‘ਦ ਖ਼ਾਲਸ ਬਿਊਰੋ : ਮਾਈਨਿੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਜ਼ੋਰਦਾਰ ਬਹਿਸ ਹੋਈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿਚ 40 ਹਜ਼ਾਰ ਕਰੋੜ ਮਾਈਨਿੰਗ ਦੀ ਲੁੱ ਟ ਹੋਈ ਅਤੇ ਪਿਛਲੇ 5 ਸਾਲਾਂ ਵਿਚ 7 ਹਜ਼ਾਰ ਕਰੋੜ ਦੀ ਲੁੱ ਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਹ ਜਵਾਬ ਦੇਵੇ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਕਿੱਥੇ ਅਤੇ ਕਿਵੇਂ ਚੜਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲਗਾਤਾਰ ਲੁੱ ਟਿਆ ਹੈ। ਗੈਂ ਗਸਟਰ ਮੁਖਤਾਰ ਅੰਸਾਰੀ ਦਾ ਮੁੱਦਾ ਚੁੱਕਿਆ ਉਨ੍ਹਾਂ ਨੇ ਕਿਹਾ ਕਿ ਮੁਖਤਾਰ ਅੰਸਾਰੀ ਦੀ ਪੈਰਵੀ ਲਈ ਅਸੀਂ 55 ਲੱਖ ਕਿਉਂ ਦੇਈਏ ?
ਮਸ਼ਹੂਰ ਗੈਂ ਗਸਟਰ ਮੁਖ਼ਤਾਰ ਅੰਸਾਰੀ ਨੂੰ ਕਥਿਤ ਫ਼ਰਜੀ ਐਫ਼.ਆਈ.ਆਰ. ਵਿੱਚ ਪੰਜਾਬ ਰੱਖਣ ਦਾ ਮਾਮਲਾ ਫਿਰ ਤੋਂ ਅੱਜ ਚਰਚਾ ਦਾ ਵਿਸ਼ਾ ਬਣ ਗਿਆ। ਦਰਅਸਲ, ਪੰਜਾਬ ਵਿਧਾਨ ਸਭਾ ਵਿਚ ਅੱਜ ਜਦੋਂ ਜੇਲ੍ਹ ਮੰਤਰੀ ਹਰਜੋਤ ਬੈਂਸ ਸੰਬੋਧਨ ਕਰ ਰਹੇ ਸਨ ਤਾਂ ਉਸੇ ਦੌਰਾਨ ਹੀ ਉਨ੍ਹਾਂ ਨੇ ਗੈਂ ਗਸਟਰ ਮੁਖਤਾਰ ਅੰਸਾਰੀ ਦਾ ਵੀ ਜ਼ਿਕਰ ਕੀਤਾ ਅਤੇ ਦੋ ਸ਼ ਲਗਾਉਂਦੇ ਹੋਏ ਕਿਹਾ ਕਿ, ਤਤਕਾਲੀ ਸਰਕਾਰ ਵੱਲੋਂ ਉਹਨੂੰ ਫ਼ਰਜੀ ਐਫ਼.ਆਈ.ਆਰ ਦੇ ਤਹਿਤ ਪੰਜਾਬ ਦੀ ਜੇ ਲ੍ਹ ਦੇ ਅੰਦਰ ਬੰਦ ਕੀਤਾ ਗਿਆ, ਜਿੱਥੇ ਉਹਦੀ ਪਤਨੀ ਵੀ, ਉਸਦੇ (ਮੁਖ਼ਤਾਰ ਅੰਸਾਰੀ) ਨਾਲ ਰਹੀ ਸੀ
ਬੈਂਸ ਦਾ ਵੱਡਾ ਦੋ ਸ਼ ਸੀ ਕਿ, ਜੇ ਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਿਲਿਆ। ਉਨ੍ਹਾਂ ਕਿਹਾ ਕਿ, ਮੁਖ਼ਤਾਰ ਅੰਸਾਰੀ ਨੂੰ ਪੇਸ਼ ਕਰਨ ਦਾ 55 ਲੱਖ ਰੁਪਏ ਬਿੱਲ ਸਾਨੂੰ ਆਇਆ, ਪਰ ਅਸੀਂ ਬਿੱਲ ਕਿਉਂ ਦੇਈਏ? ਗੈਂ ਗਸਟਰ ਨੂੰ ਸਹੂਲਤਾਂ ਦੇਣ ਦਾ ਬਿੱਲ ਅਸੀਂ ਕਿਉਂ ਦਈਏ? ਬੈਂਸ ਨੇ ਇੱਥੋਂ ਤੱਕ ਦੋ ਸ਼ ਲਗਾ ਦਿੱਤਾ ਕਿ, ਪੰਜਾਬ ਦਾ ਲਾਅ ਐਂਡ ਆਰਡਰ ਮੁਖ਼ਤਾਰ ਅੰਸਾਰੀ ਕਰਕੇ ਖ਼ਰਾਬ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ, ਸੀਨੀਅਰ ਐਡਵੋਕੇਟ ਆਫ਼ ਇੰਡੀਆ ਜਿਸ ਦੀ ਜੇਕਰ ਤਰੀਕ ਪੈ ਜਾਵੇ ਤਾਂ, 11 ਲੱਖ ਪੰਜਾਬੀ ਦੇਣਗੇ, ਜੇ ਤਰੀਕ ਨਹੀਂ ਪੈਂਦੀ ਤਾਂ, ਸਾਢੇ 5 ਲੱਖ ਰੁਪਏ ਪੰਜਾਬੀ ਦੇਣਗੇ, ਇਹ ਕਿੱਥੋਂ ਦਾ ਇਨਸਾਫ਼ ਹੈ? ਇਸ ਮਸਲੇ ਉੱਤੇ ਬਹਿਸ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ, ਮੰਤਰੀ ਬੈਂਸ ਨੂੰ ਕਿਹਾ ਕਿ, ਜੇਕਰ ਤੁਹਾਡੇ ਕੋਲ ਇਸ ਸਬੰਧੀ ਸਬੂਤ ਹਨ ਤਾਂ, ਸਬੂਤ ਦਿਓ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫ਼ਾ ਦਿਓ।