Punjab

ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਪਲਟੀ !ਇਹ ਬਣੀ ਦੁਰਘਟਨਾ ਦੀ ਵਜ੍ਹਾ

ਹੁਸ਼ਿਆਰਪੁਰ ਵਿੱਚ ਨਿੱਜੀ ਸਕੂਲ ਬੱਸ ਪਲਟ ਗਈ

‘ਦ ਖ਼ਾਲਸ ਬਿਊਰੋ : ਹੁਸ਼ਿਆਰਪੁਰ ਵਿੱਚ ਸਵੇਰੇ ਇੱਕ ਸੜਕੀ ਦੁਰਘ ਟਨਾ ਹੋਈ। ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਅਚਾਨਕ ਹੁਸ਼ਿਆਰਪੁਰ ਦੇ ਸ਼ੇਰਗੜ੍ਹ ਬਾਈਪਾਸ ਨੇੜੇ ਬੱਸ ਪ ਲਟ ਗਈ ਇਸ ਦੇ ਪਿੱਛੇ ਹੁਣ ਤੱਕ ਜਿਹੜੀ ਵਜ੍ਹਾ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਸਕੂਟਰ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ। ਰਾਹਤ ਦੀ ਗੱਲ ਇਹ ਹੈ ਕੀ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਨਹੀਂ ਖ਼ਬਰ ਨਹੀਂ ਹੈ ਪਰ ਇਸ ਸੜਕੀ ਹਾਦਸੇ ਵਿੱਚ 2 ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ ਜਿੰਨਾਂ ਦਾ ਇਲਾਜ਼ ਕੀਤਾ ਗਿਆ ਹੈ । ਇੱਕ ਹਫ਼ਤੇ ਦੇ ਅੰਦਰ ਇਹ ਦੂਜਾ ਸਕੂਲੀ ਬੱਚਿਆਂ ਨਾਲ ਜੁੜਿਆ ਹਾਦ ਸਾ ਹੈ

ਚੰਡੀਗੜ੍ਹ ਵਿੱਚ ਦਰੱਖਤ ਡਿੱਗਣ ਨਾਲ 1 ਬੱਚੇ ਦੀ ਮੌ ਤ

ਪਿਛਲੇ ਹਫ਼ਤੇ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੈਰੀਟੇਜ ਦਰੱਖਤ ਡਿੱਗਣ ਨਾਲ ਇੱਕ ਵਿਦਿਆਰਥਣ ਦੀ ਮੌ ਤ ਹੋ ਗਈ ਸੀ ਜਦਕਿ 19 ਬੱਚੇ ਜ਼ਖ਼ ਮੀ ਹੋਏ ਸਨ, ਜਿਸ ਵੇਲੇ ਦਰੱਖਤ ਡਿੱਗਿਆ ਸੀ ਉਸ ਵੇਲੇ ਕਾਫ਼ੀ ਵਿਦਿਆਰਥੀ ਉਸ ਦੇ ਹੇਠਾ ਬੈਠ ਕੇ ਖਾਣਾ ਖਾ ਰਹੇ ਸਨ, ਇਸ ਹਾਦ ਸੇ ਦੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ,ਪ੍ਰਸ਼ਾਨਸ ਵੱਲੋਂ ਸ਼ਹਿਰ ਦੇ ਸਾਰੇ ਸਕੂਲਾਂ ਦੇ ਦਰੱਖਤਾਂ ਦਾ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਨੇ, ਚੰਡੀਗੜ੍ਹ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਵੀ ਦਰੱਖਤਾਂ ਨੂੰ ਲੈਕੇ ਅਹਿਮ ਨਿਰਦੇਸ਼ ਜਾਰੀ ਕੀਤੇ ਗਏ ਸਨ।