India

ਗੁਜਰਾਤ ਵਾਲਿਆਂ ‘ਤੇ ਡਿੱਗੀ ਇੱਕ ਭਿਆ ਨਕ ਕੁਦਰਤੀ ਕਰੋਪੀ

‘ਦ ਖ਼ਾਲਸ ਬਿਊਰੋ : ਗੁਜਰਾਤ ਵਿੱਚ ਭਾਰੀ ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕੁੱਝ ਪਿੰਡ ਤਾਂ ਪਾਣੀ ਵਿੱਚ ਡੁੱਬ ਗਏ ਹਨ। ਭਾਰੀ ਮੀਂਹ ਪੈਣ ਕਰਕੇ ਕਰੀਬ ਤਿੰਨ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।

ਗੁਜਰਾਤ ਸੂਬਾ ਸੂਚਨਾ ਵਿਭਾਗ ਮੁਤਾਬਕ ਛੋਟਾ, ਉਦੇਪੁਰ, ਡਾਂਗ, ਨਰਮਦਾ, ਵਲਸਾਡ, ਨਵਸਾਰੀ ਅਤੇ ਪੰਚਮਹਿਲ ਵਿੱਟ ਕਰੀਬ 10 ਘੰਟੇ ਮੁਸਲਾਧਾਰ ਮੀਂਹ ਪਿਆ। ਲਗਾਤਾਰ ਪੈ ਰਹੇ ਮੀਂਹ ਕਰਕੇ ਸੂਬੇ ਵਿੱਚ ਦੋ ਦਿਨਾਂ ਦੇ ਅੰਦਰ ਘੱਟੋਂ ਘੱਟ 388 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਸੂਚਨਾ ਵਿਭਾਗ ਮੁਤਾਬਕ ਰਾਹਤ ਅਤੇ ਬਚਾਅ ਦਲ ਨੇ ਛੋਟਾ ਉਦੇਪੂਰ ਤੋਂ 400, ਨਵਸਾਰੀ ਤੋਂ 550 ਅਤੇ ਵਲਸਾਡ ਤੋਂ 470 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ਉੱਤੇ ਲਿਜਾਇਆ ਹੈ। ਦੱਖਣੀ ਅਤੇ ਮੱਧ ਗੁਜਰਾਤ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਭਾਰੀ ਮੀਂਹ ਨਾਲ ਨਿਪਟਣ ਦੇ ਲਈ ਸੂਬੇ ਵਿੱਚ ਐੱਨਡੀਆਰਐੱਫ਼ ਅਤੇ 13 ਹੋਰ ਐੱਸਡੀਆਰਐੱਫ਼ ਦੀਆਂ 16 ਟੀਮਾਂ ਤਾਇਨਾਤ ਕੀਤੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ ਅਤੇ ਸੂਬੇ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਸੀਐੱਮਓ ਗੁਜਰਾਤ ਵੱਲੋਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।