ਢਾਈ ਸਾਲ ਬਾਅਦ ਰੇਲਵੇ ਨੇ ਟਾਟਾ ਮੂਰੀ ਐਕਸਪ੍ਰੈਸ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ
‘ਦ ਖ਼ਾਲਸ ਬਿਊਰੋ : ਕੋਵਿਡ ਦੀ ਵਜ੍ਹਾ ਕਰਕੇ ਕਈ ਰੇਲ ਗੱਡੀਆਂ ਨੂੰ ਬੰਦ ਰੱਦ ਕਰ ਦਿੱਤਾ ਗਿਆ ਸੀ ਹੁਣ ਰੇਲ ਆਵਾਜਾਈ ਕਾਫੀ ਹੱਦ ਤੱਕ ਪਟਰੀ ‘ਤੇ ਪਰਤ ਆਈ ਹੈ । ਅਜਿਹੇ ਵਿੱਚ ਅੰਮ੍ਰਿਤਸਰ ਆਉਣ ਵਾਲੀ ਇੱਕ ਹੋਰ ਟ੍ਰੇਨ ਨੂੰ ਢਾਈ ਸਾਲ ਬਾਅਦ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ, ਇਹ ਟ੍ਰੇਨ ਦਿੱਲੀ,ਜੰਮੂ ਅਤੇ ਅੰਮ੍ਰਿਤਸਰ ਸਮੇਤ 54 ਸਟੇਸ਼ਨਾਂ ਨੂੰ ਜੋੜੇਗੀ
ਟਾਟਾ ਮੂਰੀ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ
1 ਜੁਲਾਈ ਤੋਂ ਟਾਟਾ ਮੂਰੀ ਨੂੰ ਮੁੜ ਤੋਂ ਢਾਈ ਸਾਲ ਬਾਅਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਟਾਟਾ ਨਗਰ ਤੋਂ ਅੰਮ੍ਰਿਤਸਰ ਹੁੰਦੇ ਹੋਏ ਜੰਮੂ ਤੱਕ ਜਾਵੇਗੀ । ਟਾਟਾ ਨਗਰ ਤੋਂ ਟ੍ਰੇਨ ਸ਼ਾਮ 5 ਵਜੇ ਚੱਲੇਗੀ ਅਤੇ ਤੀਜੇ ਦਿਨ ਦੁਪਹਿਰ 2 ਵਜਕੇ 10 ਮਿੰਟ ‘ਤੇ ਜੰਮੂ ਪਹੁੰਚੇਗੀ। ਟਾਟਾ ਮੂਰੀ ਦੇ ਸਫਰ ਦੌਰਾਨ 54 ਸਟੇਸ਼ਨ ਆਉਣਗੇ, ਜਿੰਨਾਂ ਵਿੱਚ ਕਾਨਪੁਰ, ਅਲੀਗੜ੍ਹ,ਦਿੱਲੀ, ਅੰਬਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ ਅਤੇ ਜੰਮੂ ਦੇ ਸਟੇਸ਼ਨ ਸ਼ਾਮਲ ਨੇ,ਯੂਪੀ ਅਤੇ ਪੰਜਾਬ ਨੂੰ ਜੋੜਨ ਵਾਲੀ ਇਸ ਟ੍ਰੇਨ ਵਿੱਚ ਉਹ ਸਾਰੇ ਇਲਾਕੇ ਨੇ ਜਿੰਨਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਨੇ ਅਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਦਰਸ਼ਨਾਂ ਲਈ ਕਾਫੀ ਫਾਇਦਾ ਹੋਵੇਗਾ ।
ਇਸ ਦਿਨ ਚੱਲੇਗੀ ਟਾਟਾ ਮੂਰੀ
21 ਕੋਚ ਵਾਲੀ ਟਾਟਾ ਮੂਰੀ ਬੁੱਧਵਾਰ,ਸ਼ੁੱਕਰਵਾਰ ਅਤੇ ਐਤਵਾਰ ਨੂੰ ਪਟਰੀ ‘ਤੇ ਦੋੜੇਗੀ ਇਸ ਦੇ ਰੂਟ ਵਿੱਚ 53 ਸਟੇਸ਼ਨ ਆਉਣਗੇ, ਮਾਰਚ 2020 ਤੋਂ ਟਾਟਾ ਮੂਰੀ ਟ੍ਰੇਨ ਨੂੰ ਰੱਦ ਕਰ ਦਿੱਤਾ ਗਿਆ ਸੀ ।