India

ਮੂਸੇਵਾਲਾ ਦੇ ਕਾਤ ਲਾਂ ਨੇ 4 ਵਾਰ ਸਲਮਾਨ ਖਾਨ ਨੂੰ ਮਾ ਰਨ ਦਾ ਪਲਾਨ ਬਣਾਇਆ ! 4 ਲੱਖ ਦੀ ਰਾਇ ਫਲ ਵੀ ਖਰੀਦੀ

ਲਾਰੈਂਸ ਬਿਸ਼ਨੋਈ ਨੇ ਪਹਿਲਾਂ ਸਲਮਾਨ ਖਾਨ ਨੂੰ ਮਾ ਰਨ ਦੀ ਧ ਮਕੀ ਦਿੱਤੀ ਫਿਰ ਉਸ ਨੂੰ ਮਾ ਰਨ ਦੇ ਲਈ ਸ਼ੂਟਰ ਭੇਜੇ ਪਰ ਉਹ ਕਾਮਯਾਬ ਨਹੀਂ ਹੋ ਸਕੇ

‘ਦ ਖ਼ਾਲਸ ਬਿਊਰੋ : ਹਿਰਨ ਸ਼ਿ ਕਾਰ ਮਾਮਲੇ ਵਿੱਚ ਸਲਮਾਨ ਖਾਨ ਦੇ ਟ੍ਰਾਈਲ ਦੌਰਾਨ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਮਾਰ ਨ ਦੀ ਧਮ ਕੀ ਦਿੱਤੀ ਸੀ ਪਰ ਉਹ ਸਫਲ ਨਹੀਂ ਹੋ ਸਕਿਆ ਪਰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਲਮਾਨ ਖਾਨ ਦੇ ਪਿਤਾ ਨੂੰ ਧਮ ਕੀ ਵਾਲਾ ਪੱਤਰ ਮਿਲਿਆ ਜਿਸ ਵਿੱਚ ਸਲਮਾਨ ਖਾਨ ਨੂੰ ਮਾ ਰਨ ਦੀ ਧ ਮਕੀ ਦਿੱਤੀ ਗਈ ਸੀ । ਮਹਾਰਾਸ਼ਟਰ ਪੁਲਿਸ ਨੇ ਸਲਮਾਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਸੀ ਪਰ ਜਦੋਂ ਲਾਰੈਂਸ ਬਿਸ਼ਨੋਈ ਦਾ ਇੱਕ ਸਾਥੀ ਗੈਂ ਗਸਟਰ ਫੜਿਆ ਗਿਆ ਤਾਂ ਪੁੱਛ-ਗਿੱਛ ਤੋਂ ਵੱਡਾ ਖੁਲਾਸਾ ਹੋਇਆ ਹੈ ।

4 ਵਾਰ ਸਲਮਾਨ ਖਾਨ ਨੂੰ ਮਾ ਰਨ ਦੀ ਪਲਾਨਿੰਗ ਬਣਾਈ

ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾ ਰਨ ਦੇ ਲਈ 4 ਵਾਰ ਪਲਾਨਿੰਗ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ । ਇਸ ਦੇ ਲਈ ਲਾਰੈਂਸ਼ ਬਿਸ਼ਨੋਈ ਵੱਲੋਂ 4 ਲੱਖ ਦੀ ਰਾਇਫਲ ਵੀ ਖਰੀਦੀ ਗਈ ਸੀ ਪਰ ਇਸ ਤੋਂ ਪਹਿਲਾਂ ਸ਼ੂਟਰ ਗ੍ਰਿਫਤਾਰ ਹੋ ਗਿਆ। ਸਭ ਤੋਂ ਪਹਿਲਾਂ ਲਾਰੈਂਸ ਨੇ 2018 ਵਿੱਚ ਸੰਪਤ ਨੇਹਰਾ ਨੂੰ ਮੁੰਬਈ ਸਲਮਾਨ ਖਾਨ ਨੂੰ ਮਾ ਰਨ ਲਈ ਭੇਜਿਆ ਸੀ ਪਰ ਪਿਸਟਲ ਦੀ ਰੇਂਜ ਤੋਂ ਬਾਹਰ ਹੋਣ ਦੀ ਵਜ੍ਹਾ ਕਰਕੇ ਗੈਂ ਗਸਟਰ ਕਾਮਯਾਬ ਨਹੀਂ ਸਕਿਆ । ਉਸ ਤੋਂ ਬਾਅਦ ਸ਼ੂਟਰ ਨੇ 4 ਲੱਖ ਦੀ ਰਾਇਫਲ ਖਰੀਦੀ ਪਰ ਉਹ ਸਲਮਾਨ ਖਾਨ ‘ਤੇ ਹ ਮਲੇ ਤੋਂ ਪਹਿਲਾਂ ਹੀ ਗ੍ਰਿਫਤਾਰ ਹੋ ਗਿਆ । ਇਸ ਤੋਂ ਬਾਅਦ 2 ਵਾਰ ਹੋਰ ਸਲਮਾਨ ਖ਼ਾਨ ‘ਤੇ ਹ ਮਲੇ ਦੀ ਕੋਸ਼ਿਸ਼ ਕੀਤੀ ਗਈ, ਦਿੱਲੀ ਪੁਲਿਸ ਨੇ ਜਦੋਂ ਲਾਰੈਂਸ ਬਿਸ਼ਨੋਈ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਆਖਿਰ ਉਹ ਕਿਉਂ ਸਲਮਾਨ ਖ਼ਾਨ ਨੂੰ ਮਾਰ ਨਾ ਚਾਹੁੰਦਾ ਸੀ ।

ਇਸ ਵਜ੍ਹਾ ਨਾਲ ਲਾਰੈਂਸ ਦੇ ਨਿ ਸ਼ਾਨੇ ‘ਤੇ ਸਲਮਾਨ

ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਹਿਰਨ ਦਾ ਸ਼ਿਕਾਰ ਉਨ੍ਹਾਂ ਦੇ ਭਾਈਚਾਰੇ ਵਿੱਚ ਗਲਤ ਮੰਨਿਆ ਜਾਂਦਾ ਹੈ ਇਸ ਲਈ ਉਹ ਸਲਮਾਨ ਖ਼ਾਨ ਨੂੰ ਮਾ ਨਾ ਚਾਉਂਦਾ ਸੀ । 2018 ਵਿੱਚ ਜੋਧਪੁਰ ਅਦਾਲਤ ਵਿੱਚ ਪੇਸ਼ੀ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੇ ਪੁਲਿਸ ਹਿਰਾਸਤ ਵਿੱਚ ਸਲਮਾਨ ਖਾਨ ਨੂੰ ਧਮ ਕੀ ਵੀ ਦਿੱਤੀ ਸੀ। ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਹਿਰਨ ਮਾਮਲੇ ਵਿੱਚ 5 ਵਾਰ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਨੂੰ ਹੁਣ ਤੱਕ 21 ਦਿਨ ਜੇ ਲ੍ਹ ਵਿੱਚ ਰਹਿਣਾ ਪਿਆ ਹੈ। ਸਭ ਤੋਂ ਪਹਿਲਾਂ ਜੋਧਪੁਰ ਜੇਲ੍ਹ ਵਿੱਚ ਸਲਮਾਨ ਖਾਨ 1998 ਵਿੱਚ ਬੰਦ ਰਹੇ ਫਿਰ 2006 ਵਿੱਚ ਜੇਲ੍ਹ ਗਏ ਫਿਰ 2007 ਅਤੇ 2018 ਵਿੱਚ ਵੀ ਸਲਮਾਨ ਖ਼ਾਨ ਨੂੰ ਜੇਲ੍ਹ ਜਾਣਾ ਪਿਆ ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਜਦੋਂ ਹਾਈਕੋਰਟ ਅਪੀਲ ਕੀਤੀ ਤਾਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ।