International

ਅਮਰੀਕਾ ਦੇ ਸ਼ਿਕਾਗੋ ‘ਚ ਹੋਈ ਗੋ ਲੀ ਬਾ ਰੀ, 6 ਦੀ ਮੌ ਤ, 57 ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਸੁਤੰਤਰਤਾ ਦਿਵਸ ‘ਤੇ ਸ਼ਿਕਾਗੋ ‘ਚ ਆਜ਼ਾਦੀ ਦਿਵਸ ਪਰੇਡ ਦੌਰਾਨ ਗੋ ਲੀ ਬਾ ਰੀ ਹੋਣ ਦੀ ਘ ਟਨਾ ਸਾਹਮਣੇ ਆਈ ਹੈ। ਇਹ ਘਟ ਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿੱਚ ਵਾਪਰੀ ਹੈ।  ਪੁ ਲਿਸ ਮੁਤਾਬਿਕ ਹ ਮਲੇ ‘ਚ 6 ਲੋਕਾਂ ਦੀ ਮੌ ਤ ਹੋ ਗਈ ਹੈ, ਜਦਕਿ 57 ਲੋਕ ਜ਼ਖ ਮੀ ਹੋਏ ਹਨ। ਜ਼ ਖਮੀ ਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋ ਲੀ ਬਾ ਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ। ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ। ਪੁਲਿ ਸ ਨੇ ਸਥਾਨਕ ਲੋਕਾਂ ਨੂੰ ਮੌਕੇ ਤੋਂ ਦੂਰ ਰਹਿਣ ਲਈ ਕਿਹਾ ਹੈ। ਪੁਲਿ ਸ ਮੁਤਾਬਿਕ ਹ ਮਲਾ ਵਰ ਨੇ ਇੱਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋ ਲੀਆਂ ਚਲਾਈਆਂ। ਇਲਾਕੇ ਦੀ ਘੇਰਾਬੰਦੀ ਕਰਕੇ ਹ ਮ ਲਾਵਰ ਦੀ ਭਾਲ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀ ਇਸ ਘ ਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ, ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ।

ਪੁਲਿਸ ਨੇ ਗੋ ਲੀਬਾਰੀ ਵਿਚ ਸ਼ਾਮਲ 22 ਸਾਲਾ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿ ਸ ਨੇ ਦੱਸਿਆ ਕਿ ਹਮ ਲਾਵਰ ਨੇ ਸ਼ਿਕਾਗੋ ਦੇ ਡਾਊਨਟਾਊਨ ਵਿੱਚ ਹਾਈਲੈਂਡ ਪਾਰਕ ਨੇੜੇ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਇਮਾਰਤ ਦੀ ਛੱਤ ਤੋਂ ਗੋ ਲੀ ਬਾ ਰੀ ਕੀਤੀ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ । ਇਸਦਾ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੋ ਲੀ ਬਾ ਰੀ ਦੇ ਬਾਅਦ ਲੋਕ ਘਰਬਾਏ ਹੋਏ ਇੱਧਰ ਓਧਰ ਭਜ ਰਹੇ ਹਨ।