‘ਦ ਖ਼ਾਲਸ ਬਿਊਰੋ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਮੰਗਲਵਾਰ ਸ਼ਾਮ ਨੂੰ ਹਰਿਆਣਾ ਦੇ ਪਾਣੀਪਤ ਨੇੜੇ ਅਣਪਛਾਤੇ ਹ ਮਲਾਵਰਾਂ ਨੇ ਉਨ੍ਹਾਂ ‘ਤੇ ਹਮ ਲਾ ਕੀਤਾ ਗਿਆ। ਏਜੀ ਸਿੱਧੂ ਦਿੱਲੀ ਤੋਂ ਚੰਡੀਗੜ੍ਹ ਰੇਲਗੱਡੀ ‘ਤੇ ਸਫ਼ਰ ਕਰ ਰਹੇ ਸੀ ਤਾਂ ਕੁਝ ਲੜਕਿਆ ਨੇ ਕਥਿਤ ਤੌਰ ‘ਤੇ ਪਥ ਰਾਅ ਕੀਤਾ ਅਤੇ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ। ਇਹ ਘਟ ਨਾ ਕੁਝ ਸਮਾਂ ਪਹਿਲਾਂ ਪਾਣੀਪਤ ਨੇੜੇ ਉਸ ਸਮੇਂ ਵਾਪਰੀ ਜਦੋਂ ਪੰਜਾਬ ਦੇ ਏਜੀ ਚੰਡੀਗੜ੍ਹ ਵਾਪਸ ਆ ਰਹੇ ਸਨ।
ਹ ਮਲੇ ਤੋਂ ਬਾਅਦ ਏਜੀ ਸਿੱਧੂ ਨੇ ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ। ਏਜੀ ਸਿੱਧੂ ਨੇ ਕਿ ਅੱਜ ਮੈਂ ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਦਾ ਕੇਸ ਸੀ, ਉਸ ਕੇਸ ਵਿੱਚ ਦਿੱਲੀ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਇਹ ਘ ਟਨਾ ਵਾਪਰੀ ਹੈ, ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਕੋਈ ਸ਼ਰਾਰਤੀ ਹੈ ਜਾਂ ਇਹ ਘਟ ਨਾ ਅਚਾਨਕ ਵਾਪਰੀ ਹੈ, ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਜਾ ਰਿਹਾ ਹੈ।
ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਇੱਕ ਨਿੱਜੀ ਚੈਨਲ ਨਾਵ ਗੱਲਬਾਤ ਦੌਰਾਨ ਦੱਸਿਆ ਕਿ ਸ਼ਾਮ ਸਾਢੇ ਛੇ ਵਜੇ ਪਾਣੀਪਤ ਨੇੜੇ ਜਦੋਂ ਟਰੇਨ ਬਹੁਤ ਹੌਲੀ ਚੱਲ ਰਹੀ ਸੀ ਤਾਂ ਕਰੀਬ 8 ਤੋਂ 9 ਲੜਕਿਆਂ ਨੇ ਜਿੱਥੇ ਉਹ ਬੈਠੇ ਸਨ ਅਤੇ ਉਸ ਬਰਥ ਦੇ ਸ਼ੀਸ਼ਿਆਂ ਉਪਰ ਪਥਰਾਅ ਕੀਤਾ। ਹਾਲਾਂਕਿ ਇਸ ਪਥਰਾਅ ‘ਚ ਅਨਮੋਲ ਰਤਨ ਸਿੱਧੂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਡੀ.ਜੀ.ਪੀ. ਨੂੰ ਦਿੱਤੀ ਹੈ।