‘ਦ ਖ਼ਾਲਸ ਬਿਊਰੋ : ਬੀਤੀ ਦਿਨੀ ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ‘ਚ ਦਰਖੱਤ ਡਿੱਗਣ ਕਾਰਨ ਹੋਏ ਵੱਡੇ ਹਾ ਦਸੇ ਤੋਂ ਬਾਅਦ ਇੱਕ ਹੋਰ ਸਕੂਲ ਵਿਚ ਦਰੱਖਤ ਡਿਗਣ ਦੀ ਘ ਟਨਾ ਵਾਪਰ ਗਈ। ਇਹ ਘਟ ਨਾ ਗੌਰਮਿੰਟ ਮਾਡਲ ਮਿਡਲ ਸਕੂਲ ਪਾਕੇਟ ਨੰਬਰ 10 ਮਨੀਮਾਜਰਾ ਵਿਚ ਹੋਈ ਹੈ ਪਰ ਗਨੀਮਤ ਰਹੀ ਕਿ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ ਸਕੂਲ ਬੰਦ ਸੀ।
ਜਾਣਕਾਰੀ ਮੁਤਾਬਿਕ 5.30 ਵਜੇ ਦੇ ਕਰੀਬ ਮਨੀਮਾਜਰਾ ਦੇ ਸਰਕਾਰੀ ਮਾਡਲ ਮਿਡਲ ਸਕੂਲ (ਜੀ.ਐੱਮ.ਐੱਮ.ਐੱਸ.) ਪਾਕੇਟ ਨੰਬਰ-10 ਦੇ ਅੰਦਰ ਇੱਕ ਪਾਈਨ ਦਾ ਦਰੱਖਤ ਡਿੱਗ ਗਿਆ। ਸ਼ਨੀਵਾਰ ਹੋਣ ਕਾਰਨ ਸਕੂਲ ਵਿੱਚ ਛੁੱਟੀ ਸੀ ਅਤੇ ਵੱਡਾ ਹਾਦ ਸਾ ਟੱਲ ਗਿਆ। ਦਰੱਖਤ ਸਕੂਲ ਦੇ ਬਾਹਰ ਸੀ, ਅਤੇ ਚਾਰਦੀਵਾਰੀ ਤੋੜ ਕੇ ਸਕੂਲ ਦੇ ਅੰਦਰ ਜਾ ਡਿੱਗਿਆ। ਸਕੂਲ ਦੇ ਪ੍ਰਿੰਸੀਪਲ ਨੇ ਇੰਜਨੀਅਰਿੰਗ ਵਿਭਾਗ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਕੂਲ ਦੀ ਹੱਦ ਦੇ ਬਾਹਰ 8-9 ਪਾਈਨ ਦੇ ਦਰੱਖਤ ਹਨ। ਇਨ੍ਹਾਂ ਦਾ ਕੱਦ ਕਾਫੀ ਉੱਚਾ ਹੈ।
ਸਕੂਲ ਪ੍ਰਿੰਸੀਪਲ ਤਰੁਣ ਛਾਬੜਾ ਨੇ ਇੰਜੀਨੀਅਰਿੰਗ ਵਿਭਾਗ ਤੇ ਵਣ ਵਿਭਾਗ ਨੂੰ ਸੂਚਿਤ ਕੀਤਾ ਹੈ। ਛਾਬੜਾ ਨੇ ਦੱਸਿਆ ਕਿ ਸਕੂਲ ਦੀ ਬਾਊਂਡਰੀ ਦੇ ਬਾਹਰ ਚੀੜ ਦੇ 8-9 ਦਰੱਖਤ ਹਨ। ਇਨ੍ਹਾਂ ਦੀ ਉਚਾਈ ਜ਼ਿਆਦਾ ਹੈ। ਅਸੀਂ ਹਰ ਸਾਲ ਇੰਜੀਨੀਅਰਿੰਗ ਵਿਭਾਗ ਨੂੰ ਲਿਖ ਕੇ ਦਿੰਦੇ ਹਨ ਤਾਂ ਇਨ੍ਹਾਂ ਦੀ ਪਰੂਨਿੰਗ ਕਰ ਦਿੱਤੀ ਜਾਂਦੀ ਹੈ ਪਰ ਹਾਈਟ ਘੱਟ ਕੀਤੀ ਜਾਵੇ ਤਾਂ ਦਰੱਖਤ ਡਿਗੇ ਨਹੀਂ। ਡਾਇਰੈਕਟ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਏਰੀਆ ਦੀ ਉਦੋਂ ਤੱਕ ਘੇਰਾਬੰਦੀ ਦੇ ਨਿਰਦੇਸ਼ ਦਿੱਤੇ ਹਨ ਜਦੋਂ ਤੱਕ ਸੋਸ਼ਲ ਆਡਿਟ ਨਹੀਂ ਹੋ ਜਾਂਦਾ।
ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਇੱਕ ਵਿਦਿਆਰਥਣ ਦੀ ਜਾਨ ਚਲੀ ਗਈ ਤੇ ਬਹੁਤ ਸਾਰੇ ਵਿਦਿਆਰਥੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥੀ ਦੁਪਹਿਰ ਦਾ ਖਾਣਾ ਰੁੱਖ ਹੇਠਾਂ ਬੈਠ ਕੇ ਖਾ ਰਹੇ ਸਨ। ਇਹ ਦਰੱਖਤ ਲਗਭਗ 250 ਸਾਲ ਪੁਰਾਣਾ ਸੀ ਤੇ ਇਸ ਨੂੰ ਚੰਡੀਗੜ੍ਹ ਦੇ ਹੈਰੀਟੇਜ ਦਰੱਖਤ ਦਾ ਦਰਜਾ ਵੀ ਦਿੱਤਾ ਗਿਆ ਸੀ ਪਰ ਪੁਰਾਣਾ ਹੋਣ ਕਾਰਨ ਇਹ ਅਚਾਨਕ ਡਿੱਗ ਗਿਆ ਤੇ ਵੱਡਾ ਹਾਦਸਾ ਵਾਪਰ ਗਿਆ।