‘ਦ ਖ਼ਾਲਸ ਬਿਊਰੋ : ਨਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ, 1 ਜੁਲਾਈ ਤੋਂ ਦੇਸ਼ ਵਿੱਚ ਅਜਿਹੇ ਕਈ ਬਦਲਾਅ ਤੁਹਾਨੂੰ ਨਜ਼ਰ ਆਉਣਗੇ ਜੋ ਸਿੱਧੇ ਤੁਹਾਡੀ ਜੇਬ ‘ਤੇ ਅਸਰ ਪਾਉਣਗੇ । ਇਸ ਵਿੱਚ ਆਧਾਰ -ਪੈਨ ਕਾਰਡ, ਕ੍ਰਿਪਟੋ ਕਰੰਸੀ ਅਤੇ ਮੋਟਰ ਸਾਈਕਲ ਦੀ ਖਰੀਦ ਸ਼ਾਮਲ ਵੀ ਸ਼ਾਮਲ ਹੈ, ਇਸ ਤੋਂ ਇਲਾਵਾ ਗਿਫ਼ਤ ਅਤੇ ਟੋਲ ਟੈਕਸ ‘ਤੇ ਵੀ ਹੁਣ ਤੁਹਾਨੂੰ ਵਾਧੂ ਜੇਬ ਢਿੱਲੀ ਕਰਨੀ ਹੋਵੇਗੀ ।
1. ਮੋਟਰ ਸਾਈਕਲ ਮਹਿੰਗੀ – 1 ਜੁਲਾਈ ਤੋਂ ਹੀਰੋ ਮੋਟਰਕਾਪ ਨੇ ਆਪਣੇ ਸਾਰੇ ਮਾਡਲ 3 ਹਜ਼ਾਰ ਵਧਾਉਣ ਦਾ ਫੈਸਲਾ ਲਿਆ ਹੈ। ਹੀਰੋਕਾਪ ਨੇ ਮਹਿੰਗਾਈ ਅਤੇ ਕੱਚੇ ਮਾਲ ਦੀ ਵਧੀ ਕੀਮਤਾਂ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਹੈ।
2. ਆਧਾਰ- ਪੈਨ ਲਿੰਕ ਨਾ ਕਰਨ ਤੇ ਜੁਰਮਾਨਾ – ਜੇਕਰ ਤੁਸੀਂ ਆਧਾਰ ਅਤੇ ਪੈਨ ਕਾਰਡ ਹੁਣ ਵੀ ਲਿੰਕ ਨਹੀਂ ਕੀਤਾ ਤਾਂ ਕਰ ਲਓ ਨਹੀਂ ਤਾਂ ਤੁਹਾਨੂੰ ਹੁਣ 1 ਹਜ਼ਾਰ ਜੁਰਮਾਨਾ ਦੇਣਾ ਹੋਵੇਗਾ। 30 ਜੂਨ ਤੱਕ ਇਹ ਜੁਰਮਾਨਾ 500 ਰੁਪਏ ਸੀ ਹੁਣ ਤੁਹਾਨੂੰ 500 ਵਧ ਦੇਣੇ ਹੋਣਗੇ ।
3. ਗਿਫਟ ‘ਤੇ ਦੇਣਾ ਹੋਵੇਗਾ ਵੱਧ TDS
ਵਪਾਰ ਦੌਰਾਨ ਮਿਲਣ ਵਾਲੇ ਗਿਫ਼ਟ ‘ਤੇ ਹੁਣ 10 ਫੀਸਦੀ ਦੇ ਹਿਸਾਬ ਨਾਲ TDS ਦੇਣਾ ਹੋਵੇਗਾ। ਇਹ ਟੈਕਸ ਡਾਕਟਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸ ‘ਤੇ ਲੱਗੇਗਾ। ਸੋਸ਼ਲ ਮੀਡੀਆ ‘ਤੇ ਟੈਕਸ ਤਾਂ ਹੀ ਲੱਗੇਗਾ ਜਦੋਂ ਉਹ ਕਿਸੇ ਕੰਪਨੀ ਦੀ ਮਾਰਕਟਿੰਗ ਦਾ ਸਮਾਨ ਆਪਣੇ ਕੋਲ ਰੱਖ ਦੇ ਹਨ।
4. ਵੱਧ ਟੋਲ ਦੇਣਾ ਹੋਵੇਗਾ – ਪੰਜਾਬ ਦੇ ਟੋਲ ਤੋਂ ਬਾਅਦ ਹੁਣ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਵੀ ਟੋਲ ਵਧਾ ਦਿੱਤਾ ਗਿਆ ਹੈ। ਟੋਲ ਤੋਂ ਗੁਜਰਨ ਵਾਲਿਆਂ ਨੂੰ ਹੁਣ 5 ਰੁਪਏ ਤੋਂ 80 ਰੁਪਏ ਤੱਕ ਵਧ ਦੇਣੇ ਹੋਣਗੇ ।
5. ਕ੍ਰਿਪਟੋ ਕਰੰਸੀ ਦੇ ਲੈਣ-ਦੇਣ ‘ਤੇ TDS – ਜੇਕਰ ਤੁਸੀਂ ਕ੍ਰਿਪਟੋ ਕਰੰਸੀ ਵਿੱਚ 10 ਹਜ਼ਾਰ ਤੋਂ ਵੱਧ ਦਾ ਲੈਣ ਦੇਣ ਕਰ ਰਹੇ ਹੋ ਤਾਂ ਤੁਹਾਨੂੰ 1 ਫੀਸਦੀ ਚਾਰਜ ਦੇਣਾ ਹੋਵੇਗਾ। INCOME TAX ਵਿਭਾਗ ਨੇ VAD ਅਧੀਨ ਨੋਟੀਫਿਕੇਸ਼ਨ ਕੱਢਿਆ ਹੈ ਜਿਸ ਮੁਤਾਬਿਕ ਹੁਣ ਟੈਕਸ ਦੇਣਾ ਹੋਵੇਗਾ ।