Punjab

ਪੰਜਾਬ ‘ਚ ਸੱਤ ਜਣਿਆਂ ਨੂੰ ਮਾ ਰਨ ਦੀ ਪਲੈਨਿੰਗ ਸੀ – ਪੰਜਾਬ ਪੁ ਲਿਸ

ਦ ਖ਼ਾਲਸ ਬਿਊਰੋ : ਐਂਟੀ ਗੈਂ ਗਸਟਰ ਟਾਸਕ ਫੋਰਸ ਨੇ 11 ਗੈਂ ਗਸ ਟਰਾਂ ਨੂੰ ਗ੍ਰਿਫ ਤਾਰ ਕਰਨ ਦਾ ਦਾਅਵਾ ਕੀਤਾ ਹੈ। ਏਜੀਟੀਐੱਫ਼ ਚੀਫ਼ ਪ੍ਰਮੋਦ ਬਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨੇ ਸੱਤ ਕ ਤਲ ਕਰਨ ਦੀ ਪਲੈਨਿੰਗ ਕੀਤੀ ਹੋਈ ਸੀ ਅਤੇ ਜੇ ਲ੍ਹਾਂ ਵਿੱਚ ਬੰਦ ਗੈਂ ਗਸਟਰਾਂ ਨੂੰ ਛੁਡਵਾਉਣ ਦੀ ਪਲੈਨਿੰਗ ਸੀ। ਪ੍ਰਮੋਦ ਬਾਨ ਨੇ ਕਿਹਾ ਕਿ ਜੇ ਇਹ ਇਨ੍ਹਾਂ ਕ ਤਲਾਂ ਨੂੰ ਅੰਜ਼ਾਮ ਦੇ ਦਿੰਦੇ ਤਾਂ ਕਾਨੂੰਨ ਵਿਵਸਥਾ ਵਾਸਤੇ ਮਾ ੜੀ ਗੱਲ ਹੋ ਜਾਣੀ ਸੀ। ਉਨ੍ਹਾਂ ਨੇ ਪੰਜਾਬ ਪੁ ਲਿਸ ਨੂੰ ਚੰਗਾ ਕੰਮ ਕਰਨ ਦੇ ਲਈ ਵਧਾਈ ਵੀ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਗੈਂ ਗ ਨੂੰ ਦੇਸ਼ ਤੋਂ ਬਾਹਰ ਬੈਠਾ ਹੋਇਆ ਵਿਕਰਮ ਬਰਾੜ ਚਲਾ ਰਿਹਾ ਸੀ। ਵਿਕਰਮ ਬਰਾੜ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।

ਗ੍ਰਿਫ ਤਾਰ ਕੀਤੇ ਬੰਦਿਆਂ ਵਿੱਚ ਮੁਹੰਮਦ ਇਯਾਸੀ ਅਖਤਰ ਨਾਂ ਦਾ ਬੰਦਾ ਸ਼ਾਮਿਲ ਹੈ, ਜੋ ਨਕੋਦਰ ਦਾ ਰਹਿਣ ਵਾਲਾ ਹੈ। ਇਸਦੇ ਖਿਲਾ ਫ਼ 16 ਐੱਫਆਈਆਰ ਦਰਜ ਹਨ। ਹੋਰ ਗ੍ਰਿਫ ਤਾਰ ਕੀਤੇ ਬੰਦਿਆਂ ਵਿੱਚ ਅੰਕੁਸ਼ ਸਬਰਵਾਲ, ਸਾਗਰ ਸਿੰਘ, ਅਮਰ ਮਲਿਕ, ਨਵੀ, ਸੁਮੀਤ ਜਸਵਾਲ, ਅਮਨਦੀਪ ਸ਼ੂਟਰ, ਸ਼ਿਵ ਕੁਮਾਰ ਸ਼ਿਵਾ, ਵਿਸ਼ਾਲ, ਅਰੁਣ ਕੁਮਾਰ ਅਤੇ ਅਨੂਪ ਪਹਿਲਵਾਨ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੇ ਕਤ ਲ ਤੋਂ ਇਲਾਵਾ ਇਨ੍ਹਾਂ ਦਾ ਪਲੈਨ ਗੈਂ ਗਸਟਰ ਮਨੀ ਰਾਏ ਜੋ ਹੁਸ਼ਿਆਰਪੁਰ ਜੇ ਲ੍ਹ ਵਿੱਚ ਬੰਦ ਹੈ, ਨੂੰ ਛੁਡਾਉਣ ਦਾ ਪਲੈਨ ਬਣਾਇਆ ਸੀ। ਮਨੀ ਰਾਏ ਦੀ ਊਨਾ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਪੇਸ਼ੀ ਆਉਣੀ ਸੀ, ਜਿਸ ਕਰਕੇ ਇਨ੍ਹਾਂ ਨੇ ਰੇਕੀ ਵੀ ਕਰ ਲਈ ਸੀ। ਪ੍ਰਮੋਦ ਬਾਨ ਨੇ ਕਿਹਾ ਕਿ ਇਨ੍ਹਾਂ ਦੇ ਨਿ ਸ਼ਾਨੇ ਉੱਤੇ ਕਈ ਵੱਡੇ ਲੋਕ ਸਨ।

ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤ ਲ ਕਾਂ ਡ ਵਿੱਚ ਸ਼ਾਮਿਲ ਇੱਕ ਹੋਰ ਮੁਲ ਜ਼ਮ ਦੀ ਪਛਾਣ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸਤਬੀਰ ਸਿੰਘ ਨਾਂ ਦੇ ਮੁਲ ਜ਼ਮ ਉੱਤੇ ਸ਼ੂ ਟਰਾਂ ਨੂੰ ਫਾਰਚੂਨਰ ਗੱਡੀ ਉੱਤੇ ਹਥਿ ਆਰ ਸਪਲਾਈ ਕਰਨ ਦੇ ਦੋ ਸ਼ ਲੱਗੇ ਹਨ। ਸਤਬੀਰ ਸਿੰਘ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਪੁਲਿਸ ਉਸਨੂੰ ਸ਼ੱਕੀ ਦੇ ਤੌਰ ਉੱਤੇ ਮੰਨ ਕੇ ਜਾਂਚ ਕਰ ਰਹੀ ਸੀ।

ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਸਿੰਘ ਨੂੰ ਵੀ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਸ਼ਗਨਪ੍ਰੀਤ ਦੇ ਵਕੀਲ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।

ਦਰਅਸਲ, ਵਿੱਕੀ ਮਿੱਡੂਖੇੜਾ ਕਤ ਲ ਮਾਮ ਲੇ ‘ਚ ਸ਼ਗਨਪ੍ਰੀਤ ਨੇ ਵਕੀਲ ਰਾਹੀਂ ਅਗਾਊਂ ਜ਼ਮਾਨਤ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਲਾਈ ਸੀ। ਅਦਾਲਤ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਵਕੀਲ ਨੂੰ ਸ਼ਗਨਪ੍ਰੀਤ ਦੇ ਕਿੱਥੇ ਹੋਣ ਬਾਰੇ ਪੁੱਛਿਆ, ਜਿਸ ਦੇ ਜਵਾਬ ਵਿੱਚ ਵਕੀਲ ਨੇ ਕਿਹਾ ਕਿ ਉਹ ਆਸਟ੍ਰੇਲੀਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਉਹ ਭਾਰਤ ਤੋਂ ਬਾਹਰ ਹੈ ਤਾਂ ਉਸ ਨੂੰ ਕੋਈ ਖਤ ਰਾ ਨਹੀਂ ਹੈ, ਪਰ ਵਕੀਲ ਵਿਨੋਦ ਘਈ ਨੇ ਕਿਹਾ ਕਿ ਸ਼ਗਨਪ੍ਰੀਤ ਭਾਰਤ ਆਉਣਾ ਚਾਹੁੰਦਾ ਹੈ ਅਤੇ ਟਿਕਟ ਵੀ ਬੁੱਕ ਕੀਤੀ ਹੋਈ ਹੈ। ਵਕੀਲ ਨੇ ਕਿਹਾ ਕਿ ਇਹ ਉਸਦੀ ਸੁਰੱਖਿਆ ਦੀ ਗੱਲ ਹੈ। ਉਹ ਇਥੇ ਆ ਕੇ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਜਿਸ ‘ਤੇ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਵਿਵਾਦਤ ਹੈ, ਇਸ ਲਈ ਕੋਈ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ।

ਉੱਧਰ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੂੰ 7 ਦਿਨਾਂ ਦਾ ਪੁ ਲਿਸ ਰਿ ਮਾਂਡ ਮਿਲਿਆ ਹੈ। ਜੱਗੂ ਭਗਵਾਨਪੁਰੀਆ ਫਿਲਹਾਲ ਪੰਜਾਬ ਪੁ ਲਿਸ ਦੀ ਹਿਰਾਸਤ ਵਿੱਚ ਹੈ। ਮਾਨਸਾ ਪੁਲਿ ਸ ਨੇ ਅੱਜ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ 7 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ। ਰਿਮਾਂ ਡ ਮਿਲਣ ਮਗਰੋਂ ਹੁਣ ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤ ਲ ਮਾਮਲੇ ਵਿੱਚ ਗੈਂ ਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕਰੇਗੀ। ਪੰਜਾਬ ਪੁਲਿ ਸ ਨੂੰ ਜੱਗੂ ਭਗਵਾਨਪੁਰੀਆ ਦੇ ਮੂਸੇਵਾਲਾ ਕਤ ਲ ਕਾਂ ਡ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।