Punjab

ਗਿਲਜ਼ੀਆ ਦਾ ਗ੍ਰਿਫ ਤਾਰ ਭਤੀਜਾ ਸੀ ਭ੍ਰਿ ਸ਼ ਟਾਚਾਰ ਦਾ ਖ਼ਜਾਨਚੀ,ਕਾਰ ਤੋਂ ਮਿਲੇ ਵੱਡੇ ਸਬੂਤ

ਵਿਜੀਲੈਂਸ ਬਿਊਰੋ ਨੇ ਸੰਗਤ ਸਿੰਘ ਗਿਲਜ਼ੀਆ ਦੇ ਭਤੀਜੇ ਦੀ ਗ੍ਰਿਫ ਤਾਰ ਤੋਂ ਬਾਅਦ ਉਨ੍ਹਾਂ ਦੀ ਤਲਾਸ਼ ਵੀ ਤੇਜ਼ ਕਰ ਦਿੱਤੀ ਹੈ

ਦ ਖ਼ਾਲਸ ਬਿਊਰੋ : 3 ਮਹੀਨੇ ਦੀ ਚੰਨੀ ਸਰਕਾਰ ਵਿੱਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜ਼ੀਆ ‘ਤੇ ਵਿਜੀਲੈਂਸ ਦਾ ਸ਼ਿਕੰਜਾ ਲਗਾਤਾਰ ਕੱਸ ਰਿਹਾ ਹੈ। ਭਾਵੇਂ ਉਹ ਆਪ ਵਿਜੀਲੈਂਸ ਤੋਂ ਲੁੱਕ ਦੇ ਫਿਰ ਰਹੇ ਹਨ ਪਰ ਗ੍ਰਿਫਤਾਰ ਉਨ੍ਹਾਂ ਦੇ ਭਤੀਜੇ ਦਲਜੀਤ ਤੋਂ ਭ੍ਰਿ ਸ਼ ਟਾਚਾਰ ਨਾਲ ਜੁੜੇ ਕਈ ਅਹਿਮ ਸਬੂਤ ਮਿਲ ਰਹੇ ਹਨ । ਸੰਗਤ ਸਿੰਘ ਗਿਲਜ਼ੀਆ ਦੇ ਭਤੀਜੇ ਦਲਜੀਤ ਨੂੰ ਭ੍ਰਿ ਸ਼ਟਾ ਚਾਰ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਗ੍ਰਿਫਤਾਰ ਕੀਤਾ

ਵਿਜੀਲੈਂਸ ਨੇ ਦਲਜੀਤ ਤੋਂ ਕੀਤਾ ਇਹ ਰਿਕਵਰ

ਦਲਜੀਤ ਦੀ ਗ੍ਰਿਫਤਾਰਤੋਂ ਬਾਅਦ ਵਿਜੀਲੈਂਸ ਹੁਣ ਠੋਸ ਸਬੂਤਾਂ ਦੀ ਤਲਾਸ਼ ਕਰ ਰਹੀ ਹੈ। ਛਾਪੇ ਮਾ ਰੀ ਦੌਰਾਨ ਉਸ ਦੇ ਘਰ ਤੋਂ MLA ਸਕੀਗਰ ਵਾਲੀ ਕਾਰ ਮਿਲੀ ਜਦੋਂ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਬਿਊਰੋ ਨੂੰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆ ਦੀ ਚੈੱਕਬੁੱਕ ਅਤੇ ਜੰਗਲਾਤ ਮਹਿਕਮੇ ਨਾਲ ਜੁੜੀ ਫਾਈਲਾਂ ਵੀ ਮਿਲਿਆ । ਜਿਸ ਤੋਂ ਬਾਅਦ ਮੁਹਾਲੀ ਕੋਰਟ ਵਿੱਚ ਪੇਸ਼ੀ ਦੌਰਾਨ ਦਲਜੀਤ ਦਾ ਰਿਮਾਂ ਡ ਵੱਧ ਗਿਆ , ਦਲਜੀਤ ਤੋਂ ਹੁਣ ਤੱਕ ਦੀ ਪੁੱਛ-ਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਹੀ ਸੰਗਤ ਸਿੰਘ ਗਿਲਜ਼ੀਆ ਦਾ ਮੰਤਰਾਲੇ ਚਲਾਉਂਦਾ ਸੀ। ਸਿਰਫ਼ ਇੰਨਾ ਹੀ ਨਹੀਂ ਅਫ਼ਸਰਾਂ ਦੇ ਟਰਾਂਸਫਰ ਅਤੇ ਪੋਸਟਿੰਗ ਵਿੱਚ ਵੀ ਉਸ ਦਾ ਹੀ ਹੱਥ ਹੁੰਦਾ ਸੀ। ਵਿਭਾਗ ਵਿੱਚ ਟ੍ਰੀ ਗਾਰਡ ਖਰੀਦਣ ਦੇ ਇਲਾਵਾ ਦਰੱਖਤ ਕੱਟਣ ਦੇ ਪਰਮਿਟ ਵੀ ਦਲਜੀਤ ਹੀ ਦਿੰਦਾ ਸੀ। ਵਿਜੀਲੈਂਸ ਮੁਤਾਬਿਕ ਦਲਜੀਤ ਨੇ ਪੂਰਾ ਹਿਸਾਬ ਰੱਖਿਆ ਸੀ ।

ਹੁਣ ਸਾਬਕਾ ਮੰਤਰੀ ‘ਤੇ ਸ਼ਿਕੰਜਾ ਕੱਸਿਆ

ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆ ਦੀ ਤਲਾਸ਼ ਕਰ ਰਿਹਾ ਹੈ। ਗਿਲਜੀਆ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਨਜ਼ਰ ਆ ਰਹੇ ਹਨ । ਉਨ੍ਹਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ FIR ਰੱਦ ਕਰਨ ਦੇ ਲਈ ਪਟੀਸ਼ਨ ਪਾਈ ਸੀ ਪਰ ਅਦਾਲਤ ਤੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਪਟੀਸ਼ਨ ਰੱਦ ਹੋ ਗਈ ।

ਸੰਗਤ ਸਿੰਘ ਗਿਲਜੀਆ ‘ਤੇ ਇਹ ਇਲਜ਼ਾਮ

ਪੰਜਾਬ ਵਿਜੀਲੈਂਸ ਬਿਊਰੋ ਨੇ ਠੇਕੇਦਾਰ ਹਰਮਿੰਦਰ ਸਿੰਘ Hummy ਨੂੰ ਮੋਹਾਲੀ ਡਵੀਜ਼ਨਲ ਜੰਗਲਾਤ ਅਫਸਰ ਦੇ ਨਾਲ ਗ੍ਰਿਫ ਤਾਰ ਕੀਤਾ ਸੀ। ਇਲਜ਼ਾ ਮ ਹੈ ਕਿ ਗਿਲਜ਼ੀਆ ਨੇ ਪੰਜਾਬ ਵਿੱਚ Hummy ਅਤੇ ਡੀਐਫਓਜ਼ ਵਿਚਕਾਰ ਮੀਟਿੰਗ ਦਾ ਪ੍ਰਬੰਧ ਕੀਤਾ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ Tree Guards ਦੀ ਖਰੀਦ ਸਚਿਨ ਕੁਮਾਰ ਤੋਂ ਕੀਤੀ ਜਾਵੇ। ਇੱਕ ਗਾਰਡ ਦੀ ਕੀਮਤ ₹2,800 ਸੀ, ਜਿਸ ਵਿੱਚੋਂ ਗਿਲਜ਼ੀਅਨ ਦਾ ਹਿੱਸਾ ₹800 ਸੀ, Hummy ਦੀ ਡਾਇਰੀ ਨੇ ਖੁਲਾਸਾ ਕੀਤਾ। ਉਸ ਸਮੇਂ ਕੁੱਲ 80,000 Tree guards ਖਰੀਦੇ ਗਏ ਸਨ, ਜਿਸ ਤੋਂ ਬਾਅਦ ਗਿਲਜ਼ੀਅਾਂ ਨੂੰ 6.4 ਕਰੋੜ ਰੁਪਏ ਮਿਲੇ ਸਨ ।