Punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ,ਜਿਸ ਦਾ ਐਲਾਨ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਦੀ ਮੌਜੂਦਗੀ ਵਿੱਚ ਕੀਤਾ ਹੈ। ਐਲਾਨੇ ਗਏ ਨਤੀਜੇ ਦੇ ਅਨੁਸਾਰ ਇਸ ਵਾਰ ਕੁੱਲ 97.94 ਫੀਸਦੀ ਬੱਚੇ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਰਹੀ ਹੈ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪਹਿਲੇ ਤਿੰਨ ਥਾਵਾਂ ਤੇ ਕੁੜੀਆਂ ਨੇ ਕਬਜਾ ਕੀਤਾ ਹੈ।

ਬੋਰਡ ਵੱਲੋਂ ਐਲਾਨੇ ਗਏ ਨਤੀਜੇ ਦੇ ਮੁਤਾਬਿਕ ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਤੀਆਵਾਲਾ ਜ਼ਿਲ੍ਹਾ ਫਿਰੋਜ਼ਪੁਰ 650 ਵਿਚੋਂ 644 ਅੰਕ ਲੈ ਕੇ ਪਹਿਲੇ ਸਥਾਨ ਉਤੇ ਰਹੀ ਹੈ ਜਦੋਂ ਕਿ ਗੁਰੂ ਤੇਗ ਬਹਾਦਰ ਸਿੰਘ ਸਕੂਲ,ਕਾਂਝਲਾ, ਜ਼ਿਲ੍ਹਾ ਸੰਗਰੂਰ ਦਿਲਪ੍ਰੀਤ ਕੌਰ ਨੇ 650 ਵਿਚੋਂ 644 ਅੰਕ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ ਤੇ ਭੁਟਾਲ ਕਲਾਂ ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ 642 ਅੰਕ ਲੈ ਕੇ ਤੀਜੇ ਸਥਾਨ ਉਤੇ ਰਹੀ।

ਸਾਰੇ ਵਿਦਿਆਰਥੀ ਵੈਬਸਾਈਟ ਅਤੇ ਐਸਐਮਐਸ ਦੇ ਜ਼ਰੀਏ ਨਤੀਜੇ ਜਾਣ ਸਕਦੇ ਨੇ।ਪੰਜਾਬ ਸਕੂਲ ਸਿੱਖਿਆ ਬੋਰਡ PSEB ਵੱਲੋਂ ਐਲਾਨੇ ਜਾਣ ਵਾਲੇ ਨਤੀਜੀਆਂ ਨੂੰ ਵਿਦਿਆਰਥੀ ਬੋਰਡ ਦੀ ਵੈੱਬ ਸਾਈਟ @pseb.ac.in ਅਤੇ Indiaresults.in ‘ਤੇ ਜਾ ਕੇ ਵੇਖ ਸਕਦੇ ਨੇ ।
ਪੰਜਾਬ ਦੀਆਂ 10ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਆਫਲਾਈਨ 24 ਅਪ੍ਰੈਲ ਤੋਂ 19 ਮਈ ਵਿਚਾਲੇ ਹੋਈਆਂ ਸੀ।