‘ਦ ਖ਼ਾਲਸ ਬਿਉਰੋ:- ਬਰਗਾੜੀ ਬੇਅਦਬੀ ਮਾਮਲੇ ਵਿੱਚ SIT ਦੀ ਟੀਮ ਨੇ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। DIG ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ SIT ਟੀਮ ਬਣਾਈ ਗਈ ਸੀ। ਜਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਸਾਲ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਹੋਈ ਸੀ। ਸਰੂਪਾਂ ਦੇ ਚੋਰੀ ਹੋਣ ਦੇ ਮਾਮਲੇ ਵਿੱਚ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਾਪਰਿਆ। ਦੱਸ ਦੱਈਏ ਕਿ ਇਹ ਸਾਰੇ ਮਾਮਲੇ ਸਾਲ 2015 ਦੇ ਹੀ ਹਨ। ਜਾਣਕਾਰੀ ਮੁਤਾਬਿਕ ਇਹ ਸਾਰੀਆਂ ਗ੍ਰਿਫਤਾਰੀਆਂ DIG ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਹਨ। ਪੁਲਿਸ ਹਿਰਾਸਤ ਵਿੱਚ ਲਏ ਗਏ ਇਹ ਸਾਰੇ ਮੁਲਜ਼ਮ ਜਿਲ੍ਹਾ ਫਰੀਦਕੋਟ ਇਲ਼ਾਕੇ ਨਾਲ ਸਬੰਧਿਤ ਹਨ।
ਹਿਰਾਸਤ ’ਚ ਲਏ ਮੁਲਜ਼ਮਾਂ ’ਚ ਕੋਟਕਪੂਰਾ ਵਾਸੀ ਸੁਖਜਿੰਦਰ ਸਿੰਘ ਉਰਫ਼ ਸਨੀ, ਪਿੰਡ ਡੱਗੋ ਰੋਮਾਣਾ ਦਾ ਸ਼ਕਤੀ ਸਿੰਘ, ਫ਼ਰੀਦਕੋਟ ਦਾ ਰਣਦੀਪ ਸਿੰਘ ਉਰਫ਼ ਨੀਲਾ, ਕੋਟਕਪੂਰਾ ਦਾ ਰਣਜੀਤ ਸਿੰਘ ਉਰਫ਼ ਭੋਲਾ, ਪਿੰਡ ਸਿੱਖਾਂਵਾਲਾ ਦਾ ਬਲਜੀਤ ਸਿੰਘ, ਕੋਟਕਪੂਰਾ ਦਾ ਨਿਸ਼ਾਨ ਸਿੰਘ ਅਤੇ ਫ਼ਰੀਦਕੋਟ ਦਾ ਨਰਿੰਦਰ ਸ਼ਰਮਾ ਦਾ ਨਾਂ ਸ਼ਾਮਿਲ ਹੈ। ਇਨ੍ਹਾਂ ਦੀ ਧਾਰਾ 295ਏ/380/201/120 ਬੀ ਤਹਿਤ ਬਾਜਾਖਾਨਾ ਥਾਣੇ ’ਚ 2 ਜੂਨ 2015 ਨੂੰ ਦਰਜ ਮੁਕੱਦਮਾ ਨੰਬਰ 63 ਤਹਿਤ ਗ੍ਰਿਫ਼ਤਾਰੀ ਹੋਈ ਹੈ।
SIT ਦੇ ਮੁਖੀ DIGਰਣਬੀਰ ਸਿੰਘ ਖਟੜਾ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਮੁਕੰਮਲ ਜਾਂਚ ਰਿਪੋਰਟ ਡੀਜੀਪੀ ਪੰਜਾਬ ਰਾਹੀਂ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਅਤੇ ਸੀਬੀਆਈ ਨੂੰ ਸੌਂਪੀ ਜਾ ਚੁੱਕੀ ਹੈ।
ਹਾਲਾਕਿ ਸਾਰੇ ਮਾਮਲਿਆਂ ਤੋਂ ਪਹਿਲਾਂ ਬਾਅਦ ਡੇਰਾ ਪ੍ਰੇਮੀ ਮਹਿੰਦਰ ਸਿੰਘ ਬਿਟੂ ਦਾ ਜੇਲ੍ਹ ਵਿੱਚ ਕਤਲ ਹੋ ਗਿਆ ਸੀ। ਜਿਸ ਤੋਂ ਬਾਅਦ ਇਹਨਾਂ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ CBI ਵੱਲੋਂ ਵੀ ਕੀਤੀ ਗਈ ਸੀ। ਪਰ CBI ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਕੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਕਰ ਲਈ ਹੈ।