Punjab

ਸੋਸ਼ਲ ਮੀਡੀਆ ‘ਤੇ ਕਥਾਵਾਚਕ ਜਸਵੰਤ ਸਿੰਘ ਦੀ ਗ੍ਰਿਫ ਤਾਰੀ ਖਿਲਾ ਫ਼ ਮੁਹਿੰਮ,ਸਿੰਘ ਸਾਹਿਬ ਦਾ ਜ਼ਮਾਨਤ ਤੋਂ ਇਨਕਾਰ

ਇਸਾਈ ਪਾਦਰੀ ਨੇ ਭਿੱਖੀਵਿੰਡ ਥਾਣੇ ਵਿੱਚ ਦਰਜ ਕਰਵਾਇਆ ਸੀ ਕੇਸ

‘ਦ ਖ਼ਾਲਸ ਬਿਊਰੋ : ਤਰਨਤਾਰਨ ਦੇ ਭਿੱਖੀਵਿੰਡ ਪੁ ਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਮਸ਼ਹੂਰ ਕਥਾਵਾਚਕ ਗਿਆਨੀ ਜਸਵੰਤ ਸਿੰਘ ਦੀ ਗ੍ਰਿਫ ਤਾਰੀ ਦੇ ਨਿਰਦੇਸ਼ ਦਿੱਤੇ ਹਨ।ਪੁਲਿਸ ਨੇ ਕਿਹਾ ਕਿ ਉਹ ਜ਼ਮਾਨਤ ਲੈਣ ਜਾਂ ਫਿਰ ਗ੍ਰਿਫ ਤਾਰੀ ਦੇਣ। ਢਾਈ ਸਾਲ ਪਹਿਲਾਂ ਗਿਆਨੀ ਜਸਵੰਤ ਸਿੰਘ ਖਿਲਾਫ਼ ਇੱਕ ਪਾਦਰੀ ਵੱਲੋਂ ਇਸਾਰੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਉਨ੍ਹਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪੁਲਿਸ ਵੱਲੋਂ ਜ਼ਮਾਨਤ ਲੈਣ ਜਾਂ ਫਿਰ ਗ੍ਰਿਫ ਤਾਰੀ ਦੇਣ ਨਿਰਦੇਸ਼ ‘ਤੇ ਹੁਣ ਗਿਆਨੀ ਜਸਵੰਤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਗਿਆਨੀ ਜਸਵੰਤ ਸਿੰਘ ਦਾ ਜ਼ਮਾਨਤ ਲੈਣ ਤੋਂ ਇਨਕਾਰ

ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਨੇ, ਢਾਈ ਸਾਲ ਪਹਿਲਾਂ ਇੱਕ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਵੱਲੋਂ ਕੀਤੀ ਕਥਾ ਸੰਬੰਧੀ ਇੱਕ ਭਾਈਚਾਰੇ ਵੱਲੋਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਆਇਆ ਗਿਆ ਸੀ । ਜਥੇਦਾਰ ਸਾਹਿਬ ਦੀ ਅਗਵਾਈ ਵਿੱਚ ਇਹ ਮਾਮਲਾ ਹੱਲ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਹੁਣ ਗ੍ਰਿਫ ਤਾਰੀਕਰਨ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਮੈਂ ਜ਼ਮਾਨਤ ਲਈ ਅਰਜ਼ੀ ਨਹੀਂ ਦੇਵਾਗਾ,ਜੇਕਰ ਉਨ੍ਹਾਂ ਨੂੰ ਪੁਲਿਸ ਗ੍ਰਿਫ ਤਾਰੀ ਕਰਨਾ ਚਾਉਂਦੀ ਹੈ ਤਾਂ ਕਰ ਲਵੇ। ਉਧਰ ਸੋਸ਼ਲ ਮੀਡੀਆ ‘ਤੇ ਗਿਆਨੀ ਜਸਵੰਤ ਸਿੰਘ ਦੇ ਹੱਕ ਵਿੱਚ ਪੋਸਟ ਪੈ ਰਹੀਆਂ ਹਨ । ਸਿੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ।

ਸੋਸ਼ਲ ਮੀਡੀਆ ‘ਤੇ ਅਪੀਲ

ਸੋਸ਼ਲ ਮੀਡੀਆ ‘ਤੇ ਗਿਆਨੀ ਜਸਵੰਤ ਸਿੰਘ ਦੇ ਹੱਕ ਵਿੱਚ ਅਪੀਲ ਕੀਤੀ ਜਾ ਰਹੀ ਹੈ। ਪੁੱਛਿਆ ਜਾ ਰਿਹਾ ਹੈ ਕਿ ਇਹ ਮਸਲਾ ਇੰਨਾਂ ਸਮਾਂ ਲਟਕਿਆ ਹੀ ਕਿਉਂ? ਹੁਣ ਤੱਕ ਝੂਠਾ ਪਰਚਾ ਰੱਦ ਕਿਉ ਨਹੀਂ ਕਰਵਾਇਆ ਗਿਆ?, ਵੈਸੇ ਤੇ ਇਹ ਸਾਡੀ ਹੀ ਨਾਲਾਇਕੀ ਹੈ ਕਿ ਅਸੀ ਐਨਾ ਚਿਰ ਇਹ ਝੂਠਾ ਪਰਚਾ ਰੱਦ ਨਹੀ ਕਰਵਾ ਸਕੇ ਪਰ ਫੇਰ ਵੀ ਹੁਣ ਬਾਪੂ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਦੀ ਗ੍ਰਿਫ ਤਾਰੀ ਕਿਸੇ ਹਾਲ ਚ ਨਹੀ ਹੋਣੀ ਚਾਹੀਦੀ। ਸਮੂਹ ਸਿੱਖ ਸੰਸਥਾਵਾਂ, ਜਥੇਬੰਦੀਆਂ ਨੂੰ ਇਸ ਮਸਲੇ ਉਤੇ ਜਲਦ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ, ਖਾਸ ਕਰਕੇ ਸਾਡੀ ਕੌਮ ਦੇ ਪ੍ਰਚਾਰਕਾਂ, ਢਾਡੀ ਰਾਗੀਆਂ ਅਤੇ ਸੰਤਾਂ ਮਹਾਂਪੁਰਖਾਂ ਨੂੰ ਖੁਲਕੇ ਗਿਆਨੀ ਜੀ ਦੇ ਹੱਕ ਚ ਆਉਣਾ ਚਾਹੀਦਾ ਹੈ, ਨਹੀ ਤੇ ਉਹ ਦਿਨ ਦੂਰ ਨਹੀ ਜਦੋੰ ਤੁਸੀ ਹੱਕ ਸੱਚ ਦੀ ਗੱਲ ਕਰੋਗੇੰ ਤੇ ਸਾਡੇ ਪ੍ਰਚਾਰਕਾਂ ਨੂੰ ਜੇਲਾਂ ਵੇਖਣੀਆਂ ਪਿਆ ਕਰਨਗੀਆਂ।