‘ਦ ਖ਼ਾਲਸ ਬਿਊਰੋ : ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਦੇ ਇੱਕ ਸ਼ਾਪਿੰਗ ਮਾਲ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ‘ਚ 3 ਲੋਕਾਂ ਦੀ ਮੌ ਤ ਹੋ ਗਈ ਤੇ ਕਈ ਲੋਕ ਜ਼ਖ ਮੀ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰ ਭੀਰ ਦੱਸੀ ਜਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਮਾਮਲੇ ‘ਚ 22 ਸਾਲਾ ਡੈਨਿਸ਼ ਨੌਜਵਾਨ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਪੁ ਲਿਸ ਨੇ ਗੋ ਲੀ ਚੱਲਣ ਦੀ ਘਟ ਨਾ ਦੀ ਹੀ ਪੁਸ਼ਟੀ ਕੀਤੀ ਹੈ।
ਕੋਪੇਨਹੇਗਨ ਪੁਲਿਸ ਆਪ੍ਰੇਸ਼ਨ ਯੂਨਿਟ ਦੇ ਮੁਖੀ ਸੋਰੇਨ ਥਾਮਸਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਅੱਤ ਵਾਦੀ ਮਕਸਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ- ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟ ਨਾ ਵਿਚ ਕੁਝ ਹੋਰ ਲੋਕ ਸ਼ਾਮਲ ਹਨ ਜਾਂ ਨਹੀਂ। ਅਸੀਂ ਜਾਂਚ ਕਰ ਰਹੇ ਹਾਂ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟ ਨਾ ਫੀਲਡਜ਼ ਸ਼ਾਪਿੰਗ ਮਾਲ ਵਿਖੇ ਉਸ ਸਮੇਂ ਵਾਪਰੀ ਜਦੋਂ ਐਤਵਾਰ ਦੀ ਛੁੱਟੀ ਹੋਣ ਕਾਰਨ ਕਈ ਲੋਕ ਇੱਥੇ ਮੌਜੂਦ ਸਨ। ਇਸ ਦੌਰਾਨ ਅਚਾਨਕ ਗੋ ਲੀ ਬਾ ਰੀ ਹੋਈ ਅਤੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਭਗਦੜ ਮਚ ਗਈ ਅਤੇ ਲੋਕ ਬਾਹਰ ਵੱਲ ਭੱਜੇ ਗਏ।
ਥਾਮਸਨ ਨੇ ਗ੍ਰਿਫ ਤਾਰ ਕੀਤੇ ਗਏ ਸ਼ੱਕੀ ਨੂੰ “ਏਥਨਿਕ ਡੇਨ” ਕਿਹਾ, ਪਰ ਇਹ ਵੀ ਕਿਹਾ ਕਿ ਇਸਦੇ ਇਰਦੇ ਬਾਰੇ ਕਹਿਣ ਫਿਲਹਾਲ ਜਲਦੀਬਾਜੀ ਹੋਵੇਗੀ। ਪੁਲਿਸ ਮੁਖੀ ਨੇ ਕਿਹਾ, “ਅਸੀਂ ਇਸ ਦੀ ਇੱਕ ਅਜਿਹੀ ਕਾਰਵਾਈ ਵਜੋਂ ਜਾਂਚ ਕਰ ਰਹੇ ਹਾਂ ਜਿੱਥੇ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਹ ਇੱਕ ਅੱਤਵਾਦੀ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਕਤ ਵਿਅਕਤੀ ਨੇ ਹੋਰ ਲੋਕਾਂ ਨਾਲ ਮਿਲ ਕੇ ਇਹ ਕੰਮ ਕੀਤਾ ਹੋਵੇ। ਸ਼ਾਪਿੰਗ ਮਾਲਾਂ ਸਮੇਤ ਕੋਪਨਹੇਗਨ ਵਿੱਚ ਪੁਲਿਸ ਤਾਇਨਾਤੀ ਵਧਾ ਰਹੀ ਹੈ।
ਇਸ ਤੋਂ ਪਹਿਲਾਂ, ਕੋਪੇਨਹੇਗਨ ਪੁਲਿਸ ਨੇ ਟਵਿੱਟਰ ‘ਤੇ ਲਿਖਿਆ, “ਸ਼ਹਿਰ ਦੇ ਕੇਂਦਰ ਅਤੇ ਹਵਾਈ ਅੱਡੇ ਦੇ ਵਿਚਕਾਰ ਅਮੇਜਰ ਜ਼ਿਲ੍ਹੇ ਦੇ ਵੱਡੇ ਫੀਲਡ ਮਾਲ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।” “ਅਸੀਂ ਮੌਕੇ ‘ਤੇ ਹਾਂ, ਗੋਲੀਆਂ ਚਲਾਈਆਂ ਗਈਆਂ ਅਤੇ ਕਈ ਲੋਕ ਜ਼ਖਮੀ ਹੋ ਗਏ। “
ਘ ਟਨਾ ਤੋਂ ਬਾਅਦ ਪੁਲਿਸ ਨੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਕੋਪਨਹੇਗਨ ਦੇ ਵੱਡੇ ਹਸਪਤਾਲ ਰਿਗਸ਼ੋਸਪਿਟਲੈਟ ‘ਚ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਹਸਪਤਾਲ ਵਿੱਚ ਤਿੰਨ ਤੋਂ ਵੱਧ ਮਰੀਜ਼ ਇਲਾਜ ਕਰਵਾ ਰਹੇ ਹਨ। ਪਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਥੋੜ੍ਹੇ ਸਮੇਂ ਵਿੱਚ ਇਹ ਅੰਕੜਾ ਵੱਧ ਸਕਦਾ ਹੈ, ਜਿਸ ਕਾਰਨ ਹਸਪਤਾਲ ਵਿੱਚ ਨਰਸਾਂ ਤੇ ਸਰਜਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ।