Punjab

ਡੇਰਾਬੱਸੀ ‘ਚ ਜ਼ਬ ਰਦਸਤ ਹੰਗਾ ਮਾ, ਇੱਕ ਨੌਜਵਾਨ ਜ਼ਖ਼ ਮੀ

ਦ ਖ਼ਾਲਸ ਬਿਊਰੋ : ਡੇਰਾਬੱਸੀ ਵਿਖੇ ਪੁਲਿਸ ਤਲਾਸ਼ੀ ਦੌਰਾਨ ਜ਼ਬਰਦਸਤ  ਹੰਗਾ ਮਾ ਦੇਖਣ ਨੂੰ ਮਿਲਿਆ। ਡੇਰਾਬੱਸੀ ਦੇ ਪਿੰਡ ਹੈਬੇਤਪੁਰ ਵਿਖੇ ਇੱਕ ਚੈਕ ਪੋਸਟ ‘ਤੇ ਪੁ ਲਿਸ ਨੂੰ ਇੱਕ ਔਰਤ ਦੇ ਬੈਗ ਦੀ ਤਲਾ ਸ਼ੀ ਲੈਣ ਤੋਂ ਇਨਕਾਰ ਕਰਨ ਵਾਲੇ ਨੌਜਵਾਨਾਂ ਵੱਲੋਂ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਏਐਸਆਈ ਨੇ ਬੀਤੀ ਸ਼ਾਮ  ਇੱਕ ਨੌਜਵਾਨ ਦੇ ਪੱਟ ਵਿੱਚ ਗੋ ਲੀ ਮਾ ਰ ਦਿੱਤੀ। ਲੱਤ ‘ਚ ਗੋ ਲੀ ਲੱਗਣ ਕਾਰਨ ਇਕ ਨੌਜਵਾਨ ਜ਼ ਖਮੀ ਹੋ ਗਿਆ। ਝਗ ੜੇ ‘ਚ ਇਕ ਪੁ ਲਿਸ ਮੁਲਾ ਜ਼ਮ ਵੀ ਜ਼ਖਮੀ ਹੋ ਗਿਆ ਹੈ। ਨੌਜਵਾਨਾਂ ਦੀ ਤ ਲਾਸ਼ੀ ਦੌਰਾਨ ਪੁਲੀਸ ਅਤੇ ਕੁਝ ਨੌਜਵਾਨਾਂ ਵਿਚਾਲੇ ਤਕਰਾਰ ਵੀ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਪੁਲਿ ਸ ਨੂੰ ਗੋ ਲੀ ਚਲਾਉਣੀ ਪਈ। ਪੁਲਿਸ ਵੱਲੋਂ ਚਲਾਈ ਗੋ ਲੀ ਵਿੱਚ ਇੱਕ ਵਿਅਕਤੀ ਜ਼ਖ਼ ਮੀ ਹੋ ਗਿਆ। ਜਿਸ ਦੀ ਪਛਾਣ ਹਿਤੇਸ਼ ਵਜੋਂ ਹੋਈ ਹੈ। ਜ਼ਖ਼ ਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਜੀਐਮਸੀਐਚ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

ਨੋਜਵਾਨ ਦੀ ਪਛਾਣ ਹਿਤੇਸ਼ ਨਾਮ ਤੋਂ ਹੋਈ ਹੈ। ਹਸਪਤਾਲ ‘ਚ ਜ਼ ਖਮੀ ਹਿਤੇਸ਼ ਨੇ ਦੱਸਿਆ ਕਿ ਉਸ ਦਾ ਜੀਜਾ ਅਤੇ ਭੈਣ ਹੈਬਤਪੁਰ ਰੋਡ ‘ਤੇ ਖੜ੍ਹੇ ਸਨ ਕਿ ਇਸ ਦੌਰਾਨ ਪੁਲਿ ਸ ਪਾਰਟੀ ਆਈ, ਜਿਨ੍ਹਾਂ ਨੇ ਬੈਗ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਨਾਲ ਬਦ ਸਲੂ ਕੀ ਕੀਤੀ। ਉਸ ਦੀ ਭੈਣ ਨੇ ਉਸ ਨੂੰ ਮੌਕੇ ’ਤੇ ਬੁਲਾਇਆ ਜਿੱਥੇ ਪੁਲਿਸ ਨੇ ਉਸ ’ਤੇ ਗੋ ਲੀ ਚਲਾ ਦਿੱਤੀ। ਇਸ ਹਮ ਲੇ ‘ਚ ਹਿਤੇਸ਼ ਅਤੇ ਉਸ ਦੀਆਂ ਦੋ ਭੈਣਾਂ ਜ਼ਖ ਮੀ ਦੱਸੇ ਜਾ ਰਹੇ ਹਨ। ਉਨ੍ਹਾਂ ਨੇ ਦੋ ਸ਼ ਲਾਇਆ ਕਿ ਗੋ ਲੀ ਚਲਾਉਣ ਵਾਲਾ ਪੁਲਿ ਸ ਮੁਲਾਜ਼ਮ ਨ ਸ਼ੇ ਦੀ ਹਾਲਤ ਵਿੱਚ ਸੀ।

ਦੂਜੇ ਪਾਸੇ ਪੁਲਿ ਸ ਅਨੁਸਾਰ ਜਦੋਂ ਇੱਕ ਨੌਜਵਾਨ ਅਤੇ ਲੜਕੀ ਮੋਟਰਸਾਈਕਲ ’ਤੇ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਰੋਕਿਆ ਗਿਆ। ਜਦੋਂ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਨੌਜਵਾਨ ਨੂੰ ਬੈਗ ਦੀ ਤਲਾ ਸ਼ੀ ਲੈਣ ਲਈ ਕਿਹਾ ਤਾਂ ਕੋਲ ਖੜ੍ਹੀ ਲੜਕੀ ਨੇ ਪੁਲਿ ਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਥੇ ਹੰਗਾ ਮਾ ਹੋ ਗਿਆ ਅਤੇ ਨੌਜਵਾਨ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਲਿਆ। ਇਨ੍ਹਾਂ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਹੁੰਦਿਆਂ ਹੀ ਹ ਮਲਾ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤਾਂ ਡਰਾ ਉਣ ਦੀ ਨੀਅਤ ਨਾਲ ਹਵਾ ‘ਚ ਗੋ ਲੀ ਚਲਾਈ ਪਰ ਜਦੋਂ ਉਹ ਪਿੱਛੇ ਨਾ ਹਟੇ ਤਾਂ ਮਜਬੂਰ ਹੋ ਕੇ ਇਕ ਵਿਅਕਤੀ ਦੀ ਲੱਤ ‘ਚ ਗੋ ਲੀ ਮਾ ਰ ਦਿੱਤੀ, ਜਿਸ ਕਾਰਨ ਨੌਜਵਾਨ ਜ਼ਖ ਮੀ ਹੋ ਗਿਆ ਸੀ। ਇਸ ਝੜ ਪ ਵਿੱਚ ਇੱਕ ਪੁਲਿ ਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।