ਸਿੱਧੂ ਮੂਸੇਵਾਲਾ ਦੇ ਭੋ ਗ ਦੌਰਾਨ ਪਿਤਾ ਨੇ 10 ਸਾਲ ਤੱਕ ਸਿੱਧੂ ਮੂਸੇਵਾਲਾ ਨੂੰ ਗੀਤਾਂ ਰਾਹੀ ਜ਼ਿੰਦਾ ਰੱਖਣ ਦੀ ਗੱਲ ਕਹੀ ਸੀ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਗਾਣਾ SYL ਰਿਲੀਜ਼ ਹੋ ਗਿਆ ਹੈ, ਇਸ ਗਾਣੇ ‘ਚ ਪੰਜਾਬ ਦੀ ਹੌਂਦ ਨਾਲ ਜੁੜੇ ਉਨ੍ਹਾਂ ਮੁੱਦਿਆਂ ਨੂੰ ਸਿੱਧੂ ਨੇ ਆਪਣੀ ਲੇਖਨੀ ਅਤੇ ਗਾਇਕੀ ਦੇ ਜ਼ਰੀਏ ਚੁੱਕਿਆ ਹੈ। ਜਿਸ ਦੇ ਲਈ ਦਹਾਕਿਆਂ ਤੋਂ ਪੰਜਾਬ ਲ ੜ ਰਿਹਾ ਹੈ,ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰ ਦੀ ਲ ੜਾਈ ਹੋਵੇ। SYL ਦੇ ਜ਼ਰੀਏ ਪੰਜਾਬ ਦੇ ਪਾਣੀ ਦੇ ਡਾਕਾ ਪਾਉਣ ਦਾ ਮੁੱਦਾ ਹੋਵੇ ਜਾਂ ਫਿਰ 80 ਅਤੇ 90 ਦੇ ਦਹਾਕੇ ਦੌਰਾਨ ਫਰਜ਼ੀ ਸਿੱਖ ਨੌਜਵਾਨਾਂ ਦੇ ਐਂਕਾ ਉਂ ਟਰਾਂ ਦੀ ਗੱਲ ਹੋਵੇ ਸਿੱਧੂ ਨੇ ਪੰਜਾਬ ਦੇ ਹਰ ਦਰਦ ਨੂੰ SYL ਗਾਣੇ ਵਿੱਚ ਬਿਆਨ ਕੀਤਾ ਹੈ । ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਭੋ ਗ ਦੌਰਾਨ ਦਾਅਵਾ ਕੀਤਾ ਸੀ ਕੀ ਸਿੱਧੂ ਮੂਸੇਵਾਲਾ ਆਪਣੇ ਪਿੱਛੇ ਗਾਣਿਆਂ ਦਾ ਇਹਨਾਂ ਖ਼ਜ਼ਾਨਾ ਛੱਡ ਗਿਆ ਹੈ ਕੀ ਉਹ 10 ਸਾਲਾਂ ਤੱਕ ਆਪਣੇ ਪੁੱਤਰ ਨੂੰ ਜ਼ਿੰਦਾ ਰੱਖ ਸਕਦਾ ਹੈ। ਸਿੱਧੂ ਦੇ ਪਿਤਾ ਇਸ ਗਾਣੇ ਨੂੰ ਪਹਿਲਾਂ ਵੀ ਰਿਲੀਜ਼ ਕਰ ਸਕਦੇ ਸਨ ਪਰ ਉਨ੍ਹਾਂ ਨੇ 23 ਜੂਨ ਨੂੰ ਹੀ SYL ਗਾਣਾ ਰਿਲੀਜ਼ ਕਰਨ ਲਈ ਚੁਣਿਆ ਇਸ ਦੇ ਪਿੱਛੇ ਵੀ ਵੱਡੀ ਵਜ੍ਹਾਂ ਸੀ।
ਇਸ ਵਜ੍ਹਾਂ ਨਾਲ SYL ਗਾਣਾ 23 ਜੂਨ ਨੂੰ ਰਿਲੀਜ਼ ਹੋਇਆ
ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਕਾਂਗਰਸ ਸਮੇਤ ਵਿਰੋ ਧੀ ਧਿਰ ਨੇ ਮਾਨ ਸਰਕਾਰ ਨੂੰ ਘੇਰ ਨਾ ਸ਼ੁਰੂ ਕਰ ਦਿੱਤਾ ਸੀ, ਕਾਂਗਰਸ ਨੇ ਸੰਗਰੂਰ ਚੋਣਾਂ ਵਿੱਚ ਆਪਣੇ ਪ੍ਰਚਾਰ ਲਈ ਜੋ ਗਾਣਾ ਰਿਲੀਜ਼ ਕੀਤੀ ਸੀ ਉਸ ਵਿੱਚ ਸਿੱਧੂ ਮੂਸੇਵਾਲਾ ਦੇ ਕ ਤਲ ਨੂੰ ਹਾਈ ਲਾ ਈਟ ਕੀਤਾ ਸੀ, ਜਿਸ ‘ਤੇ ਪਿਤਾ ਬਲਕੌਰ ਸਿੰਘ ਨੇ ਵੀ ਕਾਫ਼ੀ ਇਤਰਾਜ਼ ਕੀਤਾ ਸੀ । ਸਿੱਧੂ ਮੂਸੇਵਾਲਾ ਦਾ ਗਾਣਾ ਪੰਜਾਬ ਦੇ ਹਾਲਾਤਾਂ ਨਾਲ ਜੁੜਿਆ ਹੋਣ ਦੀ ਵਜ੍ਹਾ ਕਰਕੇ ਸਿਆਸੀ ਪਾਰਟੀਆਂ ਇਸ ਨੂੰ ਮੁੱਦਾ ਨਾ ਬਣਾਉਣ ਇਸ ਲਈ ਰਿਲੀਜ਼ ਦੀ ਤਰੀਕ 23 ਜੂਨ ਸ਼ਾਮ 6 ਵਜੇ ਸੰਗਰੂਰ ਜ਼ਿਮਨੀ ਚੋਣਾਂ ਦੀ ਵੋਟਾਂ ਨਿਬੜਨ ਤੋਂ ਬਾਅਦ ਤੈਅ ਕੀਤੀ ਗਈ। ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਐਕਾਉਂਟ ਤੋਂ ਇਕ ਦਿਨ ਪਹਿਲਾਂ 22 ਜੂਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ
ਇਹ ਨੇ SYL ਗਾਣੇ ਦੇ ਬੋਲ
ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਉ
ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਉ
ਜਿੰਨਾ ਚਿਰ ਸਾਨੂੰ sovereignty ਦਾ ਰਾਹ ਨਹੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ
ਪੁਲਸੀਆ ਅੱਤਵਾਦੀ ਗਵਾਹੀ ਦੇਦੋ
ਵੋਟਾਂ ਬਦਲੇ ਸਿੰਘਾਂ ਨੂੰ ਰਿਹਾਈ ਦੇ ਦਿਉ
ਜਿੰਨਾ ਚਿਰ ਸਾਡੇ ਹੱਥੋਂ ਹੱਥਘੜੀਆਂ ਲਾਹ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾਂ ਟੋਪੀ ਵਾਲਿਆਂ
ਮੂਸੇਵਾਲੇ ਬਿਨਾਂ ਮੰਗਿਉਂ ਸਲਾਹ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ
ਨਾਲੇ ਏਧਰ ਨਾਲੇ ਓਧਰ ਦੁਨੀਆ ਬੜੀ ਹਿਸਾਬੀ
ਨਿਸ਼ਾਨ ਝੂਲੇ ‘ਤੇ ਫਿਰ ਰੌਂਦਾ ਕਿਉਂ ਸੀ ਅੜਬ ਪੰਜਾਬੀ
ਜਿੰਨਾ ਚਿਰ ਅਸੀਂ ਦੋਗਲਿਆਂ ਦੇ ਵਾਹ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ
ਓ ਪਾਣੀ ਦਾ ਕੀ ਐ ਪਾਣੀ ਤਾਂ ਆਪਣਾ ਥੱਲੋਂ ਵਗਣਾ
ਸਾਨੂੰ ਲੜ ਨਾਲ ਲਾ ਲਉ ਰੱਖ ਭਾਵੇਂ ਥੱਲੇ ਨੀਂ ਲੱਗਣਾ
ਹੋ ਦਬਕੇ ਦੇ ਨਾਲ ਮੰਗਦੇ ਹੋ ਅਸੀਂ ਤਾਂ ਨੀਂ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ
ਓ ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ
ਫਿਰ ਪੁੱਤ ਬੇਗਾਨੇ ਨਹਿਰਾਂ ‘ਚ ਡੇਕਾ ਲਾ ਹੀ ਦਿੰਦੇ
ਓਨਾ ਚਿਰ ਪਾਣੀ ਛੱਡੋ, ਤੁਪਕਾ ਨੀਂ ਦਿੰਦੇ