Punjab

ਮਹਿਲਾ ਡਰੱਗ ਇੰਸਪੈਕਟਰ ਗ੍ਰਿਫ ਤਾਰ, ਇਸ ਖ਼ਤ ਰ ਨਾ ਕ ਖੇਡ ‘ਚ ਸੀ ਸ਼ਾਮਲ

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਕੀਤਾ ਗਿਆ ਗ੍ਰਿਫ ਤਾਰ

ਦ ਖ਼ਾਲਸ ਬਿਊਰੋ : ਡ ਰੱਗ ਅਤੇ ਭ੍ਰਿ ਸ਼ ਟਾ ਚਾਰ ਖਿਲਾ ਫ਼ ਮਾਨ ਸਰਕਾਰ ਨੇ ਮੁਹਿੰਮ ਛੇੜੀ ਹੋਈ ਹੈ । ਇਸੇ ਦੀ ਬਦੌਲਤ ਪੰਜਾਬ ਪੁ ਲਿਸ ਨੂੰ ਇਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੀ ਡ ਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਰਿਸ਼ ਵਤ ਲੈਣ ਦੇ ਇਲ ਜ਼ਾਮ ਵਿੱਚ ਗ੍ਰਿਫ ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਮਿਲੀ ਜਿਸ ਤੋਂ ਬਾਅਦ ਕੀਤੀ ਗਈ ਜਾਂਚ ‘ਤੇ ਬਬਨੀਨ ਕੌਰ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ। ਬਚਣ ਦੇ ਲਈ ਬਬਲੀਨ ਯੂਨੀਵਰਸਿਟੀ ਵਿੱਚ ਲੁਕੀ ਹੋਈ ਸੀ ।

ਇਸ ਤਰ੍ਹਾਂ ਫੜੀ ਗਈ ਬਬਲੀਨ ਕੌਰ

ਨਿਊ ਅੰਮ੍ਰਿਤਸਰ ਇਲਾਕੇ ਵਿੱਚ ਜਦੋਂ ਬਬਲੀਨ ਨੂੰ ਪੁ ਲਿਸ ਫੜਨ ਲਈ ਪਹੁੰਚੀ ਤਾਂ ਉਹ ਗਾਇਬ ਸੀ। ਫਿਰ ਜਾਣਕਾਰੀ ਮਿਲੀ ਕੀ ਬਬਲੀਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਛੁਪੀ ਹੋਈ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ ਤਾਰ ਕੀਤਾ ਗਿਆ । ਬਬਲੀਨ ‘ਤੇ ਇਲ ਜ਼ਾਮ ਹੈ ਕੀ ਉਸ ਅਧੀਨ ਕੰਮ ਕਰਨ ਵਾਲੇ ਦਰਜਾ ਚਾਰ ਮੁਲਾਜ਼ਮ ਨੇ ਗੁਰਦਾਸਪੁਰ ਦੇ ਇਕ ਕੈਮਿਸਟ ਤੋਂ ਲਾਇਸੈਂਸ ਜਾਰੀ ਕਰਨ ਦੇ ਲਈ ਰਿਸ਼ਵਤ ਮੰਗੀ । ਕੈਮਿਸਟ ਨੇ ਮੁੱਖ ਮੰਤਰੀ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ‘ਤੇ ਫੋਨ ਕੀਤਾ ਜਿਸ ਤੋਂ ਬਾਅਦ ਮੁਲਾਜ਼ਮ ਨੂੰ ਗ੍ਰਿਫ ਤਾਰ ਕੀਤਾ ਗਿਆ ਪੁੱਛ-ਗਿੱਛ ਤੋਂ ਬਾਅਦ ਉਸ ਨੇ ਡਰੱਗ ਇੰਸਪੈਕਟਰ ਬਬਲੀਨ ਦਾ ਨਾਂ ਲਿਆ ਅਤੇ ਹੁਣ ਬਬਲੀਨ ਦੀ ਵੀ ਗ੍ਰਿਫ ਤਾ ਰ ਹੋ ਗਈ ਹੈ ।

ਹੈੱਲਪਲਾਈਨ ਨੰਬਰ ਨਾਲ 45 ਲੋਕਾਂ ਦੀ ਗ੍ਰਿਫ ਤਾਰ

ਭ੍ਰਿ ਸ਼ਟਾ ਚਾਰ ਖਿਲਾ ਫ਼ ਭਗਵੰਤ ਮਾਨ ਸਰਕਾਰ ਵੱਲੋਂ ਛੇੜੀ ਗਈ ਮੁਹਿੰਮ ਤਹਿਤ ਹੁਣ ਤੱਕ 45 ਭ੍ਰਿ ਸ਼ਟ ਲੋਕਾਂ ਦੀ ਗ੍ਰਿਫ ਤਾਰ ਹੋ ਚੁੱਕੀ ਹੈ,ਸਰਕਾਰ ਬਣਨ ਤੋਂ ਬਾਅਦ ਹੀ ਸੀਐੱਮ ਮਾਨ ਨੇ 9501200200 whatsapp ਨੰਬਰ ਜਾਰੀ ਕੀਤਾ ਸੀ। ਇਸ ਨੰਬਰ ‘ਤੇ ਕੋਈ ਵੀ ਭ੍ਰਿ ਸ਼ਟਾ ਚਾਰ ਨਾਲ ਜੁੜਿਆ ਆਡੀਓ- ਵੀਡੀਓ ਭੇਜ ਸਕਦਾ ਹੈ। ਪੁ ਲਿਸ ਦੀ ਟੀਮ ਇਸ ਦੀ ਜਾਂਚ ਤੋਂ ਬਾਅਦ ਕਾਰਵਾਈ ਕਰਦੀ ਹੈ , ਇਸੇ ਨੰਬਰ ‘ਤੇ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ IAS ਸੰਜੇ ਪੋਪਲੀ ਦੀ ਗ੍ਰਿਫ ਤਾਰ ਹੋਈ ਸੀ ।