Punjab

ਪੰਥਕ ਤਾਲਮੇਲ ਸੰਗਠਨ ਲੜੇਗੀ SGPC ਚੋਣ,ਜਥੇਦਾਰਾਂ ਦੀ ਨਿਯੁਕਤੀ ਦਾ ਦੱਸਿਆ ਫਾਰਮੂਲਾ

ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ

‘ਦ ਖ਼ਾਲਸ ਬਿਊਰੋ : ਪੰਥਕ ਤਾਲਮੇਲ ਸੰਗਠਨ ਨੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਲ ੜਨ ਦਾ ਐਲਾਨ ਕੀਤਾ ਹੈ । ਇਹ ਸੰਗਠਨ ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਗਰੁੱਪ ਹੈ। ਪੰਥਕ ਤਾਲਮੇਲ ਕਮੇਟੀ ਦੇ ਕਨਵੀਨਰ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਹਨ। ਜਦਕਿ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਟੇਕ ਹਨ। SGPC ਦਾ ਅਖੀਰਲੀ ਜਨਰਲ ਚੋਣ 2011 ਵਿੱਚ ਹੋਈ ਸੀ । ਉਸ ਤੋਂ ਬਾਅਦ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਸਹਿਜਧਾਰੀ ਮੁੱਦੇ ਨੂੰ ਲੈ ਕੇ ਚੋਣ ਨਹੀਂ ਹੋ ਸਕੀ । ਹਾਲਾਂਕਿ 2017 ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ SGPC ਦੀਆਂ ਚੋਣਾਂ ਨਹੀਂ ਹੋ ਸਕੀਆਂ ਸਨ । ਹੁਣ ਪੰਥਕ ਤਾਲਮੇਲ ਸੰਗਠਨ ਨੇ ਜਿੱਥੇ SGPC ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਉੱਥੇ ਚੋਣ ਪ੍ਰਕਿਰਿਆ ਨੂੰ ਲੈ ਕੇ ਵੀ ਵੱਡਾ ਬਦਲਾਅ ਕਰਨ ਦੀ ਮੰਗ ਕੀਤੀ ਹੈ ।

ਚੋਣ ਪ੍ਰਕਿਆ ਵਿੱਚ ਹੋਵੇ ਬਦਲਾਅ

ਪੰਥਕ ਤਾਲਮੇਲ ਸੰਗਠਨ ਦਾ ਕਹਿਣਾ ਹੈ ਕਿ ਕੇਂਦਰ ਅਧੀਨ ਗੁਰਦੁਆਰਾ ਐਕਟ 1925 ਬਣਿਆ ਸੀ । ਇਸ ਲਈ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ SGPC ਦੀਆਂ ਚੋਣਾਂ ਨਹੀਂ ਹੋ ਸਕਦੀਆਂ ਹਨ । ਕੇਂਦਰ ਆਪਣੇ ਫਰਜ਼ ਨੂੰ ਨਿਭਾ ਨਹੀਂ ਰਿਹਾ ਹੈ । ਇਸ ਲਈ ਪੰਜਾਬ ਸਰਕਾਰ ਨੂੰ ਚੋਣਾਂ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ SGPC ਦੀਆਂ ਚੋਣਾਂ ਹੋ ਸਕਣ। ਇਸ ਤੋਂ ਇਲਾਵਾ ਤਾਲਮੇਲ ਕਮੇਟੀ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਆਪਣਾ ਏਜੰਡਾ ਸਾਫ਼ ਕੀਤਾ ਹੈ ।

ਜਥੇਦਾਰਾਂ ਦੀ ਨਿਯੁਕਤੀ ‘ਤੇ ਸਟੈਂਡ

ਪੰਥਕ ਤਾਲਮੇਲ ਸੰਗਠਨ ਦਾ ਕਹਿਣਾ ਹੈ ਕਿ SGPC ਵਿੱਚ ਦੇਸ਼ ਦੇ ਨਾਲ ਵਿਦੇਸ਼ੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਥੇਦਾਰ ਦੀ ਚੋਣ ਪ੍ਰਕਿਆ ਨੂੰ ਲੈ ਕੇ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਇਸ ਦੇ ਲਈ 50 ਗੁਰਸਿੱਖਾਂ ਦਾ ਇੱਕ ਜਥਾ ਕਾਇਮ ਹੋਣਾ ਚਾਹੀਦਾ ਹੈ । ਜਥੇਦਾਰਾਂ ਦੀ ਯੋਗਤਾ ਸਿਖਲਾਈ,ਸੇਵਾ ਮੁਕਤੀ ਤੇ ਹੋਰ ਨਿਯਮ ਬਣਾਏ ਜਾਣੇ ਚਾਹੀਦੇ ਹਨ। ਜਿਸ ਤੋਂ ਬਾਅਦ ਹੀ ਜਥੇਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ । ਪੰਥਕ ਤਾਲਮੇਲ ਸੰਗਠਨ ਦਾ ਕਹਿਣਾ ਹੈ ਕਿ ਜਥੇਦਾਰਾਂ ‘ਤੇ ਸਿਆਸੀ ਪ੍ਰਭਾਵ ਅਧੀਨ ਕੰਮ ਕਰਨ ਦਾ ਇਲ ਜ਼ਾਮ ਲੱਗ ਦਾ ਹੈ ਤਾਂ ਲੋਕਾਂ ਦੇ ਵਿਸ਼ਵਾਸ ਨੂੰ ਵੀ ਠੇਸ ਪਹੁੰਚ ਦੀ ਹੈ ।