Punjab

100 ਤੋਂ ਵੱਧ ਭ੍ਰਿ ਸ਼ਟ ਅਫਸਰ ਪੰਜਾਬ ਵਿਜੀਲੈਂਸ ਬਿਊਰੋ ਦੇ ਰਿਕਾਰਡ ‘ਤੇ, ਗ੍ਰਿਫ ਤਾਰੀ ਤੋਂ ਇੱਕ ਕਦਮ ਦੂਰ

ਭ੍ਰਿਸ਼ਟਾਚਾਰ ਦੇ ਖਿਲਾਫ਼ ਭਗਵੰਤ ਮਾਨ ਸਰਕਾਰ ਨੇ ਮੁਹਿੰਮ ਛੇੜੀ ਹੋਈ ਸੀ, ਇਸ ਤੋਂ ਪਹਿਲਾਂ IAS ਸੰਜੇ ਪੋਪਲੀ ਦੀ ਗ੍ਰਿਫ ਤਾਰੀ ਹੋਈ ਸੀ

‘ਦ ਖ਼ਾਲਸ ਬਿਊਰੋ : ਭ੍ਰਿ ਸ਼ ਟਾਚਾਰ ਖਿ ਲਾਫ਼ ਪੰਜਾਬ ਸਰਕਾਰ ਨੇ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ SC/ST ਘੁ ਟਾਲੇ ਦੀਆਂ ਫਾਇਲਾਂ ਮੁੱਖ ਮੰਤਰੀ ਨੇ ਮੰਗਵਾ ਲਈਆਂ ਹਨ। ਉਧਰ ਚਰਚਾਵਾਂ ਨੇ ਵਿਜੀਲੈਂਸ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਭ੍ਰਿ ਸ਼ਟ ਨੌਕਰ ਸ਼ਾਹਾਂ ਖਿਲਾ ਫ਼ ਕਾਰਵਾਈ ਕਰ ਸਕਦਾ ਹੈ । ਇਸ ਦੇ ਲਈ ਵਿਜੀਲੈਂਸ ਨੇ ਵਿਭਾਗਾਂ ਦੇ ਮੁਖੀਆਂ ਤੋਂ ਮਨਜ਼ੂਰੀ ਮੰਗੀ ਹੈ। ਮਨਜ਼ੂਰੀ ਮਿਲਦੇ ਹੀ ਵਿਜੀਲੈਂਸ ਵਿਭਾਗ 100 ਤੋਂ ਵੱਧ ਅਧਿਕਾਰੀਆਂ ਖਿਲਾ ਫ਼ ਕਾਰਵਾਈ ਸ਼ੁਰੂ ਕਰ ਦੇਵੇਗਾ ਇਸ ਵਿੱਚ ਵੱਡੀ ਗਿਣਤੀ ਵੀ IAS ਅਧਿਕਾਰੀ ਵੀ ਸ਼ਾਮਲ ਹਨ ।

ਵਿਜੀਲੈਂਸ ਵਿਭਾਗ ਦੀ ਜਾਂਚ ਵਿੱਚ ਖੁਲਾਸਾ

ਵਿਜੀਲੈਂਸ ਵਿਭਾਗ ਦੀ ਜਾਂਚ ਵਿੱਚ ਕਈ ਅਫ਼ਸਰਾਂ ਦੇ ਕੰਮ ‘ਤੇ ਸ਼ੱਕ ਜਤਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਵਿਜੀਲੈਂਸ ਵਿਭਾਗ ਨੇ ਚੀਫ਼ ਸਕੱਤਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਕਾਰਵਾਈ ਦੀ ਮਨਜ਼ੂਰੀ ਮੰਗੀ ਗਈ ਹੈ। ਚੀਫ਼ ਸਕੱਤਰ ਵੱਲੋਂ ਵੀ ਵਿਭਾਗਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਜਾਂਚ ਲਈ ਮਨਜ਼ੂਰੀ ਦਿੱਤੀ ਜਾਵੇ। ਜਿੰਨਾਂ ਵਿਭਾਗਾ ਦੇ ਅਧਿਕਾਰੀਆਂ ਦੀ ਜਾਂਚ ਦੀ ਵਿਜੀਲੈਂਸ ਵੱਲੋਂ ਮੰਗ ਕੀਤੀ ਗਈ ਹੈ ਉਨ੍ਹਾਂ ਦੇ ਮਾਮਲੇ ਕਈ ਸਾਲਾਂ ਤੋਂ ਲੱਟਕੇ ਹੋਏ ਹਨ । ਇੰਨਾਂ ਵਿੱਚੋਂ ਕੁਝ ਅਫਸਰ ਸੇਵਾਮੁਕਤ ਵੀ ਹੋ ਚੁੱਕੇ ਹਨ। ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਨੇ ਜਿਹੜੇ ਵਿਭਾਗਾਂ ਨੂੰ ਜਾਂਚ ਲਈ ਪੱਤਰ ਲਿਖਿਆ ਹੈ ਉਨ੍ਹਾਂ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ ।

ਇਸ ਵਜ੍ਹਾ ਨਾਲ ਕਾਰਵਾਈ ਦੀ ਇਜਾਜ਼ਤ ਜ਼ਰੂਰੀ

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ ਨਿਯਮਾਂ ਮੁਤਾਬਿਕ ਜੇਕਰ ਕਿਸੇ IAS ਅਫ਼ਸਰ ਖਿਲਾਫ਼ ਜਾਂਚ ਤੋਂ ਬਾਅਦ ਕਾਰਵਾਈ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਵਿਜੀਲੈਂਸ ਬਿਊਰੋ ਨੂੰ ਸੂਬਾ ਸਰਕਾਰ ਦੀ ਮਨਜ਼ੂਰੀ ਲੈਣੀ ਹੁੰਦੀ ਹੈ। ਸੂਬਾ ਸਰਕਾਰ ਸਬੰਧਿਤ ਅਧਿਕਾਰੀ ਦੇ ਮੁੱਖੀ ਤੋਂ ਮਨਜ਼ੂਰੀ ਲੈਣ ਲਈ ਕਹਿੰਦਾ ਹੈ , ਉਸ ਤੋਂ ਬਾਅਦ ਕਾਰਵਾਈ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸੀਨੀਅਰ IAS ਅਧਿਕਾਰੀ ਸੰਜੇ ਪੋਪਲੀ ਨੂੰ ਭ੍ਰਿਸ਼ ਟਾਚਾਰ ਦੇ ਮਾਮਲੇ ਵਿੱਚ ਗ੍ਰਿਫ ਤਾਰੀ ਕੀਤਾ ਸੀ। ਸੰਜੇ ਪੋਪਲੀ ‘ਤੇ ਸੀਵਰੇਜ ਬੋਰਡ ਵਿੱਚ ਤਾਇਨਾਤੀ ਦੌਰਾਨ 7 ਕਰੋੜ ਦੇ ਇੱਕ ਪ੍ਰੋਜੈਕਟ ਵਿੱਚ ਕਮਿਸ਼ਨ ਮੰਗਣ ਦਾ ਇਲ ਜ਼ਾਮ ਸੀ। ਠੇਕੇਦਾਰ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਦੂਜੀ ਕਿਸ਼ਤ ਮੰਗਣ ਸਮੇਂ ਫੋਨ ‘ਤੇ ਰਿਕਾਰਡਿੰਗ ਕਰ ਲਈ ਅਤੇ ਸਰਕਾਰ ਨੂੰ ਭੇਜ ਦਿੱਤੀ ਸੀ। ਇਸ ਤੋਂ ਬਾਅਦ ਪੋਪਲੀ ਦੇ ਘਰ ਰੇਡ ਦੌਰਾਨ ਵੱਡੀ ਗਿਣਤੀ ਵਿੱਚ ਸੋਨਾ ਅਤੇ ਕੈਸ਼ ਦੀ ਬਰਾਮਦਗੀ ਹੋਈ ਸੀ । ਹਾਲਾਂਕਿ ਰੇਡ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਸੂਸਾਇਡ ਕਰ ਲਿਆ ਸੀ ਜਿਸ ਤੋਂ ਬਾਅਦ ਕਾਫ਼ੀ ਹੰਗਾਮਾ ਵੀ ਹੋਇਆ ਸੀ।