India Punjab

ਚੰਡੀਗੜ੍ਹ ਪੁਲਿਸ ਸਿੱਖ ਬੀਬੀਆਂ ਦੀ ਬਣੀ ਕਦਰਦਾਨ

ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਟ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਦੋ ਪਹੀਆਂ ਵਾਹਨ ਚਲਾਉ ਵਾਲੀਆਂ ਸਿੱਖ ਬੀਬੀਆਂ ਦੇ ਚਲਾਨ ਰੱਦ ਕੀਤੇ ਜਾਣਗੇ। ਚੰਡੀਗੜ੍ਹ ਪੁਲਿਸ ਵੱਲੋਂ ਮਹਿਲਾਵਾਂ ਨੂੰ ਚਲਾਨ ਭੇਜਣੇ ਸ਼ੁਰੂ ਕਰ ਦਿੱਤੇ ਗਏ ਸਨ ਜਿਨਾਂ ਦੀਆਂ ਤਸਵੀਰਾਂ ਹੈਲਮਟ ਤੋਂ ਬਗੈਰ ਦੋ ਪਹੀਆਂ ਵਾਹਨ ਚਲਾਉਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ । ਚੰਡੀਗੜ੍ਹ ਪੁਲਿਸ ਦੀ ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਨਾਲ ਸ਼੍ਰੋਮਣੀ ਅਲਾਲੀ ਦਲ ਚੰਡੀਗੜ੍ਹ ਵੱਲੋਂ ਚਲਾਨਾਂ ਦਾ ਮੁੱਦਾ ਉੱਠਾਇਆ ਗਿਆ ਸੀ। ਦਲ ਦੇ ਪ੍ਰਧਾਨ ਅਤੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਚਲਾਨ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਵਫ਼ਦ ਨੇ ਐੱਸਐੱਸਪੀ ਦੇ ਧਿਆਨ ਵਿੱਚ ਲਿਆਂਦਾ ਕਿ ਕੁਝ ਸਮਾਂ ਪਹਿਲਾਂ ਵੀ ਸਿੱਖ ਬੀਬੀਆਂ ਲਈ ਲਾਜ਼ਮੀ ਕੀਤੇ ‘ਲੋਅ ਟੋਪ’ ਰੂਪੀ ਹੈਲਮਟ ਦਾ ਉਨ੍ਹਾਂ ਵਿਰੋਧ ਕੀਤਾ ਸੀ, ਜਿਸ ਕਰ ਕੇ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦੇ ਦਿੱਤੀ ਸੀ ਪ੍ਰੰਤੂ ਹੁਣ ਫਿਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਐਸਐਸਪੀ ਮਨੀਸ਼ਾ ਚੌਧਰੀ ਨੇ ਭਰੋਸਾ ਦਿੱਤਾ ਕਿ ਜੇਕਰ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਬੀਬੀਆਂ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਉਹ ਚਲਾਨ ਲੈ ਕੇ ਆਪਣੇ ਸਿੱਖ ਕੌਮ ਨਾਲ ਸਬੰਧਤ ਹੋਣ (ਨਾਮ ਦੇ ਨਾਲ ‘ਕੌਰ’ ਲੱਗਿਆ ਹੋਣਾ ਲਾਜ਼ਮੀ) ਦੇ ਦਸਤਾਵੇਜ਼ੀ ਸਬੂਤ ਚੰਡੀਗੜ੍ਹ ਟਰੈਫਿਕ ਪੁਲੀਸ ਦੀ ਈਮੇਲ ‘psspst@chd.nic.in’ ਉੱਤੇ ਅਪਲੋਡ ਕਰ ਕੇ ਆਪਣੀ ਪ੍ਰਤੀਬੇਨਤੀ ਭੇਜਣ।

ਈਮੇਲ ਉੱਤੇ ਪ੍ਰਾਪਤ ਹੋਣ ਵਾਲੀਆਂ ਪ੍ਰਤੀਬੇਨਤੀਆਂ ਨੂੰ ਸਵੀਕਾਰ ਕਰਦਿਆਂ ਟਰੈਫਿਕ ਪੁਲੀਸ ਵੱਲੋਂ ਜਾਂਚ ਪੂਰੀ ਕਰਨ ਉਪਰੰਤ ਸਿੱਖ ਬੀਬੀਆਂ ਦੇ ਚਲਾਨ ਰੱਦ ਕਰ ਦਿੱਤੇ ਜਾਣਗੇ।ਐੱਸਐੱਸਪੀ ਟਰੈਫਿਕ ਨੂੰ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਿੱਚ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਵਿੱਲੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਅਤੇ ਕ੍ਰਿਸ਼ਨਾ ਮਾਰਕੀਟ ਸੈਕਟਰ-41 ਦੇ ਪ੍ਰਧਾਨ ਕਾਕਾ ਸਿੰਘ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੀਆਂ 285 ਪ੍ਰਮੁੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਇਹ ਕੈਮਰੇ ਤੇਜ਼ ਵਾਹਨ ਚਲਾਉਣ ਵਾਲਿਆਂ , ਰੈਡ ਲਾਈਟ ਦਾ ਉਲੰਘਣਾ ਕਰਨ ਵਾਲਿਆਂ ,ਵਾਹਨ ਚਲਾਉਣ ਵੇਲੇ ਫੋਨ ਸੁਨਣ ਵਾਲਿਆਂ ਦੀਆਂ ਤਸਵੀਰਾਂ ਖਿੱਚ ਲੈਦੇਂ ਹਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਭੇਜੇ ਜਾ ਰਹੇ ਹਨ।