Punjab

ਮਾਨ ਦੇ ਵਿਆਹ ‘ਚ ਕਿਵੇਂ ਹੋਈ ਮਰਿਆਦਾ ਭੰਗ ? ਜਥੇਦਾਰ ਨੂੰ ਕੀਤੀ ਸ਼ਿਕਾਇਤ ‘ਤੇ ਤੁਹਾਡੀ ਕੀ ਰਾਇ ?

ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿੱਚ ਮਰਿਆਦਾ ਭੰਗ ਹੋਣ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਗਈ ਹੈ

‘ਦ ਖ਼ਾਲਸ ਬਿਊਰੋ : 7 ਜੁਲਾਈ ਨੂੰ ਸਿੱਖ ਮਰਿਆਦਾ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਲਾਵਾਂ ਫੇਰਿਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਸੀ ਪਰ ਇੱਕ ਵਾਇਰਲ ਵੀਡੀਓ ਨੂੰ ਵੇਖਣ ਤੋਂ ਬਾਅਦ SGPC ਨੇ ਵਿਆਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਮਰਿਆਦਾ ਭੰਗ ਹੋਣ ਦਾ ਇਲ ਜ਼ਾਮ ਲਗਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸ਼ਿਕਾਇਤ ਕੀਤੀ ਹੈ ।

SGPC ਨੇ ਇਸ ਵੀਡੀਓ ਦੇ ਜ਼ਰੀਏ ਮਾਨ ਨੂੰ ਘੇਰਿਆ

SGPC ਦੇ ਪ੍ਰਧਾਨ ਹਰਮਿੰਦਰ ਸਿੰਘ ਧਾਮੀ ਅਤੇ ਹੋਰ ਮੈਂਬਰਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਲਿੱਖੀ ਚਿੱਠੀ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੁੱਖ ਮੰਤਰੀ ਨਿਵਾਸ ‘ਤੇ ਲਿਆਇਆ ਗਿਆ ਉਸ ਵਕਤ ਉਸ ਗੱਡੀ ਦੀ ਤਲਾਸ਼ੀ ਹੋਈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। SGPC ਦਾ ਕਹਿਣਾ ਹੈ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦਾ ਇਸ਼ਟ ਹਨ ਸਿੱਖ ਪਾਵਨ ਗੁਰਬਾਣੀ ਨੂੰ ਜਿੱਥੇ ਆਪਣੀ ਜੀਵਨਧਾਰਾ ਨੂੰ ਅੱਗੇ ਵਧਾਉਣ ਲਈ ਅਗਵਾਈ ਵਜੋਂ ਲੈਂਦਾ ਹੈ।

ਉੱਥੇ ਸਤਿਕਾਰ ਦੇ ਪੱਖ ਤੋਂ ਵੀ ਸਿਖਰਲਾ ਰੁਤਬਾ ਦਿੰਦਾ ਹੈ। SGPC ਨੇ ਕਿਹਾ ਇਹ ਘਟਨਾ ਉਸ ਥਾਂ ‘ਤੇ ਵਾਪਰੀ ਹੈ ਜਿੱਤੇ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਉੱਤੇ ਤਾਇਨਾਤ ਵਿਅਕਤੀ ਵੱਲੋਂ ਹਰ ਧਰਮ ਦੀ ਪ੍ਰਫੁੱਲਤਾ ਅਤੇ ਸੁਰੱਖਿਆ ਲਈ ਵਚਨਬੱਧ ਹੋਣਾ ਹੁੰਦਾ ਹੈ। ਉਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰੇ। SGPC ਨੇ ਕਿਹਾ ਇਹ ਘਟ ਨਾ ਉਸ ਸੂਬੇ ਵਿੱਚ ਵਾਪਰੀ ਹੈ ਜਿੱਥੇ ਸਿੱਖ ਵੱਧ ਗਿਣਤੀ ਵਿੱਚ ਰਹਿੰਦੇ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੋ ਸ਼ੀ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਸ੍ਰੀ ਗੁਰੂ ਗ੍ਰ੍ੰਥ ਸਾਹਿਬ ਦੇ ਸਤਿਕਾਰ ਦੀ ਉਲੰਘਣਾ ਕਰਨ ਦੀ ਕੋਈ ਵੀ ਹਿੰਮਤ ਨਾ ਕਰ ਸਕੇ ।

ਕਿ ਮਰਿਆਦਾ ਭੰਗ ਹੋਈ ?

ਜਿਸ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਇਆ ਜਾ ਰਿਹਾ ਸੀ ਉਸ ਦੀ ਤਲਾਸ਼ੀ ਨਾਲ ਕਿ ਗੁਰੂ ਸਾਹਿਬ ਦੇ ਰੁਤਬੇ ਅਤੇ ਸਤਿਕਾਰ ਦੀ ਤੌਹੀਨ ਹੋਈ ? ਕਿ SGPC ਦੀ ਇਸ ਸ਼ਿਕਾਇਤ ਪਿੱਛੇ ਕੋਈ ਸਿਆਸੀ ਵਜ੍ਹਾਂ ਹੈ ? ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਦਾ ਨੋਟਿਸ ਲੈਣਗੇ ? ਕਿ ਸੁਰੱਖਿਆ ਕਾਰਣਾਂ ਦੀ ਵਜ੍ਹਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਡੀ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਹੈ ?