India Punjab

‘RSS ਵਾਂਗ ਟ੍ਰੇਨਿੰਗ ਦਿੰਦਾ ਹੈ ਦਹਿ ਸ਼ਗਰਦੀ ਸੰਗ ਠਨ PFI’! SSP ਮਾਨਵਜੀਤ ਢਿੱਲੋਂ ਦੇ ਬਿਆਨ ‘ਤੇ ਵਿਵਾਦ

ਬਿਹਾਰ ਕੇਡਰ ਦੇ IPS ਅਫਸਰ ਮਾਨਵਜੀਤ ਸਿੰਘ ਢਿੱਲੋਂ ਦੇ ਬਿਆਨ ‘ਤੇ ਬੀਜੇਪੀ ਨੇ ਕਾਰਵਾਈ ਦੀ ਮੰਗ ਕੀਤੀ

‘ਦ ਖ਼ਾਲਸ ਬਿਊਰੋ :- ਬਿਹਾਰ ਕੇਡਰ ਦੇ IPS ਅਫਸਰ ਮਾਨਵਜੀਤ ਸਿੰਘ ਢਿੱਲੋਂ ਵੱਲੋਂ RSS ‘ਤੇ ਦਿੱਤੇ ਇੱਕ ਬਿਆਨ ‘ਤੇ ਤਗੜਾ ਵਿ ਵਾਦ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਦਹਿ ਸ਼ਤਗਰਦੀ ਜਥੇਬੰਦੀ PFI ਦੀ ਟ੍ਰਨਿੰਗ RSS ਵਾਂਗ ਹੁੰਦੀ ਹੈ। ਬੀਜੇਪੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ADG ਜਿਤੇਂਦਰ ਸਿੰਘ ਗੰਗਵਾਰ ਨੇ ਮਾਨਵਜੀਤ ਸਿੰਘ ਢਿੱਲੋਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਹਾਲਾਂਕ ਮਾਨਵਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਇਹ ਸੀ ਪੂਰਾ ਮਾਮਲਾ

ਪਟਨਾ ਪੁਲਿਸ ਨੇ ਵੀਰਵਾਰ ਨੂੰ ਇੱਕ ਵੱਡੇ ਦਹਿ ਸ਼ਤਗਰਦੀ ਮੋਡਿਊਲ ਨੂੰ ਫੜਿਆ ਸੀ। SSP ਨੇ ਪ੍ਰੈਸ ਕਾਨਫਰੰਸ ਕਰਕੇ 3 ਲੋਕਾਂ ਦੀ ਗ੍ਰਿਫਤਾਰੀ ਕਰਨ ਦਾ ਦਾਅਵਾ ਕਰਦੇ ਹੋਏ ਦੱਸਿਆ ਸੀ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ। ਪ੍ਰਧਾਨ ਮੰਤਰੀ 12 ਜੁਲਾਈ ਨੂੰ ਪਟਨਾ ਵਿਧਾਨ ਸਭਾ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਪੀਐੱਮ ਦੇ ਪ੍ਰੋਗਰਾਮ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ PFI ਯਾਨੀ ਪਾਪੁਲਰ ਫਰੰਟ ਆਫ ਇੰਡੀਆ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਨਾਲ ਜੁੜੇ ਸਨ। SSP ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਸੀ ਕਿ ਦਹਿ ਸ਼ਤਗਰਦਾਂ ਕੋਲ ਇੰਡੀਆ 2047 ਦੇ ਨਾਂ ਦੇ 7 ਪੇਜਾਂ ਦੇ ਦਸਤਾਵੇਜ਼ ਸਨ ਜਿਸ ਵਿੱਚ ਉਨ੍ਹਾਂ ਦੇ ਪੂਰੇ ਮਨਸੂਬੇ ਦਾ ਚਿੱਠਾ ਸੀ। SSP ਨੇ ਦੱਸਿਆ ਸੀ ਕਿ ਟੈਰਰ ਮੋਡਿਊਲ ਨੂੰ ਮਦਰਸੇ ਆਪਣੇ ਨਾਲ ਜੋੜ ਦੇ ਸਨ ਅਤੇ ਕੱਟੜਵਾਦ ਵੱਲ ਮੋੜ ਦਿੰਦੇ ਸਨ। ਇੱਥੇ ਤੱਕ ਸਭ ਠੀਕ ਸੀ ਪਰ ਜਦੋਂ SSP ਮਾਨਵਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਉਸੇ ਤਰ੍ਹਾਂ ਹੈ ਜਿਵੇਂ RSS ਦੀ ਸ਼ਾਖਾਵਾਂ ਵਿੱਚ ਹੁੰਦਾ ਹੈ। RSS ਦੀਆਂ ਸ਼ਾਖਾਵਾਂ ਵਿੱਚ ਸਰੀਰਕ ਟ੍ਰੇਨਿੰਗ ਹੁੰਦੀ ਹੈ, ਉਸੇ ਤਰ੍ਹਾਂ ਹੀ ਇਹ ਲੋਕ ਫਿਜ਼ਿਕਲ ਟ੍ਰੇਨਿੰਗ ਦੇ ਨਾਂ ‘ਤੇ ਨੌਜਵਾਨਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਬ੍ਰੇਨਵਾਸ਼ ਕਰਦੇ ਹਨ। SSP ਦੇ ਇਸੇ ਬਿਆਨ ‘ਤੇ ਵਿਵਾਦ ਹੋ ਗਿਆ ਅਤੇ ਬੀਜੇਪੀ ਨੇ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਦਿੱਤੀ।

ਬੀਜੇਪੀ ਦੀ ਮੰਗ

ਬਿਹਾਰ ਬੀਜੇਪੀ ਦੇ ਵਿਧਾਇਕ ਹਰੀਭੂਸ਼ਣ ਠਾਕੁਰ ਨੇ ਕਿਹਾ ਕਿ SSP ਦਾ ਦਿਮਾਗ ਖ਼ਰਾਬ ਹੋ ਗਿਆ ਹੈ ਅਤੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਫੌਰਨ ਬਰਖ਼ਾਸਤ ਕੀਤਾ ਜਾਵੇ। PFI ਇਹ ਦਹਿ ਸ਼ਤਗਰਦੀ ਜਥੇਬੰਦੀ ਹੈ ਜਦਕਿ RSS ਦੇਸ਼ ਦੇ ਨਿਰਮਾਣ ਵਿੱਚ ਲੱਗੀ ਸੰਸਥਾ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਮਾਨਵਜੀਤ ਸਿੰਘ ਢਿੱਲੋਂ 2009 ਦੇ ਬਿਹਾਰ ਕੈਡਰ ਦੇ IPS ਅਧਿਕਾਰੀ ਹਨ। ਵੈਸ਼ਾਲੀ ਦੇ SP ਰਹਿੰਦੇ ਹੋਏ ਮਾਨਵਜੀਤ ਸਿੰਘ ਢਿੱਲੋਂ ਨੇ 3 DSP ‘ਤੇ 66 ਪੁਲਿਸ ਮੁਲਾਜ਼ਮਾਂ ‘ਤੇ FIR ਦਰਜ ਕੀਤੀ ਸੀ।