India Punjab

ਚੰਡੀਗੜ੍ਹ ‘ਤੇ ਹਰਿਆਣਾ ਦਾ ਕੋਈ ਹੱਕ ਨਹੀਂ : ਚੇਤਨ ਸਿੰਘ ਜੌੜਾਮਾਜਰਾ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਮਾਮਲੇ ‘ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ ਨਹੀਂ ਬਣਾਉਣ ਦੇਵਾਂਗੇ। ਹਰਿਆਣਾ ਚੰਡੀਗੜ੍ਹ ਤੋਂ ਬਾਹਰ ਵੱਖਰੀ ਵਿਧਾਨ ਸਭਾ ਬਣਾਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭਾਵੇਂ ਤਾਂ ਪੰਚਕੂਲਾ, ਫਰੀਦਾਬਾਦ ਜਾਂ ਕੁਰੂਕਸ਼ੇਤਰ ਵਿਚ ਵਿਧਾਨ ਸਭਾ ਭਵਨ ਬਣਾ ਲਵੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਗਿਆ ਹੈ।

ਜੌੜਾਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ। ਹਰਿਆਣਾ ਵੀ ਪੰਜਾਬ ਤੋਂ ਗਿਆ ਹੈ। ਚੰਡੀਗੜ੍ਹ ਪਹਿਲਾਂ ਤੋਂ ਪੰਜਾਬ ਦਾ ਹੈ। ਵਿਧਾਨ ਸਭਾ ਭਵਨ ਵੀ ਪੰਜਾਬ ਦੀ ਹੈ, ਉਹ ਭਾਈਚਾਰੇ ਦੇ ਤੌਰ ‘ਤੇ ਹਰਿਆਣਾ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ‘ਤੇ ਹਰਿਆਣਾ ਦਾ ਕੋਈ ਹੱਕ ਨਹੀਂ ਹੈ। ਚੰਡੀਗੜ੍ਹ ‘ਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇਣ ਦੇ ਮੁੱਦੇ ‘ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਅਜਿਹਾ ਬਿਲਕੁਲ ਨਹੀਂ ਹੋਣ ਦੇਵੇਗੀ ।