India

ਪੰਜਾਬ ਤੇ ਹਰਿਆਣਾ ਦੇ ਲੋਕਾਂ ਲਈ ਪਾਸਪੋਰਟ ਬਣਾਉਣ ਦੇ ਨਿਯਮ ਬਦਲੇ ! ਪੜ ਕੇ ਹੀ ਜਾਓ

ਰੀਜਨਲ ਪਾਸਪੋਰਟ ਚੰਡੀਗੜ੍ਹ ਨੇ ਪਾਸਪੋਰਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ

‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਪਾਸਪੋਰਟ ਬਣਾਉਣ ਲਈ ਪਹੁੰਚ ਦੇ ਹਨ ਪਰ ਸਟਾਫ਼ ਘੱਟ ਹੋਣ ਅਤੇ ਡਾਕ ਦੇ ਜਰੀਏ ਫਾਇਲਾਂ ਮੰਗਵਾਉਣ ਦੀ ਵਜ੍ਹਾ ਕਰਕੇ ਪਾਸਪੋਰਟ ਬਣਨ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ। ਹੁਣ ਪਾਸਪੋਰਟ ਦਫ਼ਤਰ ਦੇ ਨਵੇਂ ਨਿਯਮਾਂ ਨਾਲ ਇਸ ਵਿੱਚ ਰਫ਼ਤਾਰ ਆਵੇਗੀ ।

ਨਿਯਮਾਂ ਵਿੱਚ ਇਹ ਬਦਲਾਅ ਕੀਤਾ ਗਿਆ

ਪੰਜਾਬ ਅਤੇ ਹਰਿਆਣਾ ਦੇ ਡਾਕ ਘਰਾਂ ਵਿੱਚ ਚੱਲ ਰਹੇ ਪਾਸਪੋਰਟ ਕੇਂਦਰਾਂ ਵਿੱਚ ਸਟਾਫ ਦੁੱਗਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਦੇ ਨਾਲ ਅਪਾਇੰਟਮੈਂਟ ਨੂੰ ਵੀ ਦੁੱਗਣਾ ਕਰਕੇ ਵੇਟਿੰਗ ਘੱਟ ਕਰਨ ਦਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ਦੇ ਰੀਜਨਲ ਦਫ਼ਤਰ ਵਿੱਚ ਬੁਨਿਆਦੀ ਸਹੂਲਤਾਂ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਘੱਟ ਸਮੇਂ ਵਿੱਚ ਵੱਧ ਪਾਸਪੋਰਟ ਬਣ ਸਕਣਗੇ। ਹੁਣ ਤੱਕ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਕਿਸੇ ਵੀ ਪਾਸਪੋਰਟ ਦੀ ਫਾਈਲ ਬਣ ਦੀ ਸੀ ਅਤੇ ਫਿਰ ਇਸ ਫਾਈਲ ਨੂੰ ਡਾਕ ਦੇ ਜ਼ਰੀਏ ਰੀਜਨਲ ਪਾਸਪੋਰਟ ਦਫਤਰ ਭੇਜਿਆ ਜਾਂਦਾ ਸੀ। ਹੁਣ BSNL ਅਤੇ ਵਿਦੇਸ਼ ਮੰਤਰਾਲੇ ਦੇ ਸੰਪਰਕ ਕਰਨ ਤੋਂ ਬਾਅਦ ਸਾਰੀ ਫਾਈਲਾਂ ਆਨਲਾਈਨ ਹੋ ਜਾਣਗੀਆ। ਇਸ ਨਾਲ ਸਮਾਂ ਅਤੇ ਕਾਗਜ਼ ਦੋਵੇ ਬਚਣਗੇ ।

ਪਾਸਪੋਰਟ ਬਣਵਾਉਣ ਲਈ 1 ਮਹੀਨੇ ਦੀ ਵੇਟਿੰਗ

ਫਿਲਹਾਲ ਜਾਣਕਾਰੀ ਮੁਤਾਬਿਕ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਇੱਕ ਮਹੀਨੇ ਦੀ ਵੇਟਿੰਗ ਚੱਲ ਰਹੀ ਹੈ, ਰੋਜ਼ਾਨਾ ਇੱਕ ਪਾਸਪੋਰਟ ਸੇਵਾ ਕੇਂਦਰ ਵਿੱਚ 50 ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ,ਯਾਨੀ ਕੁੱਲ ਮਿਲਾਕੇ 600 ਅਪਾਇੰਟਮੈਂਟ ।