ਸਿੱਧੂ ਮੂਸੇਵਾਲਾ ਦੇ ਕ ਤ ਲ ਵਿੱਚ ਵਰਤੇ ਗਏ ਹਥਿਆਰ ਹੁਣ ਤੱਕ ਪੁਲਿਸ ਰਿਕਵਰ ਨਹੀਂ ਕਰ ਪਾਈ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕ ਤ ਲ ਕਾਂ ਡ ਦੇ ਡੇਢ ਮਹੀਨੇ ਬਾਅਦ forensic ਰਿਪੋਰਟ ਵਿੱਚ ਉਸੇ ਚੀਜ਼ ਦਾ ਖੁਲਾਸਾ ਹੋਇਆ ਹੈ ਜਿਸ ਦੀ ਪੁਲਿਸ ਨੂੰ ਉਮੀਦ ਸੀ। ਹਥਿ ਆਰਾਂ ਦੀ forensic ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜਿੰਨਾਂ ਹਥਿ ਆਰਾਂ ਦੇ ਨਾਲ ਸਿੱਧੂ ਮੂ੍ਸੇਵਾਲਾ ਦਾ ਕਤ ਲ ਕੀਤਾ ਗਿਆ ਸੀ । ਉਸ ਵਿੱਚ AK47 ਦੇ ਇਲਾਵਾ .30 ਬੋਰ ਅਤੇ 9 MM ਪਿਸ ਟਲ ਦੀ ਵਰਤੋਂ ਕੀਤੀ ਗਈ ਸੀ। ਇਹ ਖੁ਼ਲਾਸਾ ਮੂਸੇਵਾਲਾ ਦੀ ਲਾ ਸ਼ ਅਤੇ ਮੌਕੇ ਤੋਂ ਮਿਲੀਆ ਗੋ ਲਿਆਂ ਤੋਂ ਹੋਇਆ ਹੈ। ਪੁਲਿ ਸ ਨੇ ਕ ਤ ਲ ਵਿੱਚ ਸ਼ਾਮਲ 6 ਸ਼ੂ ਟ ਰਾਂ ਵਿੱਚੋਂ 3 ਨੂੰ ਗ੍ਰਿਫ ਤਾਰ ਕਰ ਲਿਆ ਹੈ ਪਰ ਹੁਣ ਤੱਕ ਕ ਤਲ ਵਿੱਚ ਵਰਤੇ ਗਏ ਹਥਿ ਆਰ ਪੁਲਿਸ ਹੱਥ ਨਹੀਂ ਲੱਗੇ ।
forensic ਜਾਂਚ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ 7 ਗੋ ਲਿਆਂ ਲੱਗੀਆਂ ਸਨ ਜਿਸ ਵਿੱਚ ਇੱਕ ਪੂਰੀ ਅਤੇ 1 ਅੱਧੀ ਬੁਲੇਟ ਸੀ। ਸਿੱਧੂ ਮੂਸੇਵਾਲਾ ਦੇ ਸਰੀਰ ਤੋਂ ਮਿਲੀ। ਜਿਸ ਥਾਰ ਗੱਡੀ ਵਿੱਚ ਮੂਸੇਵਾਲਾ ਜਾ ਰਿਹਾ ਸੀ ਉਸ ‘ਤੇ 25 ਫਾਇਰ ਹੋਏ ਸਨ। ਹਾਂਲਾਕਿ ਕੁੱਝ ਗੋ ਲੀਆਂ ਆਲੇ ਦੁਆਲੇ ਦੀਆਂ ਦੀਵਾਰਾਂ ‘ਤੇ ਵੀ ਲੱਗੀਆਂ ਸਨ। ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਦੀ ਮੌ ਤ ਲੀਵਰ ਅਤੇ ਫੇਫੜੇ ਵਿੱਚ ਗੋ ਲੀ ਲੱਗਨ ਕਰਕੇ ਹੋਈ ਸੀ ।
29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ 6 ਸ਼ੂਟਰ ਫਰਾਰ ਹੋ ਗਏ ਸਨ, ਪੁਲਿਸ ਨੇ ਪ੍ਰਿਯਵਰ ਫੌਜੀ, ਕਸ਼ਿਸ, ਅੰਕਿਤ ਸੇਰਸਾ ਨੂੰ ਤਾਂ ਗ੍ਰਿਫ ਤਾਰ ਕਰ ਲਿਆ ਪਰ ਜਗਰੂਰ ਰੂਪਾ, ਮਨਪ੍ਰੀਤ ਮਨੂੰ ਅਤੇ ਦੀਪਕ ਮੁੰਡੀ ਹੁਣ ਵੀ ਫਰਾਰ ਹਨ। ਅੰਕਿਤ ਨੂੰ ਦਿੱਲੀ ਪੁਲਿਸ ਨੇ ਪਿਛਲੇ ਹਫਤੇ ਹੀ ਦਿੱਲੀ ਦੇ ਦਰਿਆ ਗੰਜ ਇਲਾਕੇ ਤੋਂ ਗ੍ਰਿਫ ਤਾਰ ਕੀਤਾ ਸੀ । ਉਸ ਤੋਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਮਿਲਿਆਂ ਸਨ। ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਪਹਿਲਾਂ ਵਰਦੀਆਂ ਦੇ ਸਹਾਰੇ ਕਤ ਲ ਦੀ ਸਾਜਿਸ਼ ਨੂੰ ਅੰਜਾਮ ਦੇਣ ਦਾ ਪਲਾਨ ਸੀ ਪਰ ਬਾਅਦ ਵਿੱਚੋਂ ਇਸੇ ਵਰਦੀ ਨਾਲ ਬੱਚਣ ਦਾ ਪਲਾਨ ਬਣਾਇਆ ਗਿਆ ਸੀ ।