‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਫੌਜ ਵਿੱਚ ਭਰਤੀ ਕਰਨ ਦੇ ਲਈ ਕੇਂਦਰ ਦੀ ਨਵੀਂ ਯੋਜਨਾ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅ ਗ ਨੀ ਪ ਥ ਖਿਲਾ ਫ਼ ਬੋਲਦੇ ਹੋਏ ਦਾਅਵਾ ਕੀਤਾ ਇਹ ਯੋਜਨਾ ਨਾ ਸਿਰਫ਼ ਦੇਸ਼ ਦੇ ਨੌਜਵਾਨਾਂ ਖਿਲਾ ਫ਼ ਹੈ ਬਲਕਿ ਪੰਜਾਬ ਖਿਲਾਫ ਵੀ ਹੈ। ਬਾਜਵਾ ਨੇ ਕਿਹਾ ਅਗਨੀਪਥ ਯੋਜਨਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ ਦੇ 7.8 ਫੀਸਦੀ ਨੌਜਵਾਨਾਂ ਦੀ ਫੌਜ ਵਿੱਚ ਹੋ ਸਕਦੀ ਸੀ ਪਰ ਹੁਣ ਇਹ ਘੱਟ ਕੇ ਸਿਰਫ਼ 2.3 ਫੀਸਦੀ ਰਹਿ ਜਾਵੇਗੀ। ਫੌਜ ਵਿੱਚ ਆਬਾਦੀ ਦੇ ਹਿਸਾਬ ਨਾਲ ਭਰਤੀ ਪ੍ਰਕਿਆ ਹੁੰਦੀ ਹੈ । ਅ ਗ ਨੀ ਪ ਥ ਯੋਜਨਾ ਦੇ ਖਿਲਾ ਫ਼ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਦੀ ਮੰਗ ਕੀਤੀ ਜਿਸ ਨੂੰ ਮੁੱਖ ਮੰਤਰੀ ਨੇ ਕਬੂਲ ਕਰ ਲਿਆ ਹੈ ਜਦਕਿ ਬੀਜੇਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਸ ਦਾ ਵਿਰੋਧ ਕੀਤਾ ਹੈ।
CM ਭਗਵੰਤ ਮਾਨ ਨੇ ਦਿੱਤਾ ਭਰੋਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਅ ਗ ਨੀ ਪ ਥ ਯੋਜਨਾ ਖਿਲਾ ਫ਼ ਵਿਧਾਨ ਸਭਾ ਵਿੱਚ ਸਾਂਝਾ ਮਤਾ ਲਿਆਉਣ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹਾਊਸ ਰਾਜ਼ੀ ਹੈ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਸੀਐੱਮ ਮਾਨ ਨੇ ਅ ਗ ਨੀ ਪ ਥ ਯੋਜਨਾ ਖਿ ਲਾਫ਼ ਬੋਲ ਦੇ ਹੋਏ ਕਿਹਾ ਜਿਸ ਉਮਰ ਵਿੱਚ ਨੌਜਵਾਨ ਰੁਜ਼ਗਾਰ ਕਰ ਰਿਹਾ ਹੁੰਦਾ ਹੈ ਉਸ ਉਮਰ ਵਿੱਚ ਅ ਗ ਨੀ ਪਥ ਯੋਜਨਾ ਮੁਤਾਬਿਕ ਉਹ ਸਾਬਕਾ ਫੌਜੀ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਥੋਪਨ ਦੀ ਕੋਸ਼ਿਸ ਕੀਤੀ ਸੀ ਜਿਸ ਦੀ ਵਜ੍ਹਾਂ ਕਰਕੇ ਕੇਂਦਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਉਧਰ ਬੀਜੇਪੀ ਦੇ ਵਿਧਾਇਕ ਅਸ਼ਨਵੀ ਸ਼ਰਮਾ ਨੇ ਇਲ ਜ਼ਾਮ ਲਗਾਇਆ ਕੀ ਪ੍ਰਤਾਪ ਸਿੰਘ ਬਾਜਵਾ ਨੂੰ 2024 ਵਿੱਚ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਲਈ ਉਹ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਹੈ ਕੇਂਦਰ ਦੀ ਯੋਜਨਾ
ਕੇਂਦਰ ਦੀ ਨਵੀਂ ਯੋਜਨਾ ਮੁਤਾਬਿਕ ਤਿੰਨੋ ਫੌਜਾਂ ਵਿੱਚ ਹੁਣ ਇਸੇ ਯੋਜਨਾ ਅਧੀਨ ਹੀ ਭਰਤੀਆਂ ਕੀਤੀਆਂ ਜਾਣਗੀਆ। 17.5 ਤੋਂ ਲੈਕੇ 21 ਸਾਲ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਕੀਤੀ ਜਾਵੇਗੀ। ਹਾਲਾਂਕਿ ਕਰੋਨਾ ਦੀ ਵਜ੍ਹਾਂ ਕਰਕੇ ਇਸ ਸਾਲ ਇਹ ਉਮਰ ਵਧਾ ਕੇ 23 ਕਰ ਦਿੱਤੀ ਗਈ ਹੈ। ਚਾਰ ਸਾਲ ਬਾਅਦ 25 ਫੀਸਦੀ ਨੌਜਵਾਨ ਨੂੰ ਫੌਜ ਵਿੱਚ ਸਥਾਈ ਨਿਯੁਕਤੀ ਮਿਲੇਗੀ ਜਦਕਿ ਬਾਕੀ ਨੌਜਵਾਨਾਂ ਨੂੰ ਸਰਟਿਫਿਕੇਟ ਅਤੇ ਸੇਵਾ ਨਿਧੀ ਦੇ ਤੌਰ ‘ਤੇ 11.71 ਹਜ਼ਾਰ ਦਿੱਤੇ ਜਾਣਗੇ। ਇਸ ਯੋਜਨਾ ਦੇ ਵਿਰੋ ਧ ਤੋਂ ਬਾਅਦ ਕੇਂਦਰ ਸਰਕਾਰ ਨੇ ਰਿਟਾਇਡ ਹੋਣ ਵਾਲੇ 10 ਫੀਸਦੀ ਨੌਜਵਾਨਾਂ ਨੂੰ ਕੇਂਦਰ ਸੁਰੱਖਿਆ ਬੱਲਾਂ ਵਿੱਚ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ ਹੈ