‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ ਤ ਲ ਮਾਮਲੇ ਦੇ ਤਾਰ ਹੁਣ ਉੱਤਰ ਪ੍ਰਦੇਸ਼ ਦੇ ਹਥਿ ਆਰ ਸਪਲਾਈ ਕਰਨ ਵਾਲੇ ਕੁਰਬਾਨ-ਇਰਫਾਨ ਗੈਂ ਗ ਨਾਲ ਜੁੜ ਗਏ ਹਨ।ਕੁਝ ਨਿੱਜੀ ਚੈਨਲਾਂ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾ ਰਨ ਦੌਰਾਨ ਵਰਤੀ ਗਈ ਏਕੇ-47 ਇਨ੍ਹਾਂ ਤੋਂ ਖਰੀਦੀ ਗਈ ਸੀ। ਇਸ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ ਐੱਨਆਈਏ ਮੂਸੇਵਾਲਾ ਕ ਤ ਲ ਕਾਂ ਡ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਐੱਨਆਈਏ ਨੇ ਉੱਤਰ ਪ੍ਰਦੇਸ਼ ਤੋਂ ਨਦੀਮ ਨਾਂ ਦੇ ਵਿਅਕਤੀ ਨੂੰ ਗ੍ਰਿਫ ਤਾਰ ਕੀਤਾ ਹੈ।
ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਨੇ ਪੰਜਾਬ ਪੁਲਿ ਸ ਅੱਗੇ ਇਹ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੀ ਹੱ ਤਿਆ ਲਈ ਹਥਿ ਆਰ ਕੁਰਬਾਨ-ਇਰਫਾਨ ਗੈਂ ਗ ਤੋਂ ਖਰੀਦੇ ਸਨ। ਜਿਹਨਾਂ ਨਾਲ ਉਨ੍ਹਾਂ ਦੇ ਗੈਂ ਗ ਦਾ ਪਹਿਲਾਂ ਤੋਂ ਰਾਬਤਾ ਕਾਇਮ ਹੈ ਤੇ ਲਾਰੈਂਸ ਦੇ ਗੈਂ ਗ ਨੇ ਇਨ੍ਹਾਂ ਤੋਂ ਪਹਿਲਾਂ ਵੀ ਹਥਿ ਆਰ ਲਏ ਹਨ।
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੀ ਹੱ ਤਿਆ ਲਈ ਹਥਿ ਆਰ ਤੇ ਖਾਸ ਕਰਕੇ ਏਕੇ-47 ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਖਰੀਦੀ ਗਈ ਹੈ ਤੇ ਇਸ ਏਕੇ-47 ਦੀ ਕੀਮਤ 8 ਲੱਖ ਰੁਪਏ ਦਿੱਤੀ ਗਈ ਸੀ ਤੇ ਇਸ ਨੂੰ ਖਾਸ ਤੌਰ ‘ਤੇ ਮੂਸੇਵਾਲਾ ਦੀ ਹੱਤਿ ਆ ਲਈ ਮੰਗਵਾਇਆ ਗਿਆ ਸੀ।
ਉੱਤਰ ਪ੍ਰਦੇਸ਼ ਦੇ ਨਾਮੀ ਹਥਿ ਆਰ ਸਪਲਾਇਰ ਕੁਰ ਬਾਨ ਅੰਸਾਰੀ ਨੂੰ ਦਿੱਲੀ ਪੁਲਿਸ ਨੇ 2016 ਵਿਚ 1 ਕਰੋੜ ਦੇ ਹਥਿ ਆਰਾਂ ਸਣੇ ਕਾਬੂ ਕੀਤਾ ਸੀ। ਉਦੋਂ ਇਹ ਖੁਲਾਸਾ ਹੋਇਆ ਕਿ ਉਸ ਨੇ ਇਹ ਹਥਿ ਆਰ ਪਾਕਿਸਤਾਨ ਤੋਂ ਮੰਗਵਾਏ ਸਨ। ਹਾਲਾਂਕਿ ਕੁਰਬਾਨ ਦੀ ਹੁਣ ਕੋਰੋਨਾ ਨਾਲ ਮੌ ਤ ਹੋ ਚੁੱਕੀ ਹੈ ।
ਨਿੱਜੀ ਚੈਨਲਾਂ ਤੇ ਇਹ ਖਬਰ ਵੀ ਚੱਲ ਰਹੀ ਹੈ ਕਿ ਪੁਲਿਸ ਦੀ ਪੁੱਛਗਿੱਛ ‘ਚ ਪ੍ਰਿਅਵਰਤ ਫੌਜੀ ਨੇ ਵੱਡਾ ਖੁਲਾਸਾ ਕੀਤਾ ਹੈ।ਉਹਨੇ ਦਸਿਆ ਹੈ ਕਿ ਵਾਰਦਾਤ ਤੋਂ ਬਾਅਦ ਜਗਰੂਪ ਰੂਪਾ, ਅੰਕਿਤ ਸਿਰਸਾ, ਦੀਪਕ ਤੇ ਮੰਨੂ ਖੋਸਾ ਪੰਜਾਬ ‘ਚ ਹੀ ਠਹਿਰੇ ਸੀ ਜਦੋਂ ਕਿ ਫੌਜੀ, ਕਸ਼ਿਸ਼ ਤੇ ਕੁਲਦੀਪ ਪੰਜਾਬ ਤੋਂ ਬਾਹਰ ਗੁਜਰਾਤ ਵੱਲ ਨੂੰ ਭੱਜ ਗਏ ਸੀ। ਕ ਤ ਲ ਕਾਂ ਡ ਤੋਂ ਬਾਅਦ ਮੁਲਜ਼ਮਾਂ ਨੇ 40 ਤੋਂ ਵੀ ਵੱਧ ਟਿਕਾਣੇ ਬਦਲੇ ਸਨ। ਇਥੋਂ ਤੱਕ ਕਿ ਇਹ ਸਾਰੇ ਜਾਅਲੀ ਆਧਾਰ ਕਾਰਡ ਦੇ ਜ਼ਰੀਏ ਇੱਕ ਹੋਟਲ ‘ਚ ਵੀ ਠਹਿਰੇ ਸਨੇ । ਇਸ ਤੋਂ ਬਾਅਦ ਉਹ ਗੁਜਰਾਤ ਵਿੱਚ ਮੁੰਦਰਾ ਨਾਂ ਦੀ ਜਗਾ ‘ਤੇ ਠਹਿਰੇ ਸਨ।ਇਥੇ ਇਹ ਸਾਰੇ ਇੱਕ ਹਫਤੇ ਤੋਂ ਰਹਿ ਰਹੇ ਸਨ।ਪੁ ਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਉਹ ਸਾਰੇ ਭੇਸ ਬਦਲਕੇ ਇੱਧਰ ਉੱਧਰ ਘੁੰਮਦੇ ਰਹੇ। ਇਥੋਂ ਹੀ ਉਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ ਤਾਰ ਕੀਤਾ ਸੀ।