Punjab

ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਰੱਚੀ ਗਈ ਸਾਜਿਸ਼ !ਇਸ ਤਰ੍ਹਾਂ ਹੋਈ ਬੇਨਕਾਬ

ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ ਫਰਜ਼ੀ Whatsapp ਨੰਬਰ ‘ਤੇ ਲੋਕਾਂ ਨੂੰ ਲੁੱਟਣ ਦਾ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ

ਦ ਖ਼ਾਲਸ ਬਿਊਰੋ : ਸ਼ਾ ਤਰ ਧੋ ਖੇ ਬਾ ਜ਼ਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਉਹ ਪੁਲਿਸ ਅਫਸਰਾਂ ਦੇ ਨਾਂ ਦੀ ਵਰਤੋਂ ਕਰਕੇ ਠੱਗੀ ਮਾ ਰਨ ਲੱਗੇ ਹਨ। ਪਿਛਲੇ ਮਹੀਨੇ ਪੰਜਾਬ ਦੇ ਸਾਬਕਾ DGP ਵੀਕੇ ਭਾਵਰਾ ਦੇ ਨਾਂ ‘ਤੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੋਂ ਪੈਸੇ ਮੰਗੇ ਜਾ ਰਹੇ ਸਨ ਹੁਣ AAP MLA ਅਤੇ ਸਾਬਕਾ IPS ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਦੇ ਨਾਂ ਦੀ ਵਰਤੋਂ ਕਰਕੇ ਠੱ ਗੀ ਦਾ ਪਲਾਨ ਬਣਾਇਆ। ਕੁੰਵਰ ਵਿਜੇ ਪ੍ਰਤਾਪ ਦੀ ਸ਼ਿਕਾਇਤ ‘ਤੇ ਪੁਲਿ ਸ ਨੇ ਮਾਮਲਾ ਦਰਜ ਕਰ ਲਿਆ ਹੈ।

ਠੱਗਾਂ ਨੇ ਬਣਾਇਆ ਸੀ ਇਹ ਪਲਾਨ

ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੇ ਨਾਂ ‘ਤੇ Whatsapp ਐਕਾਉਂਟ ਬਣਾ ਕੇ ਠੱ ਗੀ ਮਾ ਰੀ ਜਾ ਰਹੀ ਸੀ।ਵਿਧਾਇਕ ਦੀ ਤਸਵੀਰ ਦੀ ਵਰਤੋਂ ਵਾਲਾ ਇੱਕ ਐਕਾਉਂਟ ਬਣਾਇਆ ਗਿਆ ਜਿਸ ਦੇ ਜ਼ਰੀਏ ਸਿਮਰਪ੍ਰੀਤ ਅਰੋੜਾ ਨਾਂ ਦੇ ਸ਼ਖ਼ਸ
ਤੋਂ 20 ਹਜ਼ਾਰ ਮੰਗੇ ਗਏ । ਅਰੋੜਾ ਨੇ ਸਿੱਧਾ ਕੁੰਵਰ ਵਿਜੇ ਪ੍ਰਤਾਪ ਨੂੰ ਮਿਲੇ ਅਤੇ ਪੂਰੀ ਘਟ ਨਾ ਦੱਸੀ ਜਿਸ ਤੋਂ ਬਾਅਦ ਵਿਧਾਇਕ ਦੇ ਦਫ਼ਤਰ ਤੋਂ ਆਯੂਸ਼ਮਾਨ ਖੰਨਾ ਨੇ ਸਿਵਿਲ ਲਾਈਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਸ਼ਿਕਾਇਤ ਦੌਰਾਨ ਠੱਗ ਦੇ ਮੋਬਾਈਲ ਨੰਬਰ 7771842749 ਬਾਰੇ ਜਾਣਕਾਰੀ ਦਿੱਤੀ ਗਈ।

True Caller ਦੇ ਜ਼ਰੀਏ ਇਸ ਸ਼ਖ਼ਤ ਨਾਂ ਸਾਹਮਣੇ ਆਇਆ

ਜਦੋਂ ਠੱਗੀ ਲਈ ਵਰਤਿਆਂ ਜਾਣ ਵਾਲਾ 7771842749 ਨੰਬਰ True caller ‘ਤੇ ਪਾਇਆ ਗਿਆ ਤਾਂ ਪਤਾ ਚੱਲਿਆ ਕਿ ਇਹ ਨੰਬਰ ਸੁਰੇਸ਼ ਪੰਸਾਰੀ ਦੇ ਨਾਂ ‘ਤੇ ਰਜਿਸਟਰਡ ਹੈ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਦੂਜੇ ਪਾਸੇ ਸ਼ਿਕਾਇਤ ਦੀ ਖ਼ਬਰ ਮਿਲ ਦੇ ਹੀ Whatsapp ਨੰਬਰ ਤੋਂ ਕੁੰਵਰ ਵਿਜੇ ਪ੍ਰਤਾਪ ਦੀ ਫੋਟੋ ਵੀ ਡਿਲੀਟ ਕਰ ਦਿੱਤੀ ਗਈ ਹੈ ।

DGP ਦੇ ਨਾਂ ‘ਤੇ ਠੱਗੀ ਕਰਨ ਵਾਲਾ ਗ੍ਰਿਫਤਾਰ

ਪਿਛਲੇ ਮਹੀਨੇ ਜਦੋਂ ਤਤਕਾਲੀ DGP VK ਭਵਰਾ ਦੇ ਨਾਂ ‘ਤੇ Whatsapp ਨੰਬਰ ਜ਼ਰੀਏ ਠੱਗੀ ਮਾ ਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਸਾਇਬਰ ਸੈੱਲ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਦਿੱਲੀ ਵਿੱਚ ਬੈਠੇ ਇੱਕ ਨਾਇਜੀਰੀਅਨ ਨਾਗਰਿਕ ਨੂੰ ਹਿਰਾਸ ਤ ਵਿੱਚ ਲਿਆ ਸੀ।