈਂਸ ਨੂੰ ਸਿੱਧੂ ਮੂਸੇ ਵਾਲਾ ਕਤ ਲ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਟਰਾਂਜ਼ਿਟ ਰਿਮਾਂਡ ਤੇ ਦਿੱਲੀ ਦੀ ਤਿਹਾੜ ਜੇ ਲ੍ਹ ਚੋਂ ਲਿਆਂਦਾ ਸੀ ਤੇ ਖਰੜ ਦੇ ਸੀਆਈਏ ਸਟਾਫ ਹੈਡਕੁਆਰਟਰ ਵਿੱਚ ਉਸ ਨਾਲ ਪੁੱਛਗਿੱਛ ਹੋਈ ਸੀ।

ਮਾਨਸਾ ਪੁਲਿਸ ਦਾ ਰਿਮਾਂਡ ਪੂਰਾ ਹੋਣ ਤੇ ਅੰਮ੍ਰਿਤਸਰ ਜਿਲ੍ਹੇ ਦੀ ਪੁਲਿਸ ਨੇ ਰਿਮਾਂਡ ਲਿਆ ਸੀ ਤੇ ਇਸ ਤੋਂ ਬਾਅਦ ਹੋਰ ਮਾਮਲਿਆਂ ਵਿੱਚ ਫਾਜ਼ਿਲਕਾ ਤੇ ਹੁਸ਼ਿਆਰਪੁਰ ਪੁਲਿਸ ਵੀ ਲਾਰੈਂਸ ਦਾ ਰਿਮਾਂਡ ਲੈਣ ਲਈ ਅਦਾਲਤ ਪਹੁੰਚੀ ਸੀ ਪਰ ਹੁਸ਼ਿਆਰਪੁਰ ਜਿਲ੍ਹੇ ਦੀ ਪੁਲਿਸ ਲਾਰੈਂਸ ਦਾ ਰਿਮਾਂਡ ਲੈਣ ਵਿੱਚ ਕਾਮਯਾਬ ਹੋ ਗਈ ਸੀ।ਪੂਰੇ ਪੰਜਾਬ ਵਿੱਚ ਲਾਰੈਂਸ ਉਤੇ ਕਈ ਕੇਸ ਦਰਜ ਨੇ ਤੇ ਕਈ ਜਿਲ੍ਹਿਆਂ ਦੀ ਪੁਲਿਸ ਉਸ ਦੇ ਰਿਮਾਂਡ ਦੀ ਤਿਆਰੀ ਵਿੱਚ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਤੋਂ ਬਾਅਦ ਅਦਾਲਤ ਉਸ ਨੂੰ ਜੇਲ੍ਹ ਭੇਜਦੀ ਹੈ ਜੀਂ ਫਿਰ ਹੋਰ ਕਿਹੜੇ ਜਿਲ੍ਹੇ ਦੀ ਪੁਲਿਸ ਉਸ ਦਾ ਰਿਮਾਂਡ ਲੈਂਦੀ ਹੈ।