Punjab

ਕਾਂਗਰਸੀ ਆਗੂਆਂ ਨੇ ਸਿੱਧੂ ਮਾਮਲੇ ‘ਚ ਆਪ ਦੀ ਜਿੰਮੇਂਵਾਰੀ ‘ਤੇ ਚੁੱਕੇ ਸਵਾਲ

‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ ਤੇ ਸਵਾਲ ਉਠਾਇਆ ਹੈ ਕਿ ਉਹ ਇਸ ਕਤਲ ਦੀ ਜਿੰਮੇਵਾਰੀ ਤੋਂ ਕਿਵੇਂ ਬਚ ਸਕਦੇ ਹਨ ? ਸਿੱਧੂ ਦੇ ਕਤਲ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਨੇ ਸੁਰੱਖਿਆ ਵਾਪਸ ਲੈਣ ਤੋਂ ਬਾਅਦ 29 ਤਾਰੀਖ ਤੱਕ ਸਿੱਧੂ ਦੇ ਕਤਲ ਦਾ ਕੰਮ ਨੇਪਰੇ ਚਾੜਨ ਲਈ ਆਪਣੇ ਸਹਿਯੋਗੀ ਪ੍ਰਿਆਵਰਤ ਨੂੰ ਬੁਲਾਇਆ ਸੀ।ਜੇਕਰ ਗੋਲੀ ਚਲਾਉਣ ਵਾਲੇ ਦੋਸ਼ੀ ਹਨ ਤਾਂ ਗ੍ਰਹਿ ਮੰਤਰੀ ਵੀ ਹਨ। ਕੀ ਉਹ ਆਪਣੀ ਗਲਤੀ ਮੰਨਣਗੇ?ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਟਵੀਟ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।

ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ ‘ਤੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਪੁੱਛਗਿੱਛ ਦੌਰਾਨ ਕਾਤਲਾਂ ਨੇ ਇਹ ਮੰਨਿਆ ਹੈ ਕਿ ਉਹਨਾਂ ਨੂੰ ਸਿੱਧੂ ਦੀ ਸੁਰੱਖਿਆ ਵਾਪਸ ਲਏ ਜਾਣ ਤੇ ਉਸ ਨੂੰ ਮਾਰਨ ਦਾ ਮੌਕਾ ਮਿਲ ਗਿਆ ਸੀ।ਇਸ ਟਵੀਟ ਵਿੱਚ ਉਹਨਾਂ ਨੇ ਇੱਕ ਅਖਬਾਰ ਦੀ ਕਟਿੰਗ ਵੀ ਸਾਂਝੀ ਕੀਤੀ ਹੈ ,ਜਿਸ ਵਿੱਚ ਸਿੱਧੂ ਮੂਸੇ ਵਾਲਾ ਦੇ ਪਿਤਾ ਜੀ ਵਾਲੀ ਖਬਰ ਲਗਾਈ ਗਈ ਹੈ।