India

ਸਿੱਖਾਂ ਦੇ ਵੱਡੇ ਬੈਂਕ ‘ਤੇ RBI ਦਾ ਸ਼ਿਕੰਜਾ,6 ਮਹੀਨੇ ਤੱਕ ਸਿਰਫ਼ ਇੰਨੇ ਰੁਪਏ ਕੱਢਣ ਦੀ ਇਜਾਜ਼ਤ

RBI ਨੇ ਰਾਮਗੜੀਆਂ ਬੈਂਕ ਦੀ ਮਾਲੀ ਹਾਲ ਤੋਂ ਬਾਅਦ WITHDRAW ਲਿਮਿਟ ਤੇ ਰੋਕ ਲੱਗਾ ਦਿੱਤੀ ਹੈ

‘ਦ ਖ਼ਾਲਸ ਬਿਊਰੋ : RBI ਲਗਾਤਾਰ ਉਨ੍ਹਾਂ ਬੈਂਕਾਂ ‘ਤੇ ਨਜ਼ਰ ਰੱਖ ਰਹੀ ਹੈ ਜਿੰਨਾਂ ਦੀ ਮਾਲੀ ਹਾਲਤ ਚੰਗੀ ਨਹੀਂ। ਉਹ ਭਾਵੇਂ ਨਿੱਜੀ, ਸਰਕਾਰੀ, ਸਹਿਕਾਰੀ ਜਾਂ ਫਿਰ ਕੌ-ਆਪ੍ਰੇਟਿਵ ਬੈਂਕ ਕਿਉਂ ਨਾ ਹੋਣ। ਇਸੇ ਸਿਲਸਿਲੇ ਵਿੱਚ RBI ਨੇ ਦਿੱਲੀ ਵਿੱਚ ਸਿੱਖਾਂ ਭਾਈਚਾਰੇ ਦੇ ਮਸ਼ਹੂਰ ਰਾਮਗੜ੍ਹੀਆਂ ਕੌ-ਆਪ੍ਰੇਟਿਵ ਬੈਂਕ ‘ਤੇ ਸ਼ਿਕੰਜਾ ਕੱਸਿਆ ਹੈ। RBI ਨੇ ਰਾਮਗੜੀਆਂ ਬੈਂਕ ਵਿੱਚ ਖ਼ਰਾਬ ਲੋਨ ਦੀਆਂ ਕਈ ਸ਼ਿਕਾਇਤਾਂ ਮਿਲਿਆ ਸੀ ਜਾਂਚ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਨੇ ਰਾਮਗੜੀਆਂ ਬੈਂਕ ਦੇ ਪੈਸਿਆਂ ਦੇ ਲੈਣ-ਦੇਣ ਅਤੇ ਲੋਨ ਨੂੰ ਲੈ ਕੇ ਰੋਕ ਲੱਗਾ ਦਿੱਤੀ ਹੈ ਇਹ ਰੋਕ ਅਗਲੇ 6 ਮਹੀਨੇ ਤੱਕ ਜਾਰੀ ਰਹੇਗੀ।

RBI ਦੀ ਰੋਕ ਦਾ ਮਤਲਬ

RBI ਵੱਲੋਂ ਰਾਮਗੜੀਆ ਬੈਂਕ ਦੇ ਗਾਹਕਾਂ ਲਈ ਸਭ ਤੋਂ ਵੱਡਾ ਨਿਰਦੇਸ਼ ਇਹ ਹੈ ਕਿ ਉਹ ਅਗਲੇ 6 ਮਹੀਨੇ ਤੱਕ ਸਿਰਫ਼ 50 ਹਜ਼ਾਰ ਤੱਕ ਹੀ ਬੈਂਕ ਤੋਂ ਕੱਢ ਸਕਦੇ ਹਨ। ਭਾਵੇਂ ਉਨ੍ਹਾਂ ਦੇ ਐਕਾਉਂਟ ਵਿੱਚ ਜਿੰਨਾਂ ਵੀ ਪੈਸਾ ਕਿਉਂ ਨਾ ਮੌਜੂਦ ਹੋਵੇ । ਇਸ ਦੇ ਲਈ ਵੀ ਰਿਜ਼ਰਵ ਬੈਂਕ ਨੇ ਕੁੱਝ ਸ਼ਰਤਾ ਰੱਖਿਆ ਹਨ। ਇਸ ਤੋਂ ਇਲਾਵਾ ਬੈਂਕ RBI ਨੇ ਸਾਫ਼ ਕਰ ਦਿੱਤਾ ਹੈ ਕਿਸੇ ਵੀ ਨਵੇਂ ਲੋਨ ਨੂੰ ਬੈਂਕ ਵੱਲੋਂ ਪਾਸ ਨਹੀਂ ਕੀਤਾ ਜਾਵੇਗਾ। ਬੈਂਕ ਦੇ ਮੌਜੂਦਾ ਕਰਜ਼ਿਆਂ ਦੇ ਨਵੀਨੀਕਰਨ ‘ਤੇ ਵੀ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ। RBI ਨੇ ਇਸ ਫੈਸਲੇ ਦੀ ਕਾਪੀ ਆਪਣੀ ਵੈੱਬਸਾਈਟ ‘ਤੇ ਵੀ ਪਾਈ ਹੈ।

ਇਸ ਤੋਂ ਪਹਿਲਾਂ ਹੋਰ ਬੈਂਕਾਂ ‘ਤੇ ਵੀ ਰੋਕ ਲੱਗੀ ਸੀ

ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਕਈ ਬੈਂਕਾਂ ਖਿਲਾਫ਼ ਅਜਿਹੀ ਹੀ ਕਾਰਵਾਈ ਕੀਤੀ ਸੀ। ਇਸ ਵਿੱਚ YES BANK ਵੀ ਸ਼ਾਮਲ ਸੀ। YES BANK ‘ਤੇ ਲੋਨ ਨੂੰ ਲੈ ਕੇ ਵੀ ਰਿਜ਼ਰਵ ਬੈਂਕ ਨੇ ਸਵਾਲ ਖੜੇ ਕੀਤੇ ਸਨ ਅਤੇ 6 ਮਹੀਨੇ ਤੱਕ ਰੁਪਏ WITHDRAWAL ਦੀ ਲਿਮਿਟ ਤੈਅ ਕਰ ਦਿੱਤੀ ਸੀ ਪਰ ਬਾਅਦ ਵਿੱਚੋਂ ਇਹ ਲਿਮਿਟ ਘੱਟ ਕਰ ਦਿੱਤੀ ਗਈ ਸੀ। YES BANK ਨੂੰ ਬਾਅਦ ਵਿੱਚੋਂ SBI ਨੇ ਖਰੀਦ ਲਿਆ ਸੀ ਜਿਸ ਦੀ ਵਜ੍ਹਾਂ ਕਰਕੇ ਲੋਕਾਂ ਦਾ ਪੈਸਾ ਡੁੱਬਣ ਤੋਂ ਬਚ ਗਿਆ ਸੀ ।