‘ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਦੇ ਅਹੁਦੇ ਲਈ ਦ੍ਰੌਪਦੀ ਮੁਰਮੂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਪ੍ਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ।
ਦੂਜੇ ਪਾਸੇ ਵਿਰੋਧੀ ਧਿਰ ਵਲੋਂ ਰਾਸ਼ਟਪਤੀ ਅਹੁਦੇ ਲਈ ਉਮੀਦਵਾਰ ਯਸ਼ਵੰਤ ਸਿਨਹਾ ਵਲੋਂ 27 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਯਸ਼ਵੰਤ ਸਿਨਹਾ ਅੱਜ 27 ਜੂਨ ਤੋਂ ਬਿਹਾਰ ਅਤੇ ਝਾਰਖੰਡ ਦਾ ਦੌਰਾ ਕਰਨਗੇ।
ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਯੋਗੀ ਪਾਰਟੀਆਂ ਦੇ ਗੱਠਜੋੜ ਐਨ ਡੀ ਏ ਨੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਉਮੀਦਵਾਰ ਐਲਾਨਿਆਂ ਸੀ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ।
ਯਸ਼ਵੰਤ ਸਿਨਹਾ ਦੋ ਵਾਰ ਕੇਂਦਰੀ ਵਿੱਤ ਮੰਤਰੀ ਰਹਿ ਚੁੱਕੇ ਹਨ। ਪਹਿਲੀ ਵਾਰ ਉਹ 1990 ਵਿੱਚ ਚੰਦਰਸ਼ੇਖਰ ਦੀ ਸਰਕਾਰ ਵਿੱਚ ਅਤੇ ਫਿਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ। ਉਹ ਵਾਜਪਾਈ ਸਰਕਾਰ ਵਿੱਚ ਵਿਦੇਸ਼ ਮੰਤਰੀ ਵੀ ਰਹੇ ਹਨ।