Punjab

‘ਮੂਸੇਵਾਲਾ ਦੇ ਕਾਤਲਾਂ ਲਈ 200 ਪੁਲਿਸ ਮੁਲਾਜ਼ਮ,2 ਕਰੋੜਾਂ ਟੈਕਸ ਭਰਨ ਵਾਲਿਆ ਲਈ ਮਨੁੱਖੀ ਅਧਿਕਾਰ ਕਿੱਥੇ ?

ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਘੇਰਿਆ ਅਤੇ ਉਨ੍ਹਾਂ ਆਪਣੀ ਡਿਊਟੀ ਯਾਦ ਕਰਾਈ

‘ਦ ਖ਼ਾਲਸ ਬਿਊਰੋ : ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਰੈਂਸ ਬਿਸ਼ਨੋਈ ਨੂੰ ਮਿਲਣ ਵਾਲੀ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਪੇਸ਼ੀ ਦੇ ਦੌਰਾਨ ਸਿੱਧੂ ਦੇ ਕਾ ਤਲਾਂ ਦੀ ਸੁਰੱਖਿਆ ਵਿੱਚ 200 ਪੁਲਿਸ ਮੁਲਾਜ਼ਮ ਤੈਨਾਤ ਹੁੰਦੇ ਹਨ । ਜਦਕਿ ਉਸ ਦੇ ਪੁੱਤਰ ਹਰ ਸਾਲ 2 ਕਰੋੜ ਦਾ ਟੈਕਸ ਭਰਦਾ ਸੀ ਉਸ ਦੀ ਸੁਰੱਖਿਆ ਜ਼ਰੂਰੀ ਨਹੀਂ ਸੀ ? ਸਿੱਧੂ ਦੀ ਸੁਰੱਖਿਆ ਘਟਾਉਣ ‘ਤੇ ਪਿਤਾ ਬਲਕੌਰ ਸਿੰਘ ਦਾ ਇਹ ਸਿੱਧਾ ਸਵਾਲ ਸਰਕਾਰ ਨੂੰ ਸੀ। ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਮੂਸੇਵਾਲਾ ਦੀ ਮਾਂ ਨੇ ਵੀ ਗੋਲਡੀ ਬਰਾੜ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਵਿੱਚ ਗੋਲਡੀ ਸਿੱਧੂ ਨੂੰ ਹੰਕਾਰੀ ਦੱਸ ਰਿਹਾ ਸੀ। ਮਾਂ ਨੇ ਕਿਹਾ ਮੇਰਾ ਪੁੱਤਰ ਹੰਕਾਰੀ ਨਹੀਂ ਸ਼ੇਰ ਮਾਂ ਦਾ ਪੁੱਤ ਸੀ । ਉਹ ਹਮੇਸ਼ਾ ਜ਼ਰੂਰਤਮੰਦਾ ਦੀ ਮਦਦ ਕਰਦਾ ਸੀ ਇਸੇ ਲਈ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪਰਿਵਾਰ ਦੇ ਨਾਲ ਲੋਕ ਖੜੇ ਹਨ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਸਵਾਲ ਪੁੱਛਿਆ ਕਿ ਤਰਕੀ ਕਰਨ ਵਾਲਿਆਂ ਦਾ ਅੰਜਾਮ ਇਸੇ ਤਰ੍ਹਾਂ ਹੋਵੇਗਾ,। ਟੀਵੀ ਚੈੱਨਲਾਂ ‘ਤੇ ਬੈਠ ਕੇ ਕਹਿੰਦੇ ਨੇ ਅਸੀਂ ਸਿੱਧੂ ਨੂੰ ਮਾ ਰਿਆ,ਜੇਕਰ ਇੱਕ ਗੈਂ ਗਸਟਰ ਸਿੱਧਾ ਕਹਿ ਰਿਹਾ ਹੈ ਕਿ ਮੈਂ ਮਰਵਾ ਇਆ ਹੈ ਤਾਂ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ । ਜਿਵੇਂ ਮੇਰੇ ਪੁੱਤਰ ਨੂੰ ਸੜਕ ‘ਤੇ ਜਾਂਦੇ ਹੋਏ ਗੋ ਲੀ ਮਾ ਰੀ ਗਈ ਹੈ ਅਸੀਂ ਵੀ ਵੇਖਣਾ ਚਾਉਂਦੇ ਹਾਂ ਕਿ ਉਹ ਇੱਕ ਸਧਾਰਨ ਕੈਦੀ ਵਾਂਗ ਕੋਰਟ ਵਿੱਚ ਜਾਏ, ਪਾਪੀ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦਾ ਫਾਇਦਾ ਚੁੱਕ ਰਹੇ ਹਨ ਪਰ ਫਿਰ ਮੇਰੇ ਪੁੱਤਰ ਦੇ ਸਮੇਂ ਮਨੁੱਖੀ ਅਧਿਕਾਰ ਕਿੱਥੇ ਸਨ ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਜਿੰਨਾਂ ਨੇ ਗੋ ਲੀ ਮਾਰੀ ਹੈ ਉਨ੍ਹਾਂ ਨੂੰ ਨਹੀਂ ਪਤਾ ਸੀ ਉਹ ਕਿਉਂ ਗੋ ਲੀ ਮਾਰ ਰਹੇ ਹਨ। ਇਨਸਾਫ਼ ਸਿਰਫ਼ ਗੋ ਲੀ ਮਾ ਰਨ ਵਾਲਿਆਂ ਨੂੰ ਫੜਨ ਨਾਲ ਨਹੀਂ ਮਿਲੇਗਾ ਜਦੋਂ ਤੱਕ ਵਿਦੇਸ਼ ਵਿੱਚ ਬੈਠੇ ਸਰਗਨਾਂ ਨੂੰ ਨਹੀਂ ਫੜਿਆ ਜਾਂਦਾ ਤਾਂ ਤੱਕ ਇਨਸਾਫ਼ ਅਧੂਰਾ ਹੈ।