Punjab

ਹੁਣ ਖਹਿਰਾ ਨੇ ਮਾਨ ਨੂੰ ਪੰਜਾਬੀ ਦਾ ਪਾਠ ਪੜਾਇਆ,’ਡ’ ਤੇ ‘ਢ’ ਦਾ ਫਰਕ ਸਮਝਾਇਆ

ਪੰਜਾਬ ਵਿਧਾਸ ਨਭਾ ਦੇ ਬਜਟ ਇਜਲਾਸ ਤੋਂ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਦੇ ਵਿਚਾਲੇ ਪੰਜਾਬੀ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਹੈ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਵਿੱਚ ਖਿੱਚੋਤਾਣ ਸਿਆਸਤ ਤੋਂ ਜ਼ਿਆਦਾ ਨਿੱਜੀ ਹੋ ਗਈ ਹੈ। ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਇਹ ਕਈ ਵਾਰ ਸਾਹਮਣੇ ਨਜ਼ਰ ਆਇਆ। ਭਗਵੰਤ ਮਾਨ ਨੇ ਵਿਧਾਨ ਸਭਾ ਦੇ ਅੰਦਰ ਸੁਖਪਾਲ ਖਹਿਰਾ ਦੀ ਪੰਜਾਬ ਦੀ ਕਲਾਸ ਲਗਾਉਂਦੇ ਹੋਏ ਤੰਜ ਕੱਸਿਆ ਕਿ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹਨ ਵਾਲੇ ਆਗੂ ਪਹਿਲਾਂ ਆਪਣੀ ਪੰਜਾਬੀ ਦਾ ਉਚਾਰਨ ਠੀਕ ਕਰ ਲੈਣ। ਮਾਨ ਨੇ ਕਿਹਾ ਸੀ ਕਿ ਖਹਿਰਾ ‘ਲੋਕ’ ਦੀ ਥਾਂ ‘ਲੋਗ’ ਬੋਲ ਦੇ ਨੇ, ਇਸ ਦਾ ਜਵਾਬ ਖਹਿਰਾ ਨੇ ਅਗਲੇ ਦਿਨ ਸ਼ਬਦਕੋਸ਼ ਦੇ ਜ਼ਰੀਏ ਦਿੱਤਾ ਸੀ ਜਿਸ ਵਿੱਚ ਲੋਗ ਸ਼ਬਦ ਨੂੰ ਵੀ ਵਰਤਿਆਂ ਗਿਆ ਸੀ। ਹੁਣ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੇ ਮੱਤੇਵਾੜਾ ‘ਤੇ ਪੰਜਾਬੀ ਟਵੀਟ ਵਿੱਚ ‘ਡ’ ਤੇ ‘ਢ’ ਦਾ ਫਰਕ ਸਮਝਾਉਂਦੇ ਹੋਏ ਉਨ੍ਹਾਂ ਦੀ ਪੰਜਾਬੀ ਦੀ ਕਲਾਸ ਲਾਈ ਹੈ

ਭਗਵੰਤ ਮਾਨ ਦੇ ਟਵੀਟ ‘ਤੇ ਖਹਿਰਾ ਦਾ ਸਵਾਲ

ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਂ ਆਪਣੇ ਭਰਾ ਭਗਵੰਤ ਮਾਨ ਨੂੰ ‘ਡ’ ਤੇ ‘ਢ’ ਦਾ ਫਰਕ ਸਮਝਾਉਣਾ ਚਾਉਂਦਾ ਹਾਂ ਜੋ ਆਪਣੇ ਆਪ ਨੂੰ ਪੰਜਾਬੀ ਦੀ ਚੈਂਪੀਅਨ ਦੱਸ ਦੇ ਨੇ,ਮੈਂ ਆਪਣੇ ਆਪ ਨੂੰ ਪਰਫੈਕਟ ਨਹੀਂ ਕਹਿੰਦਾ ਪਰ ਜਦੋਂ ਤੁਸੀਂ ਦੂਜੇ ‘ਤੇ ਸਵਾਲ ਚੁੱਕ ਦੇ ਹੋ ਤਾਂ ਤੁਹਾਨੂੰ ਅਲਰਟ ਹੋਣਾ ਚਾਹੀਦਾ ਹੈ ਮਿਸਟਰ CM’ !

ਮੱਤੇਵਾੜਾ ਤੇ ਭਗਵੰਤ ਮਾਨ ਨੇ ਇਹ ਕੀਤੀ ਸੀ ਟਵੀਟ

ਭਗਵੰਤ ਮਾਨ ਨੇ ਮੱਤੇਵਾੜਾ ‘ਤੇ ਫੈਸਲਾ ਵਾਪਸ ਲੈਂਦੇ ਹੋਏ ਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਲਿੱਖਿਆ ਸੀ ‘ਮੱਤੇਵਾੜਾ ਵਿਖੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਟੈਕਸਟਾਈਲ ਪਾਰਕ ਨਹੀਂ ਲੱਗੇਗਾ,ਅੱਜ PAC ਨਾਲ ਮੀਟਿੰਗ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ, ਸਗੋਂ ਇਹੀ ਨਹੀਂ ਕੋਈ ਵੀ ਹੋਰ ਇੰਡਸਟਰੀ ਜੋ ਪਾਣੀ ਗੰਧਲਾ ਕਰਦੀ ਹੋਵੇਗੀ ਉਹ ਦਰਿਆਵਾਂ ਦੇ ‘ਕੰਡੇ’ ਨਹੀਂ ਲੱਗੇਗੀ’ ਸੁਖਪਾਲ ਖਹਿਰਾ ਨੇ ਕੰਡੇ ਸ਼ਬਦ ਨੂੰ ਹਾਈਲਾਈਟ ਕਰਦੇ ਹੋਏ ਕਿਹਾ ਕਿ ਕੰਡੇ ਨਹੀਂ ਕੰਢੇ ਹੁੰਦਾ ਹੈ।