India Punjab

ਸ਼ਰ ਮਨਾਕ ! ਪੰਜਾਬ ਦੇ ਮੱਥੇ ਦਾ ਦਾਗ ਹੁਣ ਦੂਜੇ ਸੂਬਿਆਂ ਲਈ ਬਣਿਆ ਡਰਾ ਉਣ ਵਾਲਾ ਉਦਾਹਰਣ

ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਸੂਬੇ ਦੀ ਸ਼ ਬ ਪਾਲਿਸੀ ‘ਤੇ ਸਵਾਲ ਚੁੱਕ ਦੇ ਹੋਏ ਪੰਜਾਬ ਦਾ ਉਦਾਹਰਣ ਦਿੱਤਾ

‘ਦ ਖ਼ਾਲਸ ਬਿਊਰੋ : ਇੱਕ ਵਕਤ ਸੀ ਕਿ ਜਦੋਂ ਨਾ ਸਿਰਫ਼ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਮਿਹਨਤਕਸ਼ ਲੋਕਾਂ ਦਾ ਉਦਾਹਰਣ ਦਿੱਤਾ ਜਾਂਦਾ ਸ। ਪਰ ਸਮਾਂ ਇੰਨਾਂ ਜ਼ਿਆਦਾ ਬਦਲ ਗਿਆ ਹੈ ਕਿ ਹੁਣ ਲੋਕ ਪੰਜਾਬ ਦਾ ਉਦਾਹਰਣ ਦੇ ਕੇ ਡਰਾਉਣ ਲੱਗ ਗਏ ਹਨ। ਢਾਈ ਦਹਾਕੇ ਦੌਰਾਨ ਸੂਬੇ ਵਿੱਚ ਨ ਸ਼ੇ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਆਪਣੇ ਸੂਬੇ ਦੀ ਸ਼ਰਾਬ ਪਾਲਿਸੀ ‘ਤੇ ਸਵਾਲ ਚੁੱਕਣ ਦੇ ਲਈ ਪੰਜਾਬ ਦਾ ਉਦਾਹਰਣ ਦੇਣਾ ਪਿਆ ।

ਉਮਾ ਭਾਰਤੀ ਨੇ ਚੁੱਕੇ ਸਵਾਲ

ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਸੂਬੇ ਵਿੱਚ ਸ਼ਰਾ ਬ ਬੰਦੀ ਨੂੰ ਲੈ ਕੇ ਆਪਣਾ ਅਭਿਆਨ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਸੂਬੇ ਦੀ ਸ਼ਰਾਬ ਨੀਤੀ ਨੂੰ ਲੈ ਕੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੂੰ ਚਿੱਠੀ ਲਿੱਖੀ ਹੈ । ਉਨ੍ਹਾਂ ਨੇ ਕਿਹਾ ਕਿ ਜਿਹੜੇ-ਜਿਹੜੇ ਸੂਬਿਆਂ ਵਿੱਚ ਪਾਟਰੀ ਦੀ ਸਰਕਾਰ ਹੈ ਉਨ੍ਹਾਂ ਵਿੱਚ ਸ਼ਰਾਬ ਨੀਤੀ ਇੱਕ ਤਰ੍ਹਾਂ ਰੱਖੀ ਜਾਵੇ। ਉਮਾ ਭਾਰਤੀ ਨੇ ਕਿਹਾ ਐੱਮਪੀ ਦੀ ਨਵੀਂ ਸ਼ਰਾਬ ਨੀਤੀ ਸੂਬੇ ਨੂੰ ਬਰਬਾਦ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਸ਼ਰਾਬ ‘ਤੇ ਰੋਕ ਉਨ੍ਹਾਂ ਦੇ ਹੰਕਾਰ ਦਾ ਮੁੱਦਾ ਨਹੀਂ ਹੈ ਬਲਕਿ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਹੈ । ਉਮਾ ਭਾਰਤੀ ਨੇ ਪੰਜਾਬ ਦਾ ਉਦਾਹਰਣ ਦਿੰਦੇ ਹੋਏ ਸੂਬਾ ਸਰਕਾਰ ਨੂੰ ਅੰਜਾਮ ਭੁਗਤਨ ਦੀ ਚਿਤਾਵਨੀ ਦਿੱਤੀ ਹੈ।

ਉਮਾ ਭਾਰਤੀ ਨੇ ਪੰਜਾਬ ਦਾ ਉਧਾਰਣ ਦਿੱਤੀ

ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਪੰਜਾਬ ਦੀ ਸ਼ਰਾਬ ਨੀਤੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸ਼ਰਾ ਬ ਪੀਣ ਦਾ ਦੌਰ ਚੱਲਿਆ ਉਸ ਦੇ ਬਾਅਦ ਨ ਸ਼ੇ ਦੇ ਲਈ ਸ਼ਰਾਬ ਘੱਟ ਹੋਣ ਲੱਗੀ ਤਾਂ ਨਤੀਜਾ ਇਹ ਹੋਇਆ ਕੀ ਨੌਜਵਾਨ ਸ਼ਰਾਬ ਦੀ ਥਾਂ ਦੂਜੇ ਨ ਸ਼ਿਆਂ ਵਿੱਚ ਵੜ ਗਿਆ । ਤੁਹਾਨੂੰ ਦੱਸ ਦੇਈਏ ਕੀ ਪੰਜਾਬ ਵਿੱਚ ਨਵੀਂ ਆਪ ਸਰਕਾਰ ਨੇ ਨਵੇਂ ਸਿਰੇ ਤੋਂ ਐਕਸਾਇਜ਼ ਪਾਲਿਸੀ ਬਣਾਈ ਹੈ ਜਿਸ ਮੁਤਾਬਿਕ ਪੰਜਾਬ ਵਿੱਚ ਹੁਣ ਪਹਿਲਾਂ ਤੋਂ ਸ਼ਰਾਬ ਸਸਤੀ ਹੋ ਜਾਵੇਗੀ ਹਾਲਾਂਕਿ ਹਾਈਕੋਰਟ ਵਿੱਚ ਪੰਜਾਬ ਸਰਕਾਰ ਦੀ ਨਵੀਂ ਐਕਸਾਇਜ਼ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਅਦਾਲਤ ਨੇ ਵੀ ਸਰਕਾਰ ਤੋਂ ਜਵਾਬ ਮੰਗਿਆ ਹੈ ।