‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕੇਸ ਵਿੱਚ ਨਾਮਜ਼ਦ ਪ੍ਰਿਅਵ੍ਰਤ ਫੌਜੀ ,ਕਸ਼ਿਸ਼, ਕੇਸ਼ਵ ਤੇ ਦੀਪਕ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ ਤੇ ਮਾਨਸਾ ਅਦਾਲਤ ਨੇ ਇਹਨਾਂ ਸਾਰਿਆਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਅੱਜ ਇਹਨਾਂ ਨੂੰ ਰਿਮਾਂਡ ਖਤਮ ਹੋਣ ‘ਤੇ ਮਾਨਸਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਪਰ ਪਹਿਲਾਂ ਇਹਨਾਂ ਸਾਰਿਆਂ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ । ਪੁਲਿਸ ਨੇ ਅਦਾਲਤ ਤੋਂ ਇਹਨਾਂ ਦਾ 5 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲਿਸ ਦੀ ਇਸ ਮੰਗ ਨੂੰ ਠੁਕਰਾਉਂਦੇ ਹੋਏ ਇਹਨਾਂ ਸਾਰੇ ਦੋ ਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਜਿਕਰਯੋਗ ਹੈ ਕਿ ਮੂਸੇਵਾਲਾ ਕ ਤ ਲ ਕਾਂ ਡ ਨੂੰ ਲੈ ਕੇ ਫੌਜੀ ਤੋਂ ਵੱਡੇ ਖੁਲਾਸੇ ਹੋਏ ਹਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਲ ਸ਼ੂ ਟਰਾਂ ਵਿੱਚ ਸਭ ਤੋਂ ਛੋਟੇ ਉਮਰ ਦੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਦੀ ਗ੍ਰਿਫਤਾਰੀ ਵੀ ਫੌਜੀ ਦੇ ਖੁਲਾਸੇ ਤੇ ਹੀ ਹੋਈ ਸੀ।ਹੁਣ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਕਿਸੇ ਹੋਰ ਕੇਸ ‘ਚ ਪੁਲਿਸ ਇਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਲੈ ਸਕਦੀ ਹੈ।
ਪੁਲਿਸ ਰਿਮਾਂਚ ਦੌਰਾਨ ਇਹਨਾਂ ਤੋਂ ਵੱਡੇ ਖੁਲਾਸੇ ਹੋਏ ਹਨ।ਕੁੱਝ ਨਿੱਜੀ ਚੈਨਲਾਂ ਵਲੋਂ ਆਪਣੇ ਸੂਤਰਾਂ ਦੇ ਆਧਾਰ ਤੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਪੁਲਿਸ ਹਿਰਾਸਤ ਵਿੱਚ ਅੰਕਿਤ ਸੇਰਸਾ ਤੇ ਹੋਰ ਮੁਲ ਜ਼ਮਾਂ ਨੇ ਇਹ ਦੱਸਿਆ ਹੈ ਕਿ ਇਸ ਕੇਸ ਵਿੱਚ ਕਰ ਫਰਾਰ ਚੱਲ ਰਹੇ ਮਨਪ੍ਰੀਤ ਖੋਸਾ ਤੇ ਦੀਪਕ ਮੁੰਡੀ ਕੋਲ ਹਥਿ ਆ ਰ ਨੇ ਤੇ ਇਸ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ।
ਹਾਲਾਂਕਿ ਫਰਾਰ ਚੱਲ ਰਹੇ ਦੋਨਾਂ ਸ਼ਾਰਪ ਸ਼ੂਟਰਾਂ ਦੀ ਗ੍ਰਿਫ ਤਾਰੀ ਲਈ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਨਾ ਤਾਂ ਪੁਲਿਸ ਨੂੰ ਹਾਲੇ ਤੱਕ ਵਰਤੇ ਹੋਏ ਹਥਿ ਆਰ ਮਿਲੇ ਹਨ ਤੇ ਨਾ ਹੀ ਫਰਾਰ ਮੁਲਜ਼ਮ ਪੁਲਿਸ ਦੇ ਹੱਥ ਲੱਗੇ ਹਨ।ਇਹਨਾਂ ਹ ਥਿਆਰਾਂ ਦਾ ਪੁਲਿਸ ਦੇ ਹੱਥ ਲੱਗਣਾ ਬਹੁਤ ਜਰੂਰੀ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਹਥਿ ਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕਰਨ ਵਿੱਚ ਕਾਮਯਾਬੀ ਜ਼ਰੂਰ ਹਾਸਲ ਕੀਤੀ ਸੀ ਪਰ ਇਹ ਸਿਰਫ ਰਿਜ਼ਰਵ ਰੱਖੇ ਗਏ ਹਥਿ ਆਰ ਸਨ।ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਕਾਤਲਾਂ ਨੇ ਹਥਿ ਆਰਾਂ ਨੂੰ ਪੰਜਾਬ-ਹਰਿਆਣਾ ਸਰਹੱਦ ਨੇੜੇ ਹੀ ਕਿੱਤੇ ਦਬਾ ਦਿੱਤਾ ਸੀ।ਇਹ ਹੁਣ ਦੇਖਣ ਵਾਲੀ ਗੱਲ ਹੋਵਾਗੀ ਕਿ ਸਿੱਧੂ ਦੇ ਕਾਤ ਲਾਂ ਦਾ ਪੁਲਿਸ ਨਾਲ ਚੂਹੇ ਬਿੱਲੀ ਦਾ ਇਹ ਖੇਲ ਕਦੋਂ ਖਤਮ ਹੁੰਦਾ ਹੈ ਤੇ ਕਦੋਂ ਇਸ ਵਾਰਦਾਤ ਵਿੱਚ ਵਰਤੇ ਗਏ ਇਹ ਹਥਿ ਆਰ ਪੁਲਿਸ ਬਰਾਮਦ ਕਰਦੀ ਹੈ।