Punjab

DGP ਗੌਰਵ ਯਾਦਵ ਦੀ ਗੈਂ ਗਸਟਰਾਂ ਨੂੰ ਸਿੱਧੀ ਤੇ ਵੱਡੀ ਚਿਤਾਵਨੀ,ਨ ਸ਼ੇ ਖਿਲਾਫ ਵੀ ਦੱਸਿਆ ਪੂਰਾ ਪਲਾਨ

ਪੰਜਾਬ ਦੇ ਅਮਨ ਤੇ ਸ਼ਾਂਤੀ ਲਈ ਅਰਦਾਸ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ਕਾਰਜਕਾਰੀ ਡੀਜੀਪੀ ਗੌਰਵ ਯਾਦਵ

‘ਦ ਖ਼ਾਲਸ ਬਿਊਰੋ : DGP ਵੀਕੇ ਭਾਵਰਾ ਤੋਂ ਬਾਅਦ ਕਾਰਜਕਾਰੀ DGP ਦਾ ਕੰਮ ਸੰਭਾਲ ਰਹੇ ਗੌਰਵ ਯਾਦਵ ਪੂਰੀ ਤਰ੍ਹਾਂ ਨਾਲ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਣ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲਈ ਅਮਨ ਸ਼ਾਂਤੀ ਦੀ ਅਰਦਾਸ ਕੀਤੀ । ਉੱਥੇ ਗੈਂ ਗਸਟਰਾਂ ਨੂੰ ਸਿੱਧੀ ਚਿਤਾਵਨੀ ਵੀ ਦੇ ਦਿੱਤੀ ਅਤੇ ਦਾਅਵਾ ਕੀਤਾ ਕਿ ਸੂਬੇ ਦੇ ਲੋਕਾਂ ਨੂੰ ਚੰਦ ਦਿਨਾਂ ਦੇ ਅੰਦਰ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।

ਡੀਜੀਪੀ ਗੌਰਵ ਯਾਦਵ ਦੀ ਗੈਂ ਗਸਟਰਾਂ ਨੂੰ ਚਿਤਾਵਨੀ

ਸਨਿੱਚਰਵਾਰ ਨੂੰ ਪੂਰੇ ਪੰਜਾਬ ਵਿੱਚ ਡੀਜੀਪੀ ਗੌਰਵ ਯਾਦਵ ਨੇ ਡ ਰੱਗ ਅਤੇ ਗੈਂ ਗਸਟਰਾਂ ਖਿਲਾਫ਼ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ADGP ਅਤੇ ਸ਼ਹਿਰਾਂ ਦੇ ਕਮਿਸ਼ਨਰਾਂ ਦੀ ਅਗਵਾਈ ਵਿੱਚ ਪੂਰੇ ਸੂਬੇ ਵਿੱਚ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਡੀਜੀਪੀ ਗੌਰਵ ਯਾਦਵ ਆਪ ਮੁਹਾਲੀ ਤੇ ਖਰੜ ਦੇ ਕਈ ਇਲਾਕਿਆਂ ਵਿੱਚ ਤਲਾਸ਼ੀ ਦੇ ਦੌਰਾਨ ਮੌਜੂਦ ਰਹੇ। ਪੁਲਿਸ ਦੀ ਇਸ ਰੇਡ ਦਾ ਮਕਸਦ ਸੀ ਗੈਂ ਗਸਟਰਾਂ ਅਤੇ ਨ ਸ਼ਾ ਤਸ ਕਰਾਂ ਨੂੰ ਕਾਨੂੰਨ ਦਾ ਅਹਿਸਾਸ ਕਰਵਾਉਣਾ। ਪੁਲਿਸ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਮੁਲ ਜ਼ਮਾਂ ਨੂੰ ਹਿਰਾਸ ਤ ਵਿੱਚ ਲਿਆ ਜੋ ਗਲਤ ਤਰੀਕੇ ਨਾਲ ਬਿਲਡਿੰਗਾਂ ਵਿੱਚ ਰਹਿ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਅੱਗੇ ਵੀ ਅਜਿਹੀ ਰੇਡ ਹੁੰਦੀਆਂ ਰਹਿਣਗੀਆਂ।

ਹੁਣ ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਤਾਂ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕੀ ਪੰਜਾਬ ਵਿੱਚ ਗੈਂ ਗਸਟਰਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਣਗੇ। ਉਨ੍ਹਾਂ ਨੇ ਡ ਰੱਗ ਸਮ ਗ ਲਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਕਿਸੇ ਵੀ ਸੂਰਤ ਵਿੱਚ ਸੂਬੇ ਵਿੱਚ ਨ ਸ਼ਾ ਨਹੀਂ ਵਿਕਣ ਦੇਣਗੇ। ਡੀਜੀਪੀ ਗੌਰਵ ਯਾਦਵ ਨੇ ਕਿਹਾ ਪੰਜਾਬ ਪੁਲਿਸ ਲੋਕਾਂ ਦੇ ਨਾਲ ਫਰੈਂਡਲੀ ਮਹੌਲ ਬਣਾਕੇ ਰੱਖੇਗੀ ਤਾਂਕੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ।

ਮੁੱਖ ਮੰਤਰੀ ਮਾਨ ਦੇ ਭਰੋਸੇਮੰਦ ਅਫਸਰ

ਗੌਰਵ ਯਾਦਵ ਮੁੱਖ ਮੰਤਰੀ ਮਾਨ ਦੇ ਸਭ ਤੋਂ ਭਰੋਸੇਮੰਦ ਅਫਸਰ ਹਨ। ਇਸੇ ਲਈ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਭਗਵੰਤ ਮਾਨ ਨੇ ਆਪਣਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਸੀ ਪਰ ਜਦੋਂ ਸੂਬੇ ਵਿੱਚ ਕਾਨੂੰਨ ਹਾਲਾਤ ਵਿਗੜਨੇ ਸ਼ੁਰੂ ਹੋਏ ਅਤੇ ਡੀਜੀਪੀ ਵੀਕੇ ਭਰਵਾ ਨੇ ਕੇਂਦਰ ਦੇ ਡੈਪੂਟੇਸ਼ਨ ‘ਤੇ ਜਾਣ ਦਾ ਫੈਸਲਾ ਕੀਤਾ ਤਾਂ ਮੁੱਖ ਮੰਤਰੀ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤੀ। ਹਾਲਾਂਕਿ ਇਸ ਰੇਸ ਵਿੱਚ ਡਰੱ ਗ ‘ਤੇ ਬਣੀ STF ਦੇ ਚੀਫ਼ DGP ਹਰਪ੍ਰੀਤ ਸਿੱਧੂ ਦਾ ਵੀ ਨਾਂ ਸੀ ਪਰ ਸੀਐੱਮ ਮਾਨ ਨੇ ਉਨ੍ਹਾਂ ਨੂੰ ਚੁਣਿਆ ਅਤੇ ਹਰਪ੍ਰੀਤ ਸਿੱਧੂ ਨੂੰ ਡੀਜੀਪੀ ਜੇਲ੍ਹ ਦਾ ਵਾਧੂ ਭਾਰ ਸੌਂਪਿਆ ।