Punjab

ਜਗਮੀਤ ਸਿੰਘ,ਉਸ ਦੀ ਮਾਤਾ ਜਸਵੀਰ ਕੌਰ ਤੇ ਰਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਹੁਣ 19 ਜੁਲਾਈ ਨੂੰ

‘ਦ ਖਾਲਸ ਬਿਊਰੋ:ਪਟਿਆਲਾ ਪੁਲਿਸ ਵਲੋਂ ਕਥਿਤ ਤੌਰ ‘ਤੇ ਇਤਰਾਜ਼ਯੋਗ ਸਮੱਗਰੀ ਵੰਡਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਜਗਮੀਤ ਸਿੰਘ,ਉਹਨਾਂ ਦੀ ਮਾਤਾ ਜਸਵੀਰ ਕੌਰ ਤੇ ਰਵਿੰਦਰ ਸਿੰਘ ਦੇ ਕੇਸ ਦੀ ਸੁਣਵਾਈ ਲਈ ਮੁਹਾਲੀ ਅਦਾਲਤ ਨੇ ਹੁਣ 19 ਤਰੀਕ ਦਿੱਤੀ ਹੈ।ਅੱਜ ਮੁਹਾਲੀ ਅਦਾਲਤ ਵਿੱਚ ਹੋਈ ਪੇਸ਼ੀ ਦੌਰਾਨ  ਰਵਿੰਦਰ ਸਿੰਘ ਤੇ ਜਸਬੀਰ ਕੌਰ ਨੂੰ ਪੇਸ਼ ਕੀਤਾ ਗਿਆ ਪਰ ਕਿਸੇ ਕਾਰਨ ਲੁਧਿਆਣਾ ਜੇਲ੍ਹ ਵਿੱਚ ਬੰਦ ਜਗਮੀਤ ਸਿੰਘ ਦੀ ਪੇਸ਼ੀ ਨਾ ਹੋ ਸਕੀ।ਇਸ ਲਈ ਅਦਾਲਤ ਨੇ ਹੁਣ ਇਸ ਕੇਸ ਦੀ ਸੁਣਵਾਈ 19 ਤਰੀਕ ‘ਤੇ ਪਾ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਬਨੂੜ ਖੇਤਰ ਦੇ ਨੇੜੇ ਇੱਕ ਜਗ੍ਹਾ ‘ਤੇ ਕਥਿਤ ਤੌਰ ‘ਤੇ “ਖਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ” ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਉਹਨਾਂ ਤੇ ਵੱਖ-ਵੱਖ ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਖਾਲਿਸਤਾਨ ਬਣਾਉਣ ਲਈ ਰਾਏਸ਼ੁਮਾਰੀ ਲਈ ਵੋਟ ਪਾਉਣ ਲਈ ਕੁਝ ਰਜਿਸਟ੍ਰੇਸ਼ਨ ਫਾਰਮ ਵੰਡਣ ਦਾ ਦੋਸ਼ ਸੀ। ਜਗਮੀਤ ਸਿੰਘ ਦੀ ਮਾਤਾ ਜਸਵੀਰ ਕੌਰ ਨੂੰ  ਵੀ ਬਾਅਦ ਵਿੱਚ ਖਾਲਿਸਤਾਨ ਪੱਖੀ ਸਮੱਗਰੀ ਮੁਹੱਈਆ ਕਰਵਾਉਣ ਦੇ ਇਲਜ਼ਾਮ ਹੇਠ  ਗ੍ਰਿਫਤਾਰ ਕੀਤਾ ਗਿਆ ਸੀ।