Punjab

ਹੁਣ ਚੰਨੀ ‘ਤੇ CM ਮਾਨ ਦੀ ਅੱਖ,142 ਕਰੋੜ ਦੀ ਗਰਾਂਟ ‘ਚ ਗੜਬੜੀ!ਕਮੇਟੀ ਕਰੇਗੀ ਜਾਂਚ

ਭ੍ਰਿ ਸ਼ਟਾ ਚਾਰ ਖਿਲਾਫ਼ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਨੇ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ,ਧਰਮਸੋਤ,ਗਿਲਜੀਆ ਤੋਂ ਬਾਅਦ ਹੁਣ ਸਾਬਕਾ CM ਚੰਨੀ ਰਡਾਰ ‘ਤੇ

ਦ ਖ਼ਾਲਸ ਬਿਊਰੋ : 2022 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਸਭ ਤੋਂ ਵੱਡੇ ਚਿਹਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਸੀਐੱਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਹੈ। CM ਰਹਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ 142 ਕਰੋੜ ਦੀ ਗਰਾਂਟ ਆਈ ਸੀ। ਜਿਸ ਵਿੱਚੋਂ ਜ਼ਿਆਦਾਤਰ ਪੈਸਾ ਉਨ੍ਹਾਂ ਨੇ ਰੋਪੜ ਜ਼ਿਲ੍ਹੇ ਵਿੱਚ ਹੀ ਵੰਡ ਦਿੱਤਾ। 60 ਫੀਸਦੀ ਪੈਸਾ ਉਨ੍ਹਾਂ ਆਪਣੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਨੂੰ ਦਿੱਤਾ। ਇਸ ਗਰਾਂਟ ਵਿੱਚ ਗੜਬੜੀ ਦੇ ਖ਼ਦਸ਼ੇ ਦੀ ਵਜ੍ਹਾਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਅਫ਼ਸਰਾਂ ਦੀ ਸਪੈਸ਼ਲ ਟੀਮ ਇਸ ਦੀ ਜਾਂਚ ਕਰੇਗੀ। ਹਾਲਾਂਕਿ ਜਾਂਚ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਕਿਹਾ ਜਾ ਰਿਹਾ ਹੈ ਉਹ ਇਸ ਵੇਲੇ ਵਿਦੇਸ਼ ਗਏ ਹੋਏ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਾਂਚ ਦਾ ਆਧਾਰ ਇਹ ਹੋਵੇਗਾ

ਜਾਂਚ ਤੋਂ ਪਹਿਲਾਂ ਰਿਕਾਰਡ ਵਿੱਚ ਗੜਬੜੀ ਨਾ ਹੋਵੇ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਅਧੀਨ ਆਉਣ ਵਾਲੇ ਤਿੰਨੋ ਥਾਵਾਂ ਦੇ ਬਲਾਕ ਡਵੈਲਪਮੈਂਟ ਅਤੇ ਪੰਚਾਇਤ ਅਫਸਰਾਂ ਦਾ ਰਿਕਾਰਡ ਜ਼ਬਤ ਕਰ ਲਿਆ ਹੈ । ਪੰਜਾਬ ਨਿਰਮਾਣ ਪ੍ਰੋਗਰਾਮ ਦੇ ਤਹਿਤ ਪੰਜਾਬ ਸਰਕਾਰ ਨੂੰ ਸੂਬੇ ਦੇ ਲਈ ਗਰਾਂਟ ਮਿਲੀ ਸੀ ਪਰ ਇਲ ਜ਼ਾਮ ਹੈ ਕਿ ਚੋਣਾਂ ਨੂੰ ਨਜ਼ਦੀਕ ਵੇਖ ਦੇ ਹੋਏ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰਾ ਪੈਸਾ ਚਮਕੌਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਰੋਪੜ ਵਿੱਚ ਵੰਡ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਕਮੇਟੀ ਇਸ ਗੱਲ ਦੀ ਜਾਂਚ ਕਰੇਗੀ ਪੈਸਾ ਕਿੱਥੇ ਲੱਗਿਆ ? ਜਿਸ ਕੰਮ ਲਈ ਗਰਾਂਟ ਜਾਰੀ ਕੀਤੀ ਗਈ ਕਿ ਪੈਸਾ ਉੱਥੇ ਖਰਚ ਹੋਇਆ ? ਇਹ ਉਹ ਸਵਾਲ ਨੇ ਜਿੰਨਾਂ ਦਾ ਜਵਾਬ ਜਾਂਚ ਦੌਰਾਨ ਸਾਹਮਣੇ ਆਏਗਾ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਇਕ ਮਾਮਲੇ ਵਿੱਚ ED ਨੇ ਵੀ ਸਾਬਕਾ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕੀਤੀ ਸੀ ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ED ਨੇ ਚੰਨੀ ਤੋਂ ਕੀਤੀ ਸੀ ਪੁੱਛ-ਗਿੱਛ

ED ਨੇ ਅਪ੍ਰੈਲ ਮਹੀਨੇ ਵਿੱਚ ਮੁੱਖ ਮੰਤਰੀ ਦਫਤਰ ਵਿੱਚ ਅਧਿਕਾਰੀਆਂ ਦੀ ਤਾਇਨਾਤੀ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਤੋਂ ਪੁੱਛ-ਗਿੱਛ ਕੀਤੀ ਸੀ। ਹਾਲਾਂਕਿ ਸਾਬਕਾ ਮੁੱਖ ਮੰਤਰੀ ਨੇ ਤਾਇਨੀਤਾ ਨਾਲ ਜੁੜੇ ਫੈਸਲਿਆਂ ਤੋਂ ਬਚਣ ਦੇ ਲਈ ਸਾਰੀ ਜ਼ਿੰਮੇਵਾਰੀ CMO ਵਿੱਚ ਤਾਇਨਾਤ ਅਧਿਕਾਰੀ ਦੇ ਸਿਰ ‘ਤੇ ਪਾ ਦਿੱਤੀ ਸੀ। ਈਡੀ ਦਾ ਇਲ ਜ਼ਾਮ ਸੀ ਮੁੱਖ ਮੰਤਰੀ ਰਹਿੰਦੇ ਹੋਏ ਚੰਨੀ ਨੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਸਨ ਜਿਸ ਦੇ ਲਈ ਪੈਸੇ ਲਏ ਗਏ ਸਨ । ਈਡੀ ਮੁਤਾਬਿਕ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ‘ਤੇ ਛਾਪੇ ਮਾ ਰੀ ਦੌਰਾਨ 10 ਕਰੋੜ ਰੁਪਏ ਦੇ ਨਾਲ ਤਬਾਦਲੇ ਦੇ ਦਸਤਾਵੇਜ਼ ਵੀ ਮਿਲੇ ਸਨ ।