India

ਰਾਸ਼ਟਰਪਤੀ ਉਮੀਦਵਾਰ ਦੀ ਹਿਮਾਇਤ ‘ਤੇ AAP ਨੇ ਪੱਤੇ ਖੋਲ੍ਹੇ,ਪਰ ਮੁੜ ਹੋਈ ਪੰਜਾਬ ਦੀ ਅਣਦੇਖੀ !

18 ਜੁਲਾਈ ਨੂੰ ਰਾਸ਼ਟਰਪਤੀ ਚੋਣ ਦੇ ਲਈ ਵੋਟਿੰਗ ਹੋਵੇਗੀ,21 ਜੁਲਾਈ ਭਾਰਤ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ

ਦ ਖ਼ਾਲਸ ਬਿਊਰੋ : 18 ਜੁਲਾਈ ਨੂੰ ਭਾਰਤ ਦੇ ਨਵੇਂ ਰਾਸ਼ਟਰਪਤੀ ਦੇ ਲਈ ਵੋਟਿੰਗ ਹੋਵੇਗੀ। 21 ਜੁਲਾਈ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ । ਮੁਕਾਬਲਾ NDA ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਅਤੇ UPA ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਵਿੱਚ ਹੈ।ਦੇਸ਼ ਦੀਆਂ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਾਫ ਕਰ ਦਿੱਤਾ ਸੀ ਕਿ ਉਹ ਕਿਸ ਨੂੰ ਹਿਮਾਇਤ ਦੇਣਗੇ ਪਰ ਆਮ ਆਮਦੀ ਪਾਰਟੀ ਨੇ 48 ਘੰਟੇ ਪਹਿਲਾਂ ਆਪਣੇ ਸਿਆਸੀ ਪਤੇ ਖੋਲ੍ਹੇ ਪਰ ਉਮੀਦਵਾਰ ਦੇ ਨਾਂ ਤੇ ਮੋਹਰ ਲਗਾਉਣ ਵੇਲੇ ਮੁੜ ਤੋਂ ਪੰਜਾਬ ਦੀ ਅਣਦੇਖੀ ਹੋਈ।

ਆਪ ਇਸ ਉਮੀਦਵਾਰ ਨੂੰ ਦੇਵੇਗੀ ਹਿਮਾਇਤ

ਆਮ ਆਦਮੀ ਪਾਰਟੀ ਦੀ ਸਿਆਸੀ ਅਫੇਅਰ ਕਮੇਟੀ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਉਹ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਆਪਣੀ ਹਿਮਾਇਤ ਦੇਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਮੀਟਿੰਗ ਵਿੱਚ 11 ਮੈਂਬਰ ਸ਼ਾਮਲ ਸਨ ਜਿਸ ਵਿੱਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ,ਸੰਜੇ ਸਿੰਘ, ਮੰਤਰੀ ਗੋਪਾਲ ਰਾਏ, ਆਤਿਸ਼ੀ, ਐੱਨਡੀ ਗੁਪਤਾ, ਰਾਘਵ ਚੱਢਾ, ਰਾਖੀ ਬਿੜਲਾਨ,ਦੁਰਗੇਸ਼ ਪਾਠਕ ਪੀਏਸੀ ਦੇ ਮੈਂਬਰ ਪਹੁੰਚੇ ਸਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਜ਼ਰੂਰ ਇਸ ਮੀਟਿੰਗ ਵਿੱਚ ਸ਼ਾਮਲ ਸਨ ਪਰ ਮੁੱਖ ਮੰਤਰੀ ਮਾਨ ਦੀ ਗੈਰ ਹਾਜ਼ਰੀ ਜ਼ਰੂਰ ਸਵਾਲਾਂ ਦੇ ਘੇਰ ਵਿੱਚ ਰਹੀ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਸ਼ਟਰਪਤੀ ਚੋਣਾਂ ਵਿੱਚ ਆਪ ਦੀਆਂ ਕਿੰਨੀਆਂ ਵੋਟਾਂ

ਆਮ ਆਦਮੀ ਪਾਰਟੀ ਦੀ 2 ਸੂਬਿਆਂ ਵਿੱਚ ਸਰਕਾਰ ਹੈ। ਦਿੱਲੀ ਵਿੱਚ 62,ਪੰਜਾਬ ਵਿੱਚ 92 ਅਤੇ ਗੋਆ ਵਿੱਚ 2 ਵਿਧਾਇਕ ਹਨ। ਰਾਜ ਸਭਾ ਵਿੱਚ ਪਾਰਟੀ ਦੇ 10 ਮੈਂਬਰ ਨੇ ਜਦਕਿ ਲੋਕ ਸਭਾ ਵਿੱਚ ਇੱਕ ਵੀ ਮੈਂਬਰ ਨਹੀਂ ਹੈ। ਜਦੋਂ ਵਿਰੋਧੀ ਧਿਰ ਨੇ ਰਾਸ਼ਟਰਪਤੀ ਦਾ ਉਮੀਦਵਾਰ ਚੁਣਨ ਦੇ ਲਈ ਮੀਟਿੰਗ ਬੁਲਾਈ ਸੀ ਤਾਂ ਆਮ ਆਦਮੀ ਪਾਰਟੀ ਉਸ ਵਿੱਚ ਸ਼ਾਮਲ ਨਹੀਂ ਹੋਈ ਸਿਰਫ਼ ਇੰਨਾਂ ਹੀ ਨਹੀਂ ਯਸ਼ਵੰਤ ਸਿਨਹਾ ਦੇ ਨਾਮਜ਼ਦਗੀ ਭਰਨ ਵੇਲੇ ਵੀ ਉਹ ਨਹੀਂ ਪਹੁੰਚੇ ਸਨ । ਅਜਿਹੇ ਵਿੱਚ ਕਿਆਸ ਲਗਾਇਆ ਜਾ ਰਿਹਾ ਸੀ ਕਿ ਆਦੀਵਾਸੀ ਵੋਟ ਬੈਂਕ ਨੂੰ ਵੇਖ ਦੇ ਹੋਏ ਪਾਰਟੀ ਦ੍ਰੌਪਦੀ ਮੁਰਮੂ ਨੂੰ ਹਿਮਾਇਤ ਦੇ ਸਕਦੀ ਹੈ ਪਰ ਅਜਿਹਾ ਕਰਨ ਨਾਲ ਗਲਤ ਸਿਆਸੀ ਸੁਨੇਹਾ ਚੱਲਾ ਜਾਂਦਾ ਇਸ ਲਈ ਆਮ ਆਦਮੀ ਪਾਰਟੀ ਨੇ ਯਸ਼ਵੰਤ ਸਿਨਹਾ ਦੀ ਹਿਮਾਇਤ ਕਰਨ ਦਾ ਫੈਸਲਾ ਲਿਆ ।

ਰਾਸ਼ਟਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ

NDA ਉਮੀਦਵਾਰ ਨੂੰ ਕਿਸ-ਕਿਸ ਹੀ ਹਿਮਾਇਤ

NDA ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਬੀਜੇਪੀ ਸਮੇਤ ਭਾਈਵਾਲ ਪਾਰਟੀ JDU, LJP, ਰਿਪਬਲਿਕਨ ਪਾਰਟੀ ਆਫ ਅਠਾਵਲੇ, ਜਨਨਾਇਕ ਜਨਤਾ ਪਾਰਟੀ, NPP,NPF,ਅਪਨਾ ਦਲ,AIADMK,ਨਿਸ਼ਾਦ ਪਾਰਟੀ,MNF,NDP,SKM,AGP,PMK,AINR ਕਾਂਗਰਸ ਦੀ ਹਿਮਾਇਤ ਹੈ। ਇਸ ਤੋ ਇਲਾਵਾ BJD,YRS ਕਾਂਗਰਸ, TDP, JDS, ਸ਼੍ਰੋਮਣੀ ਅਕਾਲੀ ਦਲ,JMM, BSP,UDP,ਸ਼ਿਵਸੈਨਾ ਅਤੇ ਝਾਰਖੰਡ ਮੁਕਤੀ ਮੋਰਚਾ ਨੇ ਵੀ ਦ੍ਰੌਪਤੀ ਮੁਰਮੂ ਨੂੰ ਹਿਮਾਇਤ ਦੇਣ ਦਾ ਵਾਅਦਾ ਕੀਤਾ ਹੈ ।

ਯਸ਼ਵੰਤ ਸਿਨਹਾ ਨੂੰ ਇੰਨਾਂ ਪਾਰਟੀਆਂ ਦੀ ਹਿਮਾਇਤ

ਯਸ਼ਵੰਤ ਸਿਨਹਾ ਨੂੰ ਕਾਂਗਰਸ,NCP,AAP,ਨੈਸ਼ਨਲ ਕਾਂਫਰੰਸ, PDP,TMC ਵਰਗੀਆਂ ਪਾਰਟੀਆਂ ਦੀ ਹਿਮਾਇਤ ਹਾਸਲ ਹੈ।