Punjab

ਚੰਨੀ ਸਰਕਾਰ ਦੇ ਇੱਕ ਹੋਰ ਮੰਤਰੀ ‘ਤੇ ਲੱਗੇ 30 ਕਰੋੜ ਦੇ ਘੁਟਾ ਲੇ ਦਾ ਇਲ ਜ਼ਾਮ,ਮਾਨ ਸਰਕਾਰ ਵੱਲੋਂ ਐਕਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਖਿ ਲਾਫ਼ ਪੰਜਾਬ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ । ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਹੁਣ ਇੱਕ ਹੋਰ ਸਾਬਕਾ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ‘ਤੇ ਭ੍ਰਿ ਸ਼ਟਾ ਚਾਰ ਮਾਮਲੇ ਵਿੱਚ ਕਾਰਵਾਈ ਦੀ ਤਲ ਵਾਰ ਲ ਟਕ ਸਕਦੀ ਹੈ, ਸੂਤਰਾਂ ਮੁਤਾਬਿਕ, ਰਾਜਸਥਾਨ ਤੋਂ ਸਰਕਾਰੀ ਬੱਸਾਂ ਦੀ ਬਾਡੀ ਲਵਾਉਣ ਦੇ ਮਾ ਮਲੇ ਵਿੱਚ ਹੋਏ ਘੁ ਟਾਲੇ ਵਿੱਚ ਰਾਜਾ ਵੜਿੰਗ ਦਾ ਨਾਂ ਆ ਰਿਹਾ ਹੈ, ਪੰਜਾਬ ਸਰਕਾਰ ਹੁਣ ਇਸ ਮਾਮਲੇ ‘ਤੇ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਾਂਚ ਵਿਜੀਲੈਂਸ ਨੂੰ ਸੌਂਪੀ ਜਾ ਸਕਦੀ ਹੈ

30 ਕਰੋੜ ਤੋਂ ਵਧ ਘੁਟਾ ਲੇ ਦਾ ਇਲ ਜ਼ਾਮ

ਵੜਿੰਗ ਦੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਸਰਕਾਰੀ ਬੱਸਾਂ ਨੂੰ ਬਾਡੀ ਲਗਵਾਉਣ ਦਾ ਠੇਕਾ ਜੈਪੁਰ,ਰਾਜਸਥਾਨ ਦੀ ਕੰਪਨੀ ਨੂੰ ਦਿੱਤਾ ਗਿਆ ਸੀ ਤੇ ਕੰਪਨੀ ਨੇ 11 ਲੱਖ 98 ਹਜ਼ਾਰ ਦੇ ਹਿਸਾਬ ਨਾਲ 840 ਬੱਸਾਂ ਨੂੰ ਬਾਡੀ ਲਗਾਈ। ਜਦੋਂ ਕਿ RTI ਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੀਆਂ ਕੰਪਨੀਆਂ ਨੇ ਘੱਟ ਕੀਮਤ ‘ਤੇ ਕੁਟੇਸ਼ਨ ਦਿੱਤੀਆਂ ਸਨ,ਸਾਹਮਣੇ ਆਇਆ ਹੈ ਕੀ ਪ੍ਰਤੀ ਬੱਸ 3 ਲੱਖ ਰੁਪਏ ਵਾਧੂ ਦਿੱਤੇ ਗਏ ਤੇ ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਖ਼ਜਾਨੇ ਨੂੰ 30 ਕਰੋੜ,24 ਲੱਖ ਦਾ ਚੂਨਾ ਲੱਗਿਆ, ਸਿਰਫ਼ ਇੰਨਾਂ ਹੀ ਨਹੀਂ ਇੱਕ ਕਰੋੜ ਦੇ ਕਰੀਬ ਰਕਮ ਇਹਨਾਂ ਬੱਸਾਂ ਦੇ ਡੀਜ਼ਲ ‘ਤੇ ਖਰਚ ਹੋਈ, ਇਸ ਮਾਮਲੇ ਵਿੱਚ ਰਾਜਾ ਵੜਿੰਗ ਦੀ ਸਫਾਈ ਵੀ ਸਾਹਮਣੇ ਆਈ ਹੈ

ਘੁਟਾਲੇ ਦੇ ਇਲਜ਼ਾਮਾ ‘ਤੇ ਵੜਿੰਗ ਦਾ ਜਵਾਬ

ਬੱਸ ਦੀ ਬਾਡੀ ਵਿੱਚ ਹੋਏ ਘੁਟਾ ਲੇ ਦੇ ਇਲ ਜ਼ਾਮ ਨੂੰ ਰਾਜਾ ਵੜਿੰਗ ਨੇ ਗੱਲਤ ਦੱਸਿਆ ਹੈ ਉਨ੍ਹਾਂ ਕਿਹਾ ਹਰ ਜਾਂਚ ਲਈ ਨੇ,ਵੜਿੰਗ ਨੇ ਸਰਕਾਰ ‘ਤੇ ਬਦ ਲਾਖੋ ਰੀ ਦਾ ਇਲ ਜ਼ਾਮ ਵੀ ਲਗਾਇਆ । ਸਿਰਫ ਸੂਬਾ ਕਾਂਗਰਸ ਪ੍ਰਧਾਨ ਨੇ ਚੁਣੌਤੀ ਦਿੱਤੀ ਕੀ ਜੇਕਰ ਸਰਕਾਰ ਕੋਲ ਸਬੂਤ ਨੇ ਤਾਂ ਕਾਰਵਾਈ ਕਰੇ, ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਸਭ ਤੋਂ ਪਹਿਲਾਂ ਆਪਣੀ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਿਜੇ ਸਿੰਗਲਾ, ਅਤੇ ਕੈਪਟਨ ਸਰਕਾਰ ਦੇ ਵਜ਼ੀਰ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ ਤਾਰ ਕੀਤਾ ਗਿਆ ਸੀ ਜਦਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਗ੍ਰਿਫ ਤਾਰ ਤੋਂ ਬਚਨ ਦੇ ਲਈ ਜ਼ਮਾਨਤ ਲੈ ਲਈ ਸੀ ।